ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੁਵਕ ਸੇਵਾਵਾਂ ਡਾਇਰੈਕਟੋਰੇਟ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਸ਼ੇਰੇ ਪੰਜਾਬ ਮਾਰਕੀਟ, ਪ੍ਰੈਸ ਰੋਡ, ਪਟਿਆਲਾ ਅਤੇ ਦਸਮੇਸ਼ ਪਬਲਿਕ ਸਕੂਲ, ਮਾਡਲ ਟਾਊਨ ਪਟਿਆਲਾ ਵਿਖੇ ਵਿੱਦਿਅਕ ਸੈਮੀਨਾਰ ਕੀਤੇ ਗਏ। ਇਨ੍ਹਾਂ ਸੈਮੀਨਾਰਾਂ ਦੌਰਾਨ ਜਥੇਬੰਦੀ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲੋਪੁਰੀ ਹੋਰਾਂ ਭਰੂਣ ਹੱਤਿਆ, ਆਚਰਣਹੀਣਤਾ, ਨਸ਼ੇ ਆਦਿ ਦੀ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਕਿ ਲੋਕ ਸਭਾ ਚੋਣਾ ਦੌਰਾਨ ਵੋਟਰਾਂ ਨੂੰ ਨਸ਼ੇ ਵੰਡਣ ਵਾਲੀਆਂ ਪਾਰਟੀਆਂ ਦੇਸ਼ ਤੇ ਸਮਾਜ ਘਾਤਕ ਹਨ। ਇਸ ਸਮੇਂ ਬੱਚਿਆਂ ਨੇ ਆਪਣੈ ਦਸਤਖਤਾਂ ਥੱਲੇ ਮਾਪਿਆਂ ਨੂੰ ਸੰਬੋਧਨ ਹੋ ਕੇ ਲਿਖਿਆ ਕਿ ਪਾਪਾ ਜੀ/ਮੰਮਾ ਜੀ ਜਿਹੜੀ ਪਾਰਟੀ ਜਾਂ ਉਮੀਦਵਾਰ ਲੋਕ ਸਭਾ ਚੌਣਾਂ ਦੌਰਾਨ ਨਸ਼ੇ ਵੰਡੇ, ਸਾਡੇ ਚੰਗੇ ਭਵਿੱਖ ਦੀ ਖਾਤਿਰ ਕ੍ਰਿਪਾ ਕਰਕੇ ਉਨ੍ਹਾਂ ਨੂੰ ਵੋਟ ਨਾ ਪਾਇਓ। ਇਸ ਸਮੇਂ ਬੱਚਿਆਂ ਨਾਅਰੇ ਲਾਏ, ਜਿਹੜਾ ਨਸ਼ੇ ਵੰਡੇ, ਪੈਣ ਉਸਨੂੰ ਡੰਡੇ।
ਇਸ ਸਮੇਂ ਨਸ਼ਾ ਛੱਡੋ ਮੁਹਿੰਮ ਦੇ ਸਰਪ੍ਰਸਤ ਡਾ: ਰਵੀ ਭੂਸ਼ਣ ਹੋਰਾਂ ਦੱਸਿਆ ਕਿ ਜਥੇਬੰਦੀ ਵਲੋਂ ਪੰਜਾਬ ਦੇ ਸਾਰੇ ਉਮੀਦਵਾਰਾਂ ਕੋਲੋਂ ਪ੍ਰਣ ਫਾਰਮ ਭਰਵਾਏ ਜਾ ਰਹੇ ਹਨ ਕਿ ਉਹ ਚੋਣਾਂ ਦੌਰਾਨ ਨਸ਼ੇ ਨਹੀਂ ਵੰਡਣਗੇ। ਜਥੇਬੰਦੀ ਦੇ ਚੀਫ਼ ਸਕੱਤਰ, ਸ੍ਰ: ਇੰਦਰਪਾਲ ਸਿੰਘ ਹੁਰਾਂ ਵਲੋਂ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਚੋਣਾਂ ਦੌਰਾਨ ਨਸ਼ੇ ਸਖਤੀ ਨਾਲ ਰੋਕਣ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਨਸ਼ਿਆਂ ਵਾਲਾ ਪੱਖ ਦੇਖਣ ਲਈ ਅਵਜਰਵਰ ਨਿਯੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੋਰ ਜਥੇਬੰਦੀਆਂ ਗੁਰਦਆਰਿਆਂ ਤੇ ਮੰਦਰ ਕਮੇਟੀਆਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਇਸ ਸਮੇਂ ਪ੍ਰਿੰ: ਰਜਿੰਦਰ ਸਿੰਘ ਨੇ ਸਟੱਡੀ ਸਰਕਲ ਵਲੋਂ ਨਸ਼ੇ ਰੋਕਣ ਸੰਬੰਧੀ ਲਾਏ ਮੋਰਚੇ ਦੀ ਸ਼ਲਾਘਾ ਕੀਤੀ। ਮਾ: ਪਰਵਿੰਦਰ ਸਿੰਘ, ਜ਼ੋਨਲ ਸਕੱਤਰ, ਪਟਿਆਲਾ ਜ਼ੋਨ ਨੇ ਸਾਰੇ ਪਤਵੰਤਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਪ੍ਰੋ: ਤਰਲੋਚਨ ਸਿੰਘ, ਡਾ: ਕੁਲਵਿੰਦਰ ਸਿੰਘ, ਸ੍ਰ: ਸੁਰਜੀਤ ਸਿੰਘ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।