ਸਟੱਡੀ ਸਰਕਲ ਨੇ ਬੜੂ ਸਾਹਿਬ ਲਗਾਇਆ ਪੰਜ ਰੋਜਾ ਕੌਮੀ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ

On: 26 June, 2009, By: Press Secretary, Location: Himachal Pradesh

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅਕਾਲ ਅਕੈਡਮੀ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਅਕੈਡਮੀ ਦੇ ਨਿੱਘੇ ਸਹਿਯੋਗ ਨਾਲ ਪੰਜ ਰੋਜਾ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਲਗਾਇਆ ਗਿਆ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਕਸ਼ਮੀਰ ਤੇ ਹੋਰ ਸੂਬਿਆਂ ਚੋਂ 613 ਦੇ ਕਰੀਬ ਕਾਲਜਾ ਅਤੇ +1 ਤੇ +2 ਦੇ ਵਿਦਿਆਰਥੀਆਂ ਨੇ ਭਾਗ ਲਿਆ।

ਕੈਂਪ ਦਾ ਉਦਘਾਟਨ ਡਾ: ਮਨਮੋਹਨ ਸਿੰਘ, ਉਪਕੁਲਪਤੀ ਇੰਟਰਨਲ ਯੂਨੀਵਰਸਿਟੀ, ਬੜੂ ਸਾਹਿਬ ਨੇ ਕਰਦਿਆਂ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਣਾਈ ਰੱਖਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਟੱਡੀ ਸਰਕਲ ਕੌਮ ਦੀ ਪਨੀਰੀ ਨੂੰ ਸੰਭਾਲਣ ਲਈ ਸ਼ਲਾਘਾਯੋਗ ਕੰਮ ਕਰ ਰਿਹਾ ਹੈ, ਮੈਂ ਇਸ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ। ਉਦਘਾਟਨੀ ਸਮਾਗਮ ਸਮੇਂ ਮਾਰਚ ਪਾਸਟ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਨਸ਼ਿਆਂ ਦਾ ਸੇਵਨ ਨਾ ਕਰਨ ਤੇ ਜਾਤਪਾਤ ਰਹਿਤ ਸਮਾਜ ਸਿਰਜਨ ਦਾ ਪ੍ਰਣ ਲਿਆ। ਇਸ ਸਮੇਂ ਜਥੇਬੰਦੀ ਦੇ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਆਏ ਮਹਿਮਾਨਾਂ, ਅਕਾਲ ਅਕੈਡਮੀ, ਬੜੂ ਸਾਹਿਬ ਤੇ ਸਮੂੰਹ ਪ੍ਰੋਫੈਸਰ, ਅਧਿਆਪਕ ਸਾਹਿਬਾਨ ਤੇ ਕੈਂਪਰਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂੰਹ ਅਧਿਆਪਕ, ਵਿਦਿਆਰਥੀ ਵਿਦਿਅਕ ਅਦਾਰਿਆਂ ਦੇ ਮਾਹੌਲ ਨੂੰ ਸੰਵਾਰਨ ਲਈ ਜਥੇਬੰਦ ਹੋਣ। ਇਸ ਸਮੇਂ ਬਾਬਾ ਜਗਜੀਤ ਸਿੰਘ (ਕਾਕਾ ਵੀਰ ਜੀ) ਹੋਰਾਂ ਬੜੂ ਸਾਹਿਬ ਦਾ ਇਤਿਹਾਸ ਸਾਂਝਾ ਕੀਤਾ।

ਪੰਜਾਬ ਵਿੱਚ ਵੱਧ ਰਹੇ ਨਸ਼ਿਆਂ/ਏਡਜ਼/ਭਰੂਣ ਹੱਤਿਆ ਦੀ ਰੋਕਥਾਮ ਲਈ ਅਸਰਦਾਰ ਉਪਰਾਲਿਆਂ ਬਾਰੇ ਪੈਨਲ ਚਰਚਾ ਦਾ ਜਥੇਬੰਦੀ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਬਾਖੂਬੀ ਢੰਗ ਨਾਲ ਸੰਚਾਲਨ ਕੀਤਾ। ਡਾ: ਹਰਕੇਸ਼ ਸਿੰਘ ਆਈ.ਏ.ਐਸ., ਡਿਪਟੀ ਕਮਿਸ਼ਨਰ, ਬਰਨਾਲਾ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਜਾਗਰਤੀ ਮੁਹਿੰਮ ਵੱਡੇ ਪੱਧਰ ਤੇ ਚਲਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਦੀ ਰੋਕਥਾਮ ਲਈ ਕੁੜੀਮਾਰਾਂ ਦਾ ਸਮਾਜਿਕ ਬਾਈਕਾਟ ਕਰਨ ਦੀ ਲੋੜ ਹੈ। ਉਨ੍ਹਾਂ ਸਟੱਡੀ ਸਰਕਲ ਵੱਲੋਂ ਚੁੱਕੇ ਜਾ ਰਹੇ ਅਸਰਦਾਰ ਉਪਰਾਲਿਆਂ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਇਸ ਸੈਸ਼ਨ ਦੇ ਮੁੱਖ ਮਹਿਮਾਨ ਸ੍ਰ: ਐਚ.ਐਸ. ਬਾਹੀਆ ਰਜਿਸਟਰਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਕਿਹਾ ਕਿ ਸਮਾਜਕ ਬੁਰਾਈਆਂ ਰੋਕਣ ਲਈ ਵਿਦਿਅਕ ਅਦਾਰਿਆਂ ਵਿੱਚ ਸਟੱਡੀ ਸਰਕਲ ਦੇ ਯੂਨਿਟ ਤਗੜੇ ਕਰਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਸ ਪੈਨਲ ਚਰਚਾ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ ਦੇ ਸਕੱਤਰ ਸ੍ਰ: ਗੁਰਮੀਤ ਸਿੰਘ, ਐਡੀਸ਼ਨਲ ਚੀਫ਼ ਸਕੱਤਰ ਪ੍ਰੋ: ਬਲਵਿੰਦਰਪਾਲ ਸਿੰਘ, ਇੰਚਾਰਜ ਕੇਂਦਰੀ ਦਫ਼ਤਰ ਡਾ: ਪੁਸ਼ਪਇੰਦਰ ਸਿੰਘ ਅਤੇ ਮੈਂਬਰ ਸੁਪਰੀਮ ਕੌਂਸਲ ਸ੍ਰ: ਮੇਹਰਪ੍ਰੀਤ ਸਿੰਘ ਨੇ ਭਾਗ ਲਿਆ।

ਕੈਂਪ ਦੌਰਾਨ ਡਿਪਟੀ ਚੀਫ ਆਗੇਨਾਈਜ਼ਰ ਸ੍ਰ: ਪਿਰਥੀ ਸਿੰਘ ਖਾਲਸਾ ਹੋਰਾਂ 'ਸੇਵਾ ਤੇ ਸਿਮਰਨ' ਪੰਜਾਬ ਸਟੇਟ ਦੇ ਕਾਰਜਕਾਰੀ ਸਕੱਤਰ ਡਾ: ਲਖਵਿੰਦਰ ਸਿੰਘ ਹੋਰਾਂ 'ਧਰਮ ਦੀ ਲੋੜ', ਵਿਸ਼ਿਆਂ ਤੇ ਵਿਚਾਰ ਰੱਖੇ। ਯੁਵਕ ਸੇਵਾਵਾਂ ਦੇ ਡਾਇਰੈਕਟਰ ਤੇ ਕੈਂਪ ਪ੍ਰਿੰਸੀਪਲ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਚੋਂ ਪ੍ਰੇਰਨਾਵਾਂ ਅਤੇ ਸਿੱਖ ਅਰਦਾਸ ਵਿਸ਼ੇ ਤੇ ਸਲਾਈਡ ਸ਼ੋਅ ਦੀ ਪੇਸ਼ਕਾਰੀ ਕੀਤੀ।

ਪੰਜਾਬ ਸਟੇਟ ਦੇ ਪ੍ਰਧਾਨ ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ ਹੋਰਾਂ 'ਹੁਕਮ ਮੰਨਣਾ' ਵਿਸ਼ੇ ਤੇ, ਪ੍ਰੋ: ਦਰਸ਼ਨ ਸਿੰਘ ਅਹਿਮਦਗੜ੍ਹ ਹੋਰਾਂ 'ਸਮਾਜਿਕ ਬਦਲਾਅ' ਐਡੀਸ਼ਨਲ ਸਟੇਟ ਸਕੱਤਰ ਸ੍ਰ: ਨਰਿੰਦਰਪਾਲ ਸਿੰਘ ਹੋਰਾਂ 'ਸਭੇ ਸਾਂਝੀਵਾਲ ਸਦਾਇਨ' ਐਡੀ: ਸਟੇਟ ਸਕੱਤਰ ਪੰਜਾਬ ਤੇ ਚੀਫ਼ ਕੈਂਪ ਕਮਾਂਡਰ ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਹੋਰਾਂ 'ਮੀਰੀ-ਪੀਰੀ ਦਾ ਸਿਧਾਂਤ' ਅਤੇ ਡਾ: ਪੁਸ਼ਪਇੰਦਰ ਸਿੰਘ ਹੋਰਾਂ ਲਾਈਫ ਸਟਾਈਲ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ।

ਜਥੇਬੰਦਕ ਕਾਰਜਵਿਧੀ ਵਿਉਂਤ, ਉੱਤੇ ਗਰੁੱਪ ਕਾਰਜਸ਼ਾਲਾ ਦਾ ਸੈਸ਼ਨ ਵੀ ਵਧੀਆ ਰਿਹਾ। ਨੌਜਵਾਨਾਂ ਦੇ ਪ੍ਰੇਰਨਾ ਸਰੋਤ ਵਜੋਂ ਡਾ: ਗੁਰਬਖਸ਼ ਸਿੰਘ ਯੂ.ਐਸ.ਏ., ਗੁਰੂ ਨਾਨਕ ਇੰਜੀਅਰਿੰਗ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ: ਸੁਰਿੰਦਰਬੀਰ ਸਿੰਘ ਅਤੇ ਹੈਦਰਾਬਾਦ ਤੋਂ ਡਾ: ਜੁਗਿੰਦਰ ਕੌਰ ਨੂੰ ਕੈਂਪਰਜ਼ ਦੇ ਰੁਬਰੂ ਕਰਵਾਇਆ ਗਿਆ। ਜਿਸ ਵਿੱਚ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਸਫਲ ਜ਼ਿੰਦਗੀ ਲਈ ਸਖਤ ਮਿਹਨਤ ਕਰਨ ਦਾ ਸੁਨੇਹਾ ਦਿੱਤਾ। ਇਸ ਪ੍ਰੋਗਰਾਮ ਦੀ ਐਂਕਰਿੰਗ ਕੇਂਦਰੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਸ੍ਰ: ਕੋਮਲਜੀਤ ਸਿੰਘ ਅਤੇ ਸੈਕਰਟ ਹਾਰਟ ਸਕੂਲ, ਸਰਾਭਾ ਨਗਰ, ਲੁਧਿਆਣਾ ਦੇ ਮਾਣਕ ਇੰਦਰ ਸਿੰਘ ਨੇ ਕੀਤੀ। ਇਸ ਸਮੇਂ ਕੇਸ ਸੰਭਾਲ ਸੰਸਥਾ ਦੇ ਲੁਧਿਆਣਾ ਦੇ ਪ੍ਰਧਾਨ ਸ੍ਰ: ਦਵਿੰਦਰ ਸਿੰਘ ਹੋਰਾਂ ਨੇ ਵੀ ਸੰਬੋਧਨ ਕੀਤਾ।

ਸਮਾਜਿਕ ਬੁਰਾਈਆਂ ਵਿਰੁੱਧ ਵੱਖ-ਵੱਖ ਗਰੁੱਪਾਂ ਵਲੋਂ ਨਾਟਕ ਪੇਸ਼ਕਾਰੀਆਂ ਬਹੁਤ ਕਮਾਲ ਸਨ। ਕੇਂਦਰੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਸ੍ਰ: ਕੋਮਲਜੀਤ ਸਿੰਘ ਨੇ ਨਾਟਕਾਂ/ਢਾਡੀਵਾਰਾਂ/ਮੋਨੋਐਕਟਿੰਗ ਤੇ ਹੋਰ ਟੈਲੇਂਟਿੰਡ ਪ੍ਰੋਗਰਾਮਾਂ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਇੰਚਾਰਜ ਕੇਂਦਰੀ ਦਫਤਰ  ਡਾ: ਪੁਸ਼ਪਇੰਦਰ ਸਿੰਘ ਹੋਰਾਂ ਵਲੋਂ ਕਰਵਾਈ ਗਈ 'ਗੁਰਮਤਿ ਕੁਇੰਜ' ਦਾ ਪ੍ਰੋਗਰਾਮ ਬੜਾ ਪ੍ਰਭਾਵਸ਼ਾਲੀ ਰਿਹਾ। ਕੈਂਪ ਦੌਰਾਨ ਸਵੇਰੇ ਸ਼ਾਮ ਦੇ ਨਿਤਨੇਮ, ਕੀਰਤਨ, ਸਵੇਰ ਦੀ ਕਸਰਤ, ਸ਼ਾਮ ਦੀਆਂ ਖੇਡਾਂ ਨੇ ਵੀ ਆਪਣਾ ਰੰਗ ਬੰਨਿਆ। ਪ੍ਰੋ: ਪਰਮਜੋਤ ਸਿੰਘ ਡਾਇਰੈਕਟਰ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਤੇ ਸ੍ਰ: ਜਸਪਾਲ ਸਿੰਘ ਪਿੰਕੀ ਡਾਇਰੈਕਟਰ ਗੁਰਮਤਿ ਸੰਗੀਤ ਡਾਇਰੈਕਟੋਰੇਟ ਵਲੋਂ ਕੀਰਤਨ ਦੀਆਂ ਝੜੀਆਂ ਅਤੇ ਅਕਾਲ ਅਕੈਡਮੀ, ਬੜੂ ਸਾਹਿਬ ਦੇ ਵਿਦਿਆਰਥੀਆਂ ਦਾ ਤੰਤੀ ਸਾਜਾਂ ਵਿੱਚ ਕੀਰਤਨ ਨੇ ਕੈਂਪਰਜ ਨੂੰ ਧੁਰ ਅੰਦਰੋਂ ਪ੍ਰਭਾਵਿਤ ਕੀਤਾ ਤੇ ਕਈ ਕੈਂਪਰਜ ਨੇ ਕਿਹਾ ਕਿ ਸਾਨੂੰ ਤਾਂ ਅੱਜ ਇੰਜ ਲੱਗਿਆ ਜਿਵੇਂ ਰੱਬ ਮਿਲ ਗਿਆ। ਵਿਦਿਆਰਥੀ ਕਵੀ ਦਰਬਾਰ ਦੇ ਇਤਿਹਾਸਕ ਨਜ਼ਾਰਿਆਂ ਨੂੰ ਵਿਦਿਆਰਥੀ ਸਦੀਵੀ ਯਾਦ ਰੱਖਣਗੇ। ਇਸ ਸੈਸ਼ਨ ਨੂੰ ਵਿਦਿਆਰਥੀ ਆਗੂ ਗੁਰਸੰਤ ਸਿੰਘ ਨੇ ਬਾਖੂਬੀ ਸੰਭਾਲਿਆ। ਅਕਾਲ ਅਕੈਡਮੀ ਬੜੂ ਸਾਹਿਬ ਦੇ ਪ੍ਰਬੰਧਕ ਬਾਬਾ ਜਗਜੀਤ ਸਿੰਘ ਹੋਰਾਂ ਦਾ ਇਸ ਸਮੇਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੜੂ ਸਾਹਿਬ ਦੇ  ਭਾਈ ਗੁਰਪ੍ਰੀਤ ਸਿੰਘ ਹੋਰਾਂ ਅਕਾਲ ਅਕੈਡਮੀ ਦਾ ਅੰਦਰਲਾ ਸਿਸਟਮ ਸਮੂਹ ਕੈਂਪਰਜ਼ ਨੂੰ ਵਿਜਟ ਕਰਵਾਇਆ। ਕੈਂਪ ਦੀ ਸਫਲਤਾ ਲਈ ਸ੍ਰ: ਗੁਰਸੰਤ ਸਿੰਘ ਰੋਪੜ, ਸ੍ਰ: ਹਰਮੁਹਿੰਦਰ ਸਿੰਘ ਨੰਗਲ, ਸ੍ਰ: ਕੁਲਬੀਰ ਸਿੰਘ ਭਿਓਰਾ, ਸ੍ਰੀ ਅਸੀਮ ਸ਼ਰਮਾ, ਸ੍ਰ: ਜਗਦੀਸ਼ ਸਿੰਘ ਬੱਡੋ ਜਲੰਧਰ, ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਸੰਗਰੂਰ, ਸ੍ਰ: ਹੀਰਾ ਸਿੰਘ ਅੰਮ੍ਰਿਤਸਰ, ਸ੍ਰ: ਅਮਨਦੀਪ ਸਿੰਘ ਨੰਗਲ, ਸ੍ਰ: ਮਨਜੀਤ ਸਿੰਘ ਚੰਡੀਗੜ੍ਹ, ਸ੍ਰ: ਲਾਭ ਸਿੰਘ ਸੰਗਰੂਰ, ਬੀਬੀ ਪ੍ਰਭਜੋਤ ਕੌਰ ਰੋਪੜ, ਬੀਬੀ ਜਸਬੀਰ ਕੌਰ ਰੋਪੜ, ਸ੍ਰ: ਹਰਦੇਵ ਸਿੰਘ ਅੰਮ੍ਰਿਤਸਰ, ਬੀਬੀ ਸੁਖਦੀਪ ਕੌਰ, ਜੁਆਇੰਟ ਡਾਇਰੈਕਟਰ ਹੋਰਾਂ ਨਿੱਘਾ ਯੋਗਦਾਨ ਰਿਹਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine