ਸਟੱਡੀ ਸਰਕਲ ਲੁਧਿਆਣਾ ਨੇ ਅੰਮ੍ਰਿਤਸਰ ਵਿੱਚ ਲਗਾਈ ਅਧਿਆਪਕ ਕਾਰਜਸ਼ਾਲਾ

On: 11 April, 2009, By: Press Secretary, Location: Amritsar

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਦੇ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਹੋਰਾਂ ਦੱਸਿਆ ਕਿ ਜਥੇਬੰਦੀ ਦੇ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਵੱਲੋਂ ਸੈਂਟਰਲ ਯਤੀਮਖਾਨਾ, ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਜ਼ਿਲ੍ਹੇ ਦੇ ਚੋਣਵੇਂ 100 ਅਧਿਆਪਕਾਂ ਦੀ ਜਥੇਬੰਦਕ ਕਾਰਜਸ਼ਾਲਾ ਲਗਾਈ ਗਈ। ਜਿਸ ਦਾ ਉਦਘਾਟਨ ਕਰਦਿਆਂ ਚੀਫ਼ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ: ਭਾਗ ਸਿੰਘ ਅਣਖੀ ਹੋਰਾਂ ਕਿਹਾ ਕਿ ਸਟੱਡੀ ਸਰਕਲ ਵੱਲੋਂ ਮਨੁੱਖੀ ਵਸੀਲਿਆਂ ਦੀ ਘਾੜਤ ਲਈ ਕੀਤੇ ਜਾਂਦੇ ਕਾਰਜਾਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਤੇ ਚੀਫ਼ ਖਾਲਸਾ ਦੀਵਾਨ ਦੀਆਂ ਸੰਸਥਾਵਾਂ ਵਿੱਚ ਸਟੱਡੀ ਸਰਕਲ ਕੋਈ ਵੀ ਪ੍ਰੋਗਰਾਮ ਰਖਦਾ ਹੈ ਤਾਂ ਸਾਡੀ ਸਮੁੱਚੀ ਟੀਮ ਪੂਰਾ ਸਹਿਯੋਗ ਦੇਂਦੀ ਰਹੇਗੀ।

ਯੁਵਕ ਸੇਵਾਵਾਂ ਦੇ ਡਾਇਰੈਕਟਰ ਹੋਰਾਂ ਵਿਦਿਆਰਥੀ ਦੀ ਸ਼ਖ਼ਸੀਅਤ ਉਸਾਰੀ ਲਈ ਸ੍ਵੈ-ਸੇਵੀ ਸੰਗਠਨਾਤਮਕ ਯੋਜਨਾ ਸਾਂਝੀ ਕਰਦਿਆਂ ਕਿਹਾ ਕਿ ਆਓ ਸੇਵਾਰਥੀ ਬਣਕੇ ਵਿਦਿਅਕ ਅਦਾਰਿਆਂ ਦੇ ਮਾਹੋਲ ਨੂੰ ਸੰਵਾਰਨ ਲਈ ਤੇ ਚੰਗਾ ਸਮਾਜ ਸਿਰਜਨ ਲਈ ਸਮੇਂ ਦਾ ਯੋਗਦਾਨ ਪਾਈਏ। ਇਸ ਸਮੇਂ ਖਾਲਸਾ ਕਾਲਜ, ਅੰਮ੍ਰਿਤਸਰ ਦੇ ਸਿੱਖ ਇਤਿਹਾਸ ਖੋਜ ਵਿਭਾਗ ਦੇ ਮੁਖੀ ਸ੍ਰ: ਇੰਦਰਜੀਤ ਸਿੰਘ ਗੋਗੋਆਣੀ ਹੋਰਾਂ ''ਆਦਰਸ਼ਕ ਅਧਿਆਪਕ ਕਿਵੇਂ ਬਣੀਏ'' ਵਿਸ਼ੇ ਤੇ ਵਿਚਾਰਾਂ ਦੀ ਸਾਂਝ ਕੀਤੀ। ਵਿਦਿਅਕ ਅਦਾਰਿਆਂ ਵਿੱਚ ਆ ਰਹੀ ਨੈਤਿਕ ਗਿਰਾਵਟ ਤੇ ਵਿਦਿਆਰਥੀ ਅਧਿਆਪਕ ਰਿਸ਼ਤੇ ਵਿੱਚ ਆ ਰਹੇ ਤਨਾਓ ਸਬੰਧੀ ਖੁੱਲੀ ਚਰਚਾ ਸ੍ਰ: ਬਲਜੀਤ ਸਿੰਘ, ਜ਼ੋਨਲ ਕੋਆਰਡੀਨੇਟਰ ਨੇ ਕਰਵਾਈ। ਮਾਸਟਰ ਤਾਰਾ ਸਿੰਘ ਕਾਲਜ, ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਕੁਲਦੀਪ ਕੌਰ, ਜ਼ੋਨਲ ਪ੍ਰਧਾਨ ਸ੍ਰ: ਗੁਰਦੇਵ ਸਿੰਘ, ਜ਼ੋਨਲ ਸਕੱਤਰ ਸ੍ਰ: ਗੁਰਚਰਨ ਸਿੰਘ, ਐਡੀ: ਜ਼ੋਨਲ ਸਕੱਤਰ ਸ੍ਰ: ਪਿਰਥੀਪਾਲ ਸਿੰਘ ਤੇ ਸ੍ਰ: ਜਸਵੰਤ ਸਿੰਘ, ਜਥੇਬੰਦਕ ਸਕੱਤਰ ਸ੍ਰ: ਹੀਰਾ ਸਿੰਘ, ਡਾ: ਰਣਜੀਤ ਸਿੰਘ, ਵਿਦਿਆਰਥੀ ਵਿੰਗ ਦੇ ਪ੍ਰਧਾਨ ਸ੍ਰ: ਕੋਮਲਜੀਤ ਸਿੰਘ, ਮੈਡਮ ਕੁਲਜੀਤ ਕੌਰ, ਮੈਡਮ ਗਗਨਦੀਪ ਕੌਰ, ਮਾ: ਸੁਖਦੇਵ ਸਿੰਘ, ਮਾ: ਨਰਵਿੰਦਰ ਸਿੰਘ, ਮਾ: ਦਰਬਾਰਾ ਸਿੰਘ, ਪ੍ਰਿੰ: ਸਲਵਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਅੰਤ ਵਿੱਚ ਸਮੂੰਹ ਅਧਿਆਪਕਾਂ ਨੇ ਵਿਦਿਆਰਥੀ ਦੀ ਸ਼ਖ਼ਸੀਅਤ ਉਸਾਰੀ ਕਰਨ ਅਤੇ ਵਿਦਿਅਕ ਅਦਾਰਿਆਂ ਦੇ ਮਾਹੋਲ ਨੂੰ ਵਿਦਿਆ ਦਾ ਮੰਦਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਕਾਰਜ ਕਰਨ ਦਾ ਪ੍ਰੱਣ ਕੀਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine