ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮਾਹਿਲਪੁਰ ਖੇਤਰ ਵਲੋਂ ਗੁ: ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਮੈਨੇਜਰ ਗੁ: ਸ਼ਹੀਦਾਂ ਸ੍ਰ: ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ ਤੇ ਹਰਬੰਸ ਸਿੰਘ ਸਰਿਆਲਾ ਖੁਰਦ ਮੁੱਖ ਪ੍ਰਬੰਧਕ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਅਤੇ ਇਲਾਕਾ ਮਾਹਿਲਪੁਰ ਦੇ ਸਹਿਯੋਗ ਨਾਲ ਇਲਾਕੇ ਦੇ ਨੋਜਵਾਨਾਂ ਦਾ ਇੱਕ ਰੋਜ਼ਾ ਗੁਰਮਤਿ ਚੇਤਨਾ ਕੈਂਪ ਲਗਾਇਆ ਗਿਆ। ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਤਕਰੀਬਨ ੪੦ ਨੌਜਵਾਨਾਂ ਨੇ ਭਾਗ ਲਿਆ। ਕੈਂਪ ਵਿੱਚ ਡਾ: ਭੁਪਿੰਦਰ ਕੌਰ, ਮੀਤ ਪ੍ਰਧਾਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਜ਼ੋਨ, ਡਾ: ਲਖਵਿੰਦਰ ਸਿੰਘ, ਸਟੇਟ ਸਕੱਤਰ, ਪੰਜਾਬ ਸਟੇਟ, ਪੰਜਾਬ ਸਟੇਟ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਡਾ: ਮਨਮੋਹਨਜੀਤ ਸਿੰਘ, ਜ਼ੋਨ ਪ੍ਰਧਾਨ ਹੁਸ਼ਿਆਰਪੁਰ, ਡਾ: ਸ੍ਰ: ਕਰਨੈਲ ਸਿੰਘ ਚੱਬੇਵਾਲ ਨੇ ਵੱਖ-ਵੱਖ ਵਿਸ਼ਿਆਂ ਤੇ ਲੈਕਚਰ ਕਰਕੇ ਨੌਜਵਾਨਾਂ ਨੂੰ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਸਹੀ ਢੰਗ ਨਾਲ ਤੋਰਨ ਲਈ ਆਪਣੇ ਜੀਵਨ ਵਿੱਚੋਂ ਕਦਰਾਂ ਕੀਮਤਾਂ ਨੂੰ ਉਜਾਗਰ ਕਰਨ ਲਈ ਅਤੇ ਨਸ਼ਿਆਂ ਤੋਂ ਬਚ ਕੇ ਰਹਿਣ ਦੀ ਪ੍ਰੇਰਨ ਕੀਤੀ। ਕੈਂਪ ਦੌਰਾਨ ਸਟੇਜ਼ ਦੀ ਸੇਵਾ ਇੰਜੀਨੀਅਰ ਨਵਪ੍ਰੀਤ ਸਿੰਘ ਜ਼ੋਨਲ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਨੇ ਨਿਭਾਈ।