ਨਿਊਯਾਰਕ ਵਿਖੇ ਦਸਤਾਰ ਮੁਕਾਬਲੇ ਕੌਣ ਬਣੇਗਾ ਦਸਤਾਰਧਾਰੀ ਕਿੰਗ?

On: 2 May, 2009, By: Press Secretary, Location: USA

ਸੋਹਣੀ ਦਸਤਾਰ ਇਨਸਾਨ ਦੀ ਸ਼ਾਨ ਨੂੰ ਚਾਰ ਚੰਦ ਲਗਾਉਂਦੀ ਹੈ। ਪੁਰਾਣੇ ਜ਼ਮਾਨੇ ਵਿੱਚ ਤਕਰੀਬਨ ਸਾਰੇ ਰਾਜੇ ਮਹਾਰਾਜੇ ਤਰ੍ਹਾਂ ਤਰ੍ਹਾਂ ਦੀਆ ਦਸਤਾਰਾਂ ਸਜਾਉਂਦੇ ਅਤੇ ਦਸਤਾਰ ਨੂੰ ਆਪਣੀ ਇੱਜ਼ਤ ਤੇ ਸ਼ਾਨ ਸਮਝਦੇ ਸਨ। ਜਿਸ ਦਿਨ ਦਾ ਸਭਨਾ ਨੂੰ ਇੰਤਜ਼ਾਰ ਸੀ ਉਹ ਦਿਨ ੨ ਮਈ, ਸ਼ਨਿਚਰਵਾਰ ਨੂੰ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਿਊਯਾਰਕ ਦੇ ਉਪਰਾਲੇ ਸਦਕਾ ਸੰਤ ਜੋਜ਼ਫ਼ ਸਕੂਲ 94$25 117 ਸਟਰੀਟ ਰਿਚਮੰਡ ਹਿੱਲ ਵਿਖੇ ਪੱਧਰ ਤੇ ਦਸਤਾਰ ਮੁਕਾਬਲਾ ਅਤੇ ਕਲਚਰਲ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਤਕਰੀਬਨ ੩੦੦ ਬੱਚੇ ਅਤੇ ਨੌਜਵਾਨ ਵੀਰ ਹਿੱਸਾ ਲੈ ਰਹੇ ਹਨ। ਇਸ ਵਾਰ ਇਹ ਮੁਕਾਬਲਾ ੫ ਗਰੁੱਪਾਂ ਵਿੱਚ ਵੰਡਿਆ ਗਿਆ ਹੈ।

  • ਪਹਿਲਾ ਗਰੁੱਪ ੭ ਤੋਂ ੧੦ ਸਾਲ
  • ਦੂਸਰਾ ਗਰੁੱਪ ੧੧ ਤੋਂ ੧੩ ਸਾਲ
  • ਤੀਜਾ ਗਰੁੱਪ ੧੪ ਤੋਂ ੧੭ ਸਾਲ
  • ਚੌਥਾ ਗਰੁੱਪ ੨੩ ਤੋਂ ੩੦ ਸਾਲ

ਦਸਤਾਰ ਮੁਕਾਬਲੇ ਦੇ ਫੈਸਲੇ ਲਈ ਛੇ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਦਸਤਾਰਬੰਦੀ ਦੇ ਨਾਲ-ਨਾਲ ਸ਼ਖਸੀਅਤ ਮੁਕਾਬਲੇ ਦਾ ਵੀ ਨਿਰਣਾ ਲੈ ਕੇ ਫੈਸਲਾ ਸੁਣਾਉਣਗੇ। ਹਰ ਗਰੁੱਪ ਚੋਂ ਪਹਿਲੇ, ਦੂਜੇ ਤ ਤੀਜੇ ਨੰਬਰ ਤੇ ਆਉਣ ਵਿਲਆਂ ਨੂੰ ਵਧੀਆ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜੋ ਇਹ ਦਸਤਾਰ ਮੁਕਾਬਲਾ ਉਲੀਕਿਆ ਗਿਆ ਹੈ ਇਸਦਾ ਮੁੱਖ ਮਨੋਰਥ ਆਪਣੇ ਵਿਰਸੇ ਦੀ ਸੰਭਾਲ ਅਤੇ ਨੌਜਵਾਲ ਬੱਚਿਆਂ ਨੂੰ ਸਿੱਖ ਸਭਿਆਚਾਰ ਨਾਲ ਜੋੜਨਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਨਿਊਯਾਰਕ ਦੇ ਸਿੱਖਾਂ ਲਈ ਨਵਾਂ ਸੰਕਲਪ ਹੋਵੇਗਾ ਜੋ ਆਪਣੀ ਨਵੀਂ ਪਨੀਰੀ ਨੂੰ ਦਸਤਾਰਬੰਦੀ ਰਾਹੀਂ ਸਿੱਖੀ ਸਰੂਪ ਅਤੇ ਆਪਣੇ ਅਮੀਰ ਸਭਿਆਚਾਰ ਦੀ ਜਾਣਕਾਰੀ ਦੇ ਸਕਣਗੇ।

Guru Gobind Singh Study Circle (NY) is organizing a Dastaar and Personality Competition on May 2nd, 2009 from 12PM to 5PM. More information is available in the flyer posted below. Applications to participate are currently being accepted!

Prospective Participants:

Click here to view the competitions Rules & Regulations.

Click here to download the Registration Form.

Apply now! This is an amazing opportunity and initiative that we must all support.

Related News

New York Sikh Youth compete for Dastar/Personality Awards 2009

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine