ਸ਼ਬਦ ਗੁਰੂ ਸਮਾਗਮ

On: 31 March, 2009, By: Press Secretary, Location: Hoshiarpur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮਾਹਿਲਪੁਰ ਖੇਤਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਗੁ: ਸ਼ਹੀਦਾਂ ਮਾਹਿਲਪੁਰ ਵਿਖੇ ੩੦ ਅਤੇ ੩੧ ਮਾਰਚ ੦੯, ਨੂੰ ਦੋ ਦਿਨਾਂ ਸ਼ਬਦ ਗੁਰੂ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਦੋਵੇਂ ਦਿਨ ਰਾਤ ੭ ਵਜੇ ਤੋਂ ੧੨ ਵਜੇ ਤੱਕ ਹੋਇਆ ਜਿਸ ਵਿੱਚ ਦਸ ਹਜ਼ਾਰ ਤੋਂ ਵੱਧ ਸੰਗਤਾਂ ਨੇ ਸ਼ਾਮਲ ਹੋ ਕੇ ਲਾਹੇ ਲਏ। ਸਮਾਗਮ ਦੇ ਦੋਵੇ ਦਿਨ ਦੀ ਅਰੰਭਤਾ ਰਹਿਰਾਸ ਸਾਹਿਬ ਦੇ ਪਾਠ ਨਾਲ ਹੋਈ। ਉਸ ਉਪਰੰਤ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਦੇ ਹਜੂਰੀ ਰਾਗੀ ਭਾਈ ਸੇਵਾ ਸਿੰਘ ਜੀ ਦੇ ਜੱਥੇ ਨੇ ਕੀਰਤਨ ਦੀ ਆਰੰਭਤਾ ਕੀਤੀ। ਸਮਾਗਮ ਦੇ ਪਹਿਲੇ ਦਿਨ ਪੰਥ ਦੇ ਪ੍ਰਸਿੱਧ ਕੀਰਤਨੀਏ ਦੀਆਂ ਲੜੀਆਂ ਲਾਈਆਂ ਤੇ ਉਹਨਾਂ ਤੋਂ ਮਗਰੋਂ ਭਾਈ ਹਰਿੰਦਰ ਸਿੰਘ ਅਲਵਰ ਵਾਲਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਆ ਕੇ ਸੰਗਤਾਂ ਨੂੰ ਕਥਾ ਨਾ ਵਿਚਾਰ ਦਾ ਵਿਸ਼ਾ "ਗੁਰਮੁਖ ਦੇਹਿ ਵਡਿਆਈ ਪ੍ਰਭ ਹਰਿ ਭਾਵੈ ਸੋਈ।।" ਲੈ ਕੇ ਵਿਸਥਾਰ ਨਾਲ ਸੰਗਤਾਂ ਅੱਗੇ ਵਿਚਾਰ ਰੱਖੇ ਕਿ ਅੱਜ ਦਾ ਮਨੁੱਖ ਹਰ ਗਲਤ ਹੈ। ਵਡਿਆਈ ਤਾਂ ਗੁਰੂ ਘਰ ਵਿੱਚ ਸੇਵਾ ਤੇ ਸਿਮਰਨ ਰਾਹੀਂ ਪ੍ਰਾਪਤ ਹੁੰਦੀ ਹੈ। ਉਹਨਾਂ ਨੇ ਇਤਿਹਾਸਿਕ ਹਵਾਲੇ ਦੇ ਕੇ ਆਪਣੇ ਵਿਸ਼ੇ ਨੂੰ ਸਪਸ਼ਟ ਕੀਤਾ।

ਇਸੇ ਤਰ੍ਹਾਂ ਸਮਾਗਮ ਦੇ ਦੂਸਰੇ ਦਿਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਅਨੁਸਾਰ ਸਿੰਘ ਜੀ ਉਨੇ ਵਾਲਿਆਂ ਨੇ ਕੀਰਤਨ ਦੀਆਂ ਲੜ੍ਹੀਆਂ ਲਾਈਆਂ ਤੇ ਭਾਈ ਪੰਥ ਪ੍ਰੀਤ ਸਿੰਘ ਜੀ ਨੇ ਆਪਣੀ ਵਿਚਾਰ "ਵਿਪਰਨ ਕੀ ਰੀਤ" ਦੇ ਵਿਸ਼ੇ ਨੂੰ ਮੁੱਖ ਰੱਖ ਕੇ ਸੰਗਤਾਂ ਨਾਲ ਸਾਂਝੀ ਕੀਤੀ। ਪ੍ਰੋ: ਆਪਿੰਦਰ ਸਿੰਘ ਸਟੇਟ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਮਾਹਿਲਪੁਰ ਖੇਤਰ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵਲੋਂ ਜੋ ੧੫-੧੫ ਦਿਨ ਦੇ ਪਿੰਡਾਂ ਵਿਚੋਂ ਜੋ ਗੁਰਮਤਿ ਕੈਂਪ ਲਗਾਏ ਜਾਂਦੇ ਹਨ, ਉਹਨਾਂ ਕੈਂਪਾਂ ਨੂੰ ਲਗਾਉਣ ਦਾ ਮਨੋਰਥ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਪਿਛਲੇ ਸਮੇਂ ਦੌਰਾਨ ਲੱਗੇ ਕੈਂਪਾਂ ਦੀ ਰਿਪੋਰਟ ਸੰਗਤਾਂ ਨਾਲ ਸਾਂਝੀ ਕੀਤੀ। ਅਤੇ ਸਹਿਜ ਪਾਠ ਦੇ ਭੋਗ ਪਾਏ ਗਏ। ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਦੇ ਜੱਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਨੇ ਸੰਗਤਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਦੇ ਸਿੱਖ ਬਣਨ ਦੀ ਅਪੀਲ ਕੀਤੀ ਤੇ ਬਾਣੀ ਦੇ ਬਾਣੇ ਤੇ ਪਹਿਰਾ ਦੇਣ ਲਈ ਆਖਿਆ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine