ਸਰੀ ਵਿੱਖ ਹੋਲੇ ਮਹੱਲੇ ਦੀਆਂ ਰੌਣਕਾਂ

On: 26 March, 2009, By: Press Secretary, Location: Canada

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਵੱਲੋਂ ਕੈਨੇਡਾ ਦੀ ਧਰਤੀ ਤੇ ਖਾਲਸਾਈ ਸ਼ਾਨੋ-ਸ਼ੌਕਤ ਨਾਲ ਹੋਲਾ ਮਹੱਲਾ ਮਨਾਇਆ ਗਿਆ। ਸਮਾਗਮ ਦੀ ਆਰੰਭਤਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਚਲਾਈ ਜਾ ਰਹੀ ਹੈ। ਗਿਆਨ ਅੰਜਨ ਅਕੈਡਮੀ ਦੇ ਬੱਚਿਆਂ ਵਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਉਪਰੰਤ ਖੇਡਾਂ ਦਾ ਦੌਰ ਸ਼ੁਰੂ ਹੋਇਆ ਜਿਸ ਵਿੱਚ ਸਭ ਤੋਂ ਪਹਿਲਾਂ ੬ ਸਾਲ ਤੱਕ ਦੇ ਬੱਚੇ ਤੇ ੭ ਤੋਂ ੧੦ ਸਾਲ ਅਤੇ ੧੧ ਤੋਂ ੧੩ ਸਾਲ ਤੱਕ ਦੇ ਬੱਚਿਆਂ ਅਤੇ ਬਜੁਰਗਾਂ ਦੀਆਂ ਦੌੜਾਂ ਅਤੇ ਹੋਰ ਖੇਡਾਂ ਤੋਂ ੲਲਾੳ ਦਿਮਾਗੀ ਕਸਰਤ ਲਈ ਇਕ ਮਿੰਟ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ, ਜਿਸ ਵਿੱਚ ਬੱਚਿਆਂ, ਬੀਬੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੀ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਖਿਡਾਰੀਆਂ ਵਿੱਚ ਹੋਰ ਜੋਸ਼ ਭਰਨ ਲਈ ਗਿਆਨ ਸਿੰਘ ਦੀ ਅਗਵਾਈ ਹੇਠ ਖਾਲਸਾ ਸਕੂਲ ਦੇ ਬੱਚਿਆਂ ਦੀ ਟੀਮ ਨੇ ਗਤਕੇ ਦੇ ਜੌਹਰ ਦਿਖਾਏ। ਸ੍ਰ: ਪਰਮਿੰਦਰ ਸਿੰਘ ਮਾਈਕਰੋਸੋਫਟ ਦੇ ਸੀ.ਏ.ਓ.ਕੈਨੇਡਾ, ਸ੍ਰ: ਜਸਵੀਰ ਸਿੰਘ ਤੱਤਲਾ ਕੈਨੇਡੀਅਨ ਏਅਰ ਫੋਰਸ ਦੇ ਪਹਿਲੇ ਦਸਤਾਰਧਾਰੀ ਸਿੱਖ ਸ੍ਰ: ਬਲਤੇਜ ਸਿੰਘ ਢਿੱਲੋਂ ਜਿਨ੍ਹਾਂ ਨੂੰ ਆਰ.ਸੀ.ਐਮ.ਪੀ.ਦੇ ਪਹਿਲੇ ਪੱਗੜੀਧਾਰੀ ਸਿੱਖ ਭਰਤ ਹੋਣ ਦਾ ਮਾਣ ਪ੍ਰਾਪਤ ਹੈ, ਡਾ: ਪੂਰਨ ਸਿੰਘ ਗਿੱਲ ਉੱਘੇ ਸਿੱਖ ਵਿਦਵਾਨ, ਸ੍ਰ: ਅਜੀਤ ਸਿੰਘ ਬਾਧ ਡਾਇਰੈਕਟਰ ਸ਼ੇਰੇ ਪੰਜਾਬ ਰੇਡੀਓ ਅਤੇ ਹੋਸਟ ਸ੍ਰ: ਕੁਲਦੀਪ ਸਿੰਘ, ਡਾ: ਰਘਬੀਰ ਸਿੰਘ ਬੈਂਸ ਇਨਸਾਈਕਲੋਪੀਡੀਆ ਆਫ਼ ਸਿੱਖਜ਼ਿਮ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine