ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਵਲੋਂ ਗੁ: ਨੌਵੀਂ ਪਾਤਸ਼ਾਹੀ, ਸਿੰਗਰੀਵਾਲਾ, ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕੀਤਾ ਗਿਆ, ਜਿਸ ਵਿੱਚ ਜਥੇਬੰਦੀ ਦੇ ਕੇਂਦਰੀ ਦਫ਼ਤਰ ਤੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਪ੍ਰੋਜੈਕਟਰ ਦੀ ਸਹਾਇਤਾ ਨਾਲ ਰੰਗੀਨ ਤਸਵੀਰਾਂ ਰਾਹੀਂ ਅਰਦਾਸ ਦੀ ਵਿਆਖਿਆ ਰਾਹੀਂ ਸਿੱਖ ਸਿਧਾਂਤ, ਪ੍ਰੰਪਰਾਵਾਂ ਤੇ ਸਭਿਆਚਾਰ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਡੀਆਂ ਪ੍ਰੰਪਰਾਵਾਂ ਨਸ਼ਿਆਂ ਦੀ ਵਰਤੋਂ ਦੀ ਆਗਿਆ ਨਹੀਂ ਦਿੰਦੀਆਂ।
ਉਨ੍ਹਾਂ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਨਸ਼ੇ ਰੋਕਣ ਲਈ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੂੰ ਵੋਟ ਨਾ ਪਾਈ ਜਾਵੇ, ਜਿਸਤੇ ਹਾਜਰ ਸੰਗਤਾਂ ਨੇ ਦੋਨੋ ਹੱਥ ਖੜ੍ਹੇ ਕਰਕੇ ਪ੍ਰਣ ਕੀਤਾ ਕਿ ਜਿਹੜਾ ਵੀ ਉਮੀਦੳਰ ਨਸ਼ੇ ਵੰਡੇਗਾ-ਅਸੀਂ ਉਸਨੂੰ ਵੋਟ ਨਹੀਂ ਪਾਵਾਂਗੇ।
ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ, ਮਾਡਲ ਟਾਊਨ, ਹੁਸ਼ਿਆਰਪੁਰ, ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ, ਪੰਡੋਰੀ ਖਜੂਰ, ਗੁਰੂ ਤੇਗ ਬਹਾਦਰ ਕਾਲਜੀਏਟ ਸਕੂਲ, ਦਸੂਹਾ ਅਤੇ ਡੀ.ਏ.ਵੀ ਪਬਲਿਕ ਸਕੂਲ ਦਸੂਹਾ ਵਿਖੇ ਵਿਦਿਅਕ ਸਮਾਗਮਾਂ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਨੂੰ ਪੱਤਰ ਲਿਖੇ ਜਿਸ ਵਿੱਚ ਲਿਖਿਆ, "ਪਾਪਾ ਜੀ/ਮੰਮਾ ਜੀ ਸਾਡੇ ਚੰਗੇ ਭਵਿੱਖ ਦੀ ਖਾਤਰ ਨਸ਼ੇ ਵੰਡਣ ਵਾਲੇ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਇਓ"।
ਇਨ੍ਹਾਂ ਸਮਾਗਮਾਂ ਦੋਰਾਨ ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ, ਸਟੇਟ ਪ੍ਰਧਾਨ, ਡਾ: ਲਖਵਿੰਦਰ ਸਿੰਘ, ਸਟੇਟ ਸਕੱਤਰ ਪੰਜਾਬ, ਡਾ: ਮਨਮੋਹਨ ਸਿੰਘ, ਜ਼ੋਨਲ ਪ੍ਰਧਾਨ ਹੁਸ਼ਿਆਰਪੁਰ, ਸ੍ਰ: ਨਵਪ੍ਰੀਤ ਸਿੰਘ, ਜ਼ੋਨਲ ਸਕੱਤਰ, ਪ੍ਰੋ: ਭੁਪਿੰਦਰ ਕੌਰ ਕਵਿਤਾ, ਸ੍ਰ: ਹਰਪਾਲ ਸਿੰਘ, ਸ੍ਰ: ਹਰਵਿੰਦਰ ਸਿੰਘ ਤੇ ਬੀਬੀ ਇੰਦਰਜੀਤ ਕੌਰ ਹਾਜਰ ਸਨ। ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਤੇ ਇਲਾਕੇ ਦੇ ਪਤਵੰਤੇ ਹਾਜਰ ਸਨ।