ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਯਮੁਨਾਨਗਰ (ਹਰਿਆਣਾ) ਵਿਖੇ ਦੋ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਚੋਣਵੇਂ 100 ਵਿਦਿਆਰਥੀਆਂ ਨੇ ਭਾਗ ਲਿਆ। ਕੇਂਦਰੀ ਦਫ਼ਤਰ ਤੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲੋਪੁਰੀ ਹੋਰਾਂ ਸਿੱਖ ਪਰੰਪਰਾਵਾਂ, ਸਿਧਾਂਤ ਤੇ ਸਭਿਆਚਾਰ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਕੀਤੀ। ਰਾਤ ਦੇ ਵਿਸ਼ੇਸ਼ ਸਮਾਗਮ ਵਿੱਚ ਸਿੱਖ ਅਰਦਾਸ ਵਿਸ਼ੇ ਤੇ ਸਲਾਈਡ ਸ਼ੋਅ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਮਾਪੇ/ਸੰਗਤ ਵੀ ਸ਼ਾਮਿਲ ਹੋਈ। ਸਿੱਖ ਇਤਿਹਾਸ ਵਿੱਚ ਇਸਤਰੀ ਵਿਸ਼ੇ ਤੇ ਵੀ ਵਿਚਾਰਾਂ ਦੀ ਸਾਂਝ ਕੀਤੀ ਗਈ। ਸਟੱਡੀ ਸਰਕਲ ਦੇ ਵਿਜ਼ਟਿੰਗ ਲੈਕਚਰਾਰ ਪ੍ਰੋ: ਦਰਸ਼ਨ ਸਿੰਘ ਹੋਰਾਂ ਦਸ ਗੁਰੂ ਸਾਹਿਬਾਨ ਦੇ ਜੀਵਨ ਚੋਂ ਪ੍ਰੇਰਨਾਵਾਂ ਸਾਂਝੀਆਂ ਕੀਤੀਆਂ ਅਤੇ ਨਸ਼ੇ ਤੇ ਏਡਜ਼ ਪ੍ਰਤੀ ਵਿਦਿਆਰਥੀਆਂ ਨੂੰ ਸੁਚੇਤ ਕੀਤਾ।
ਹਰਿਆਣਾ ਸਟੇਟ ਦੇ ਸਕੱਤਰ ਸ੍ਰ: ਆਜਿੰਦਰਪਾਲ ਸਿੰਘ ਹੋਰਾਂ ਸਟੇਜ ਸੰਚਾਲਨ ਦੀ ਸੇਵਾ ਨਿਭਾਈ। ਸ੍ਰ: ਦਵਿੰਦਰ ਸਿੰਘ, ਬੀਬੀ ਸੁਰਿੰਦਰ ਕੌਰ, ਬੀਬੀ ਕੁਲਵੰਤ ਕੌਰ ਜਥੇਬੰਦਕ ਸਕੱਤਰ ਹਰਿਆਣਾ ਸਟੇਟ ਸ੍ਰ: ਗੁਰਮੀਤ ਸਿੰਘ, ਵਿਦਿਆਰਥੀ ਕੌਂਸਲ ਦੀ ਮੀਤ ਪ੍ਰਧਾਨ, ਬੀਬੀ ਮਨਦੀਪ ਕੌਰ, ਬੀਬੀ ਗੁਰਮੀਤ ਕੌਰ, ਸ੍ਰ: ਬਲਦੇਵ ਸਿੰਘ ਅਤੇ ਹੋਰ ਵਿਦਵਾਨਾਂ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।