ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਈ ਅਧਿਆਪਕਾਂ ਦੀ ਕਾਰਜਸ਼ਾਲਾ

On: 23 July, 2009, By: Press Secretary, Location: Ropar

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਭਾਈ ਕਾਨ੍ਹ ਸਿੰਘ ਨਾਭਾ ਮਨੁੱਖੀ ਵਸੀਲੇ ਵਿਕਾਸ ਸੰਸਥਾ ਵਲੋਂ ਰੋਪੜ ਜ਼ੋਨ ਦੇ ਨਿੱਘੇ ਸਹਿਯੋਗ ਨਾਲ ਮਾਤਾ ਨਾਨਕੀ ਨਿਵਾਸ, ਮਾਹਿਲਪੁਰੀ ਯਾਦਗਾਰੀ ਇਕੱਤਰਤਾ ਹਾਲ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ (ਰੋਪੜ) ਵਿਖੇ ਜ਼ਿਲ੍ਹਾ ਰੋਪੜ ਦੇ ਅਧਿਆਪਕ ਸਾਹਿਬਾਨ ਦੀ ਜਥੇਬੰਦਕ ਕਾਰਜਸ਼ਾਲਾ ਲਗਾਈ ਗਈ। ਜਿਸ ਵਿੱਚ ਇੱਕ ਸੌ ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ। ਕਾਰਜਸ਼ਾਲਾ ਦੀ ਆਰੰਭਤਾ 'ਦੇਹਿ ਸ਼ਿਵਾ ਵਰ ਮੋਹਿ ਇਹੈ' ਸ਼ਬਦ ਗਾਇਨ ਨਾਲ ਕੀਤੀ ਗਈ। ਸ੍ਰ: ਕੰਵਲਜੀਤ ਸਿੰਘ, ਜ਼ੋਨਲ ਪ੍ਰਧਾਨ, ਰੋਪੜ ਜ਼ੋਨ ਨੇ ਆਏ ਪਤਵੰਤਿਆਂ ਤੇ ਅਧਿਆਪਕਾਂ ਨੂੰ ਜੀ ਆਇਆਂ ਨੂੰ ਕਿਹਾ। ਵਿਦਿਆਰਥੀ ਅਧਿਆਪਕ ਦੇ ਗੁਰੂ ਚੇਲੇ ਵਰਗੇ ਪਵਿੱਤਰ ਰਿਸ਼ਤੇ ਵਿੱਚ ਆ ਰਹੀਆਂ ਤਰੇੜਾ/ਤਣਾਉ ਅਤੇ ਵਿਦਿਅਕ ਅਦਾਰਿਆਂ ਦੇ ਵਿਗੜ ਰਹੇ ਮਾਹੌਲ ਬਾਰੇ ਖੁੱਲ੍ਹੀ ਚਰਚਾ ਕੀਤੀ ਗਈ। ਜਿਸ ਵਿੱਚ ਸਮੂਹ ਅਧਿਆਪਕਾਂ ਨੇ ਭਾਗ ਲਿਆ। ਚਰਚਾ ਦੀ ਆਰੰਭਤਾ ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ, ਜ਼ੋਨਲ ਸਕੱਤਰ ਰੋਪੜ ਜ਼ੋਨ ਅਤੇ ਸ੍ਰ: ਜੰਗ ਸਿੰਘ ਪੱਤਰਕਾਰ 'ਅਜੀਤ' ਹੋਰਾਂ ਕੀਤੀ। ਅਜਿਹੇ ਹਾਲਾਤ ਪੈਦਾ ਹੋਣ ਲਈ ਕਈ ਕਾਰਣ ਵਿਚਾਰੇ ਗਏ ਜਿਵੇਂ ਟਿਊਸ਼ਨ ਦਾ ਸਭਿਆਚਾਰ, ਲਾਲਸਾ, ਮੀਡੀਆ, ਭ੍ਰਿਸ਼ਟਾਚਾਰ, ਨਸ਼ਿਆਂ ਵੱਲ ਰੁਝਾਨ, ਮਾਪਿਆਂ ਵਲੋਂ ਲੋੜ ਤੋਂ ਵੱਧ ਜੇਬ ਖਰਚ, ਅਧਿਆਪਕਾਂ ਦਾ ਮੇਹਨਤੀ ਨਾ ਹੋਣਾ, ਵਿਦਿਅਕ, ਰਾਜਨੀਤਿਕ ਕਾਰਣ, ਅਧਿਆਪਕ ਗੁਟਬੰਦੀਆਂ, ਨੈਤਿਕਤਾ ਤੋਂ ਸੱਖਣੇ ਸਲੇਬਸ, ਸਕੂਲਿੰਗ ਸਿਸਟਮ/ਟ੍ਰੇਨਿੰਗ ਦੀ ਘਾਟ ਆਦਿ ਤੇ ਹੋਰ ਬਹੁਤ ਸਾਰੇ ਕਾਰਣ ਜਿਸ ਕਾਰਣ ਵਿਦਿਆਰਥੀ ਅਧਿਆਪਕ ਰਿਸ਼ਤੇ ਵਿੱਚ ਵਿਗਾੜ ਆਇਆ ਤੇ ਵਿਦਿਅਕ ਅਦਾਰਿਆਂ ਦਾ ਮਾਹੌਲ ਵਿਗੜ ਰਿਹਾ ਹੈ।

ਜਥੇਬੰਦੀ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਹੋਰਾਂ ਕਿਹਾ ਕਿ ਬੀਮਾਰੀ ਦੀ ਵਧੀਆ ਪਛਾਣ ਕਰ ਲਈ ਹੈ, ਪਰ ਹੱਲ ਇੱਕੋ ਹੈ 'ਧਰਮ ਕਾ ਜੈਕਾਰ'। ਉਨ੍ਹਾ ਕਿਹਾ ਕਿ ਧਰਮੀ ਬੰਦਾ ਹੀ ਇਮਾਨਦਾਰ ਤੇ ਨੈਤਿਕ ਗੁਣਾਂ ਨਾਲ ਭਰਪੂਰ ਹੋ ਸਕਦਾ। ਇਸ ਸਮੇਂ ਵਿਦਿਅਕ ਅਦਾਰਿਆਂ ਦੇ ਮਾਹੌਲ ਨੂੰ ਸੰਵਾਰਨ, ਸ਼ਿੰਗਾਰਨ ਤੇ ਸਦਭਾਵਨਾ ਵਾਲਾ ਬਨਾਉਣ ਲਈ ਸਟੱਡੀ ਸਰਕਲ ਵਲੋਂ ਤਿਆਰ ਕੀਤੀ 'ਸਵੈ ਸੇਵੀ ਸੰਗਠਨਾਤਮਕ ਯੋਜਨਾ ਨੂੰ ਸਲ੍ਹੋਪੁਰੀ ਹੋਰਾਂ ਨੇ ਪੇਸ਼ ਕੀਤੇ ਉਨ੍ਹਾਂ ਪੰਜਾਬ ਦੇ ਸਭਿਆਚਾਰਾਂ ਦੀ ਗੱਲ ਵੀ ਕੀਤੀ।

ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰੋਪੜ ਸ੍ਰ: ਧਰਮਵੀਰ ਸਿੰਘ ਹੋਰਾਂ ਨੇ ਕਿਹਾ ਕਿ ਧਰਮੀ ਬੰਦਾ ਹੀ ਆਤਮਕ ਤੌਰ ਤੇ ਬਲਵਾਨ ਹੋ ਸਕਦਾ ਹੈ ਤੇ ਭਿ੍ਸ਼ਟਾਚਾਰ ਤੋਂ ਬਚ ਸਕਦਾ ਹੈ। ਉਨ੍ਹਾਂ ਸਟੱਡੀ ਸਰਕਲ ਵਲੋਂ ਸਮਾਜ ਸੇਵਾ ਖਾਸ ਕਰਕੇ ਵਿਦਿਅਕ ਅਦਾਰਿਆਂ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਐਡੀ: ਜ਼ੋਨਲ ਸਕੱਤਰ ਸ੍ਰ: ਹਰਮੋਹਿੰਦਰ ਸਿੰਘ ਹੋਰਾਂ ਆਏ ਪਤਵੰਤਿਆਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਰਾਹੀਂ ਲੰਗਰ ਅਤੇ ਚਾਹ ਪਾਣੀ ਦੇ ਵਧੀਆ ਪ੍ਰਬੰਧ ਕੀਤੇ ਗਏ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine