ਵਿਸ਼ਵ ਨਸ਼ਾ ਵਿਰੋਧੀ ਦਿਵਸ ਸਮਾਗਮ ਕਰਵਾਏ

On: 1 July, 2009, By: Press Secretary, Location: Hoshiarpur

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰਾ ਆਸ ਕਿਰਨ ਨਸ਼ਾ ਛੁਡਾ ਕੇਂਦਰ ਵਲੋਂ ਕਈ ਥਾਂਵਾਂ ਤੇ ਸਮਾਗਮ ਕਰਕੇ ਲੋਕਾਂ ਵਿੱਚ ਇਸ ਬੁਰਾਈ ਵਿਰੁੱਧ ਜਾਗਰੂਕਤਾ ਪੈਦਾ ਕੀਤੀ ਗਈ। ਆਸ ਕਿਰਨ ਨਸ਼ਾ ਛੁਡਾਊ ਕੇਂਦਰ, ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸਿਵਲ ਸਰਜਨ ਡਾ: ਐਸ.ਕੇ. ਗੁਪਤਾ ਜੀ ਦੀ ਅਗਵਾਈ ਵਿੱਚ ਕਈ ਬੁਲਾਰਿਆਂ ਦੇ ਨਾਲ ਨਾਲ ਆਸ ਕਿਰਨ, ਲੁਧਿਆਣਾ ਤੋਂ ਪ੍ਰੋ: ਦਰਸ਼ਨ ਸਿੰਘ, ਪ੍ਰੇਜੈਕਟ ਡਾਇਰੈਕਟਰ ਨੇ ਬੜੇ ਰੌਚਕ ਢੰਗ ਨਾਲ ਨਸ਼ਿਆਂ ਖਿਲਾਫ ਮੁਹਿੰਮ ਵਿੱਢਣ ਲਈ ਵਿਚਾਰ ਪੇਸ਼ ਕੀਤੇ।

ਸਿਵਲ ਸਰਜਨ, ਲੁਧਿਆਣਾ ਡਾ: ਸਤਪਾਲ ਸ਼ਰਮਾ ਜੀ ਦੀ ਅਗਵਾਈ ਵਿੱਚ ਰਣਜੀਤ ਇੰਟਰਨੈਸ਼ਨਲ ਸਕੂਲ, ਜੱਸੀਆਂ ਰੋਡ, ਹੈਬੋਵਾਲ ਕਲਾ ਵਿਖੇ ਆਸ ਕਿਰਨ ਲੁਧਿਆਣਾ ਤੋਂ ਬਲਜਿੰਦਰ ਸਿੰਘ, ਯੋਗਾ ਥੈਰੇਪਿਸਟ ਨੇ ਸ਼ਮੂਲੀਅਤ ਕਰਕੇ ਉਥੇ ਕੇਂਦਰ ਵਲੋਂ ਛਪਾਏ ਨਸ਼ਿਆਂ ਵਿਰੁੱਧ ਕੈਲੰਡਰ ਰਿਲੀਜ਼ ਕੀਤੇ।

ਪੰਜਾਬ ਪੁਲਿਸ ਅਕੈਡਮੀ, ਫਿਲੌਰ ਵਿਖੇ ਅਕੈਡਮੀ ਦੇ ਡਿਪਟੀ ਡਾਇਰੈਕਟਰ ਐਨ.ਕੇ. ਭਾਰਗਵ ਜੀ ਦੀ ਦੇਖ-ਰੇਖ ਵਿੱਚ ਰੱਖੇ ਗਏ ਵਿਸ਼ਾਲ ਸਮਾਗਮ ਵਿੱਚ ਪੁਲਿਸ ਅਫਸਰਾਂ (ਟਰੇਨੀਜ਼) ਨੂੰ ਆਪ ਨਸ਼ਾ ਮੁਕਤ ਹੋਣ ਅਤੇ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਨ ਕਰਨ ਦਾ ਪ੍ਰਣ ਕਰਵਾਇਆ। ਉੱਚ ਪੁਲਿਸ ਅਫਸਰਾਂ ਦੇ ਨਾਲ-ਨਾਲ ਬੁਲਾਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਸ ਕਿਰਨ ਤੋਂ ਪ੍ਰੋਜੈਕਟ ਡਾਇਰੈਕਟਰ  ਪ੍ਰੋ: ਦਰਸ਼ਨ ਸਿੰਘ ਨੇ ਸਾਰਥਕ ਵਿਚਾਰ ਪੇਸ਼ ਕਰਕੇ ਨਸ਼ਿਆਂ ਦੇ ਕਾਰਨ, ਪ੍ਰਭਾਵ ਅਤੇ ਮੁਕਤੀ ਦੇ ਢੰਗ ਗੁਰਮਤਿ ਵਿਚੋਂ  ਪ੍ਰਮਾਣ ਦੇ ਕੇ ਸਮਝਾਏ। ਇਨ੍ਹਾਂ ਸਮਾਗਮਾਂ ਵਿੱਚ ਸਮੂੰਹ ਸਰੋਤਿਆਂ ਨੂੰ ਸੈਂਟਰ ਵਲੋਂ ਛਪਾਇਆ ਨਸ਼ਿਆਂ ਅਤੇ ਏਡਜ਼ ਤੋਂ ਬਚਣ ਲਈ ਭਰਪੂਰ ਚਾਨਣਾ ਪਾਉਣਾ ਲਿਟਰੇਚਰ ਖੁੱਲ੍ਹੇ ਰੂਪ ਵਿੱਚ ਵੰਡਿਆ ਗਿਆ। ਜਿਸ ਦੀ ਸ਼ਲਾਘਾ ਕੀਤੀ ਗਈ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine