ਕੌਮ ਦਾ ਭਵਿੱਖ, ਕੱਲ ਦੇ ਵਾਰਿਸ ਨੌਜਵਾਨਾਂ ਦੇ ਮਨਾਂ ਵਿੱਚ ਸਿੱਖ ਸਿਧਾਂਤ, ਪਰੰਪਰਾਵਾਂ ਸਭਿਆਚਾਰ ਪ੍ਰਤੀ ਦ੍ਰਿੜ੍ਹਤਾ ਲਿਆਉਣ ਤੇ ਗੌਰਵ ਪੈਦਾ ਕਰਨ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਾਂ ਅਤੇ ਸਟੇਟਾਂ ਦੁਆਰਾ ਕੀਤੀਆਂ ਪ੍ਰਚਾਰ ਗਤੀਵਿਧੀਆਂ ਦੀ ਪੜਚੋਲ ਲਈ ਨਾਰਦਰਨ ਰੀਜਨ ਦੀ ਤਿੰਨ ਰੋਜ਼ਾ ਛਿਮਾਹੀ ਜਥੇਬੰਦਕ ਵਿਚਾਰ-ਵਿਕਾਸ ਕਾਰਜਸ਼ਾਲਾ ਗੁਰਦੁਆਰਾ ਸੁਖਚੈਣਆਣਾ ਸਾਹਿਬ, ਫਗਵਾੜਾ ਵਿਖੇ ਲਗਾਈ ਗਈ ਜਿਸ ਵਿੱਚ ਨਾਰਦਰਨ ਰੀਜਨ ਦੇ ਚਾਰ ਸਟੇਟਾਂ ਅਤੇ ਪੰਜਾਬ ਸਟੇਟ ਕੌਂਸਲ ਦੇ 12 ਜ਼ੋਨਾਂ ਦੁਆਰਾ ਸਮਾਜ ਸੇਵਾ ਦੇ ਪ੍ਰਚਾਰ-ਪ੍ਰਸਾਰ ਲਈ ਕੀਤੀਆਂ ਗਤੀਵਿਧੀਆਂ ਦੀ ਸਮੀਖਿਆ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਜਥੇਬੰਦਕ ਕਾਰਜਾਂ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਜਥੇਬੰਦੀ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਕਾਰਜਕਰਤਾਵਾਂ ਨੂੰ ਪਿਛਲੇ ਛੇ ਮਹੀਨੇ ਵਿੱਚ ਕੀਤੇ ਕਾਰਜ ਦੀ ਵਧਾਈ ਦਿੰਦਿਆਂ ਸਮਾਜ ਸੇਵਾ ਵਿੱਚ ਡਟੇ ਰਹਿਣ ਦਾ ਸੁਨੇਹਾ ਦਿੱਤਾ। "ਛਿਮਾਹੀ ਕਾਰਜਾਂ ਦਾ ਮੁਲਾਂਕਣ ਅਤੇ ਕੈਡਰ ਵਲੋਂ ਫੀਡ ਬੈਕ" ਸੈਸ਼ਨ ਦੀ ਕੋਆਰਡੀਨੇਸ਼ਨ ਨਾਰਥਰਨ ਰੀਜਨ ਦੇ ਕੋਆਰਡੀਨੇਟਰ ਡਾ: ਲਖਵਿੰਦਰ ਸਿੰਘ ਤੇ ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ ਸਟੇਟ ਪ੍ਰਧਾਨ, ਪੰਜਾਬ ਨੇ ਕੀਤੀ। ਐਡੀਸ਼ਨਲ ਸਟੇਟ ਸਕੱਤਰ, ਪੰਜਾਬ ਸ੍ਰ: ਪ੍ਰਭਜੋਤ ਸਿੰਘ, ਸ੍ਰ: ਨਰਿੰਦਰਪਾਲ ਸਿੰਘ, ਡਾ: ਅਵੀਨਿੰਦਰਪਾਲ ਸਿੰਘ, ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਨੇ ਪੰਜਾਬ ਦੀ ਛਿਮਾਹੀ ਰਿਪੋਰਟ ਪੇਸ਼ ਕੀਤੀ। ਹਰਿਆਣਾ ਸਟੇਟ ਸਕੱਤਰ ਸ੍ਰ: ਅਜਿੰਦਰ ਸਿੰਘ ਤੇ ਦਿੱਲੀ ਸਟੇਟ ਸਕੱਤਰ, ਸ੍ਰ: ਰਾਜਿੰਦਰ ਸਿੰਘ ਹੋਰਾਂ ਵੀ ਆਪੋ ਆਪਣੇ ਸਟੇਟ ਦੀ ਰਿਪੋਰਟ ਪੇਸ਼ ਕੀਤੀ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ "ਵਿਜ਼ਨ" ਦੀ ਗੱਲ ਡਾ: ਪੁਸ਼ਪਇੰਦਰ ਸਿੰਘ, ਇੰਚਾਰਜ, ਕੇਂਦਰੀ ਦਫ਼ਤਰ, ਪ੍ਰੋ: ਬਲਵਿੰਦਰਪਾਲ ਸਿੰਘ, ਐਡੀਸ਼ਨਲ ਚੀਫ਼ ਸਕੱਤਰ ਤੇ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ, ਡਾਇਰੈਕਟਰ ਯੁਵਕ ਸੇਵਾਵਾਂ ਹੋਰਾਂ ਨੇ ਕੀਤੀ। ਡਿਪਟੀ ਚੀਫ਼ ਆਰਗੇਨਾਈਜ਼ਰ, ਸ੍ਰ: ਜਤਿੰਦਰਪਾਲ ਸਿੰਘ, ਡਿਪਟੀ ਸਟੇਟ ਸਕੱਤਰ ਸ੍ਰ: ਨਰਿੰਦਰਪਾਲ ਸਿੰਘ ਹੁਰਾਂ "ਜਥੇਬੰਦਕ ਸੋਚਾਂ ਤੇ ਸੇਧਾਂ", ਸੰਬੰਧੀ ਵਿਚਾਰਾਂ ਦੀ ਸਾਂਝ ਕੀਤੀ।
"ਸਮਾਂ, ਮਨੁੱਖੀ ਵਸੀਲੇ ਤੇ ਵਿੱਤੀ ਵਸੀਲਿਆਂ" ਦੀ ਗੱਲ ਮੈਂਬਰ, ਸੁਪਰੀਮ ਕੌਂਸਲ ਸ੍ਰ: ਗੁਰਮੀਤ ਸਿੰਘ, ਡਾ: ਅਵੀਨਿੰਦਰਪਾਲ ਸਿੰਘ ਅਤੇ ਸ੍ਰ: ਮਿਹਰਪ੍ਰੀਤ ਸਿੰਘ ਹੋਰਾਂ ਕੀਤੀ।
"ਗੁਰਬਾਣੀ ਦੀ ਰੌਸ਼ਨੀ ਵਿੱਚ ਸਟੱਡੀ ਸਰਕਲ ਦੇ ਵਰਕਰਾਂ ਦਾ ਆਤਮ ਚਿੰਤਨ" ਦੀ ਗੱਲ ਡਿਪਟੀ ਚੀਫ਼ ਆਰਗੇਨਾਈਜ਼ਰ, ਡਾ: ਚਰਨ ਕਮਲ ਸਿੰਘ ਹੁਰਾਂ ਕੀਤੀ।
ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਜਥੇਬੰਦੀ ਦੇ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੁਰਾਂ ਸਮੂਹ ਕਾਰਜਕਰਤਾਵਾਂ ਦੀ ਸਮਰਪਣ ਭਾਵਨਾ ਦੀ ਸ਼ਲਾਘਾ ਕਰਦਿਆਂ ਆਉਂਦੇ 37ਵੇਂ ਸਾਲਾਨਾ ਕੇਂਦਰੀ ਸਮਾਗਮ ਤੱਕ ਰਹਿੰਦੇ ਟੀਚੇ ਪੂਰੇ ਕਰਨ ਦਾ ਸੁਨੇਹਾ ਦਿੱਤਾ। ਜਲੰਧਰ-ਕਪੂਰਥਲਾ-ਹੁਸ਼ਿਆਰਪੁਰ ਜ਼ੋਨ ਦੇ ਪ੍ਰਧਾਨ ਸ੍ਰ: ਜਗਦੀਸ਼ ਸਿੰਘ ਬੱਡੋਂ ਹੁਰਾਂ ਸਮੂੰਹ ਕਾਰਜਕਰਤਾਵਾਂ ਦਾ ਧੰਨਵਾਦ ਕੀਤਾ। ਇਸ ਸਮੇਂ ਗੁਰੂ ਨਾਨਕ ਕਾਲਜ, ਫਗਵਾੜਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਜਤਿੰਦਰ ਸਿੰਘ ਪਲਾਹੀ, ਪ੍ਰਿੰ: ਜਸਵੰਤ ਸਿੰਘ ਗੌਤਮ, ਸ੍ਰ: ਜਸਪਾਲ ਸਿੰਘ ਪਿੰਕੀ, ਡਾਇਰੈਕਟਰ ਗੁਰਮਤਿ ਸੰਗੀਤ, ਸ੍ਰ: ਨਰਿੰਦਰ ਸਿੰਘ ਸੀ.ਏ. ਜੁਆਇੰਟ ਡਾਇਰੈਕਟਰ ਵਿੱਤੀ ਵਸੀਲੇ, ਬੀਬੀ ਚੰਨਦੀਪ ਕੌਰ ਸਕੱਤਰ, ਇਸਤਰੀ ਵਿੰਗ, ਮੈਨੇਜਰ ਗੁਰਦੁਆਰਾ ਸਾਹਿਬ ਸ੍ਰ: ਰੇਸ਼ਮ ਸਿੰਘ, ਸ੍ਰ: ਪ੍ਰਮਜੀਤ ਸਿੰਘ, ਜੁਆਇੰਟ ਡਾਇਰੈਕਟਰ ਪਬਲੀਕੇਸ਼ਨ, ਸ੍ਰ: ਹਰਪ੍ਰੀਤ ਸਿੰਘ, ਸਕੱਤਰ, ਕੇਂਦਰੀ ਦਫ਼ਤਰ, ਸ੍ਰ: ਹਰਜੀਤ ਸਿੰਘ ਖਾਲਸਾ, ਸ੍ਰ: ਹਰਦੀਪ ਸਿੰਘ, ਸ੍ਰ: ਸੁਰਜੀਤ ਸਿੰਘ ਲੋਹੀਆ ਤੇ ਹੋਰ ਸਖ਼ਸ਼ੀਅਤਾਂ ਨੇ ਵੀ ਵਿਚਾਰਚਰਚਾਵਾਂ ਵਿੱਚ ਭਾਗ ਲਿਆ।