16 ਤੋਂ 21 ਜ਼ੂਨ, 2009 ਕੌਮੀ ਨੈਤਿਕ ਸਿੱਖਿਆ ਕੈਂਪ-ਬੜੂ ਸਾਹਿਬ

On: 16 June, 2009, By: Press Secretary, Location: Himachal Pradesh

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ 16 ਜੂਨ, 2009 ਤੋਂ 21 ਜੂਨ, 2009 ਦੁਪਹਿਰ ਤੱਕ ਅਕਾਲ ਅਕੈਡਮੀ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਨੈਤਿਕ ਸਿੱਖਿਆ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਬੇਨਤੀਆਂ ਹੇਠ ਲਿਖੇ ਅਨੁਸਾਰ ਹਨ।

  1. ਇਸ ਕੈਂਪ ਵਿੱਚ ਆਪ ਜੀ ਦੇ ਕਾਲਜ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਹੁਦੇਦਾਰ ਵਿਦਿਆਰਥੀ/ ਵਿਦਿਆਰਥਣਾਂ ਹੀ ਸ਼ਾਮਲ ਕੀਤੇ ਜਾਣਗੇ ਇਸ ਲਈ ਕੇਵਲ ਉਹ ਵਿਦਿਆਰਥੀ ਹੀ ਇਸ ਕੈਂਪ ਵਿੱਚ ਭੇਜੇ ਜਾਣ, ਜੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕਾਲਜ ਯੂਨਿਟ ਦੀ ਕਮੇਟੀ ਦੇ ਅਹੁਦੇਦਾਰ (ਮੈਂਬਰ) ਹੋਣ। ਕੈਂਪਰਜ਼ ਦਾ ਸਾਬਤ ਸੂਰਤ ਹੋਣਾ ਜ਼ਰੂਰੀ ਹੈ। ਵੱਧ ਤੋਂ ਵੱਧ 5 ਮੈਂਬਰ ਭੇਜ ਸਕਦੇ ਹੋ। ਜੇਕਰ ਯੂਨਿਟ ਕਮੇਟੀ ਨਹੀਂ ਬਣੀ ਤਾਂ ਹੁਣ ਬਣਾ ਲਈ ਜਾਵੇ।
  2. ਨੱਥੀ ਦਾਖਲਾ ਫਾਰਮ ਭਰ ਕੇ ਭੇਜਦੇ ਸਮੇਂ ਸਟੱਡੀ ਸਰਕਲ ਦੇ ਟੀਚਰ ਇੰਚਾਰਜ ਦੇ ਦਸਤਖ਼ਤਾਂ ਤਹਿਤ ਸਟੱਡੀ ਸਰਕਲ ਦੀ ਵਿਦਿਆਰਥੀ ਕਾਰਜਕਾਰਨੀ ਦੀ ਲਿਸਟ ਨਾਲ ਨੱਥੀ ਕਰਕੇ ਜ਼ਰੂਰ ਭੇਜੀ ਜਾਵੇ। ਲੋੜ ਅਨੁਸਾਰ ਦਾਖ਼ਲਾ ਫਾਰਮ ਫੋਟੋਸਟੇਟ ਕਰਵਾ ਸਕਦੇ ਹੋ।
  3. ਬੜੂ ਸਾਹਿਬ ਜਾਣ ਲਈ ਕੈਂਪਰਜ਼ ਵਿਦਿਆਰਥੀ 16 ਜੂਨ, 2009 (ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਵਾਲੇ ਦਿਨ) ਸਵੇਰੇ 11:00 ਵਜੇ ਆਪੋ-ਆਪਣੇ ਪੱਧਰ ਤੇ ਸੈਕਟਰ 43, ਚੰਡੀਗੜ੍ਹ ਦੇ ਬੱਸ ਸਟੈਂਡ ਤੇ ਪਹੁੰਚਣ ਦੀ ਕ੍ਰਿਪਾਲਤਾ ਕਰਨ। ਸੈਕਟਰ 43 ਚੰਡੀਗੜ੍ਹ ਦੇ ਬੱਸ ਸਟੈਂਡ ਤੋਂ ਬੜੂ ਸਾਹਿਬ ਲਈ 11:30 ਵਜੇ ਬੱਸਾਂ ਰਵਾਨਾ ਹੋਣਗੀਆਂ।
  4. ਚੰਡੀਗੜ੍ਹ ਤੋਂ ਬੜੂ ਸਾਹਿਬ ਲਈ ਆਣ-ਜਾਣ ਦੇ ਕਿਰਾਏ ਵਜੋਂ 250/- ਰੁਪਏ ਪ੍ਰਤੀ ਕੈਂਪਰ ਐਡਵਾਂਸ ਕੇਂਦਰੀ ਦਫ਼ਤਰ ਭੇਜਣੇ ਹੋਣਗੇ। ਉਸ ਅਨੁਸਾਰ ਹੀ ਬੱਸਾਂ ਬੁੱਕ ਕੀਤੀਆਂ ਜਾ ਸਕਣਗੀਆਂ।
  5. ਦੂਰ ਤੋਂ ਆਉਣ ਵਾਲੇ ਜਿਹੜੇ ਕੈਂਪਰਜ਼ 16 ਜੂਨ ਸਵੇਰੇ ਚੰਡੀਗੜ੍ਹ ਨਹੀਂ ਪਹੁੰਚ ਸਕਦੇ, ਉਨ੍ਹਾਂ ਦੀ 15 ਜੂਨ ਰਾਤ ਦੀ ਰਿਹਾਇਸ਼ ਦਾ ਪ੍ਰਬੰਧ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ-34, ਚੰਡੀਗੜ੍ਹ ਵਿਖੇ ਕੀਤਾ ਜਾਵੇਗਾ। ਪਰ ਕੈਂਪਰਜ਼ ਨੂੰ ਪ੍ਰਵਾਨਗੀ ਭੇਜਣ ਲੱਗੇ ਹੀ ਇਹ ਲਿਖਣਾ ਹੋਵੇਗਾ ਕਿ ਉਹ 15 ਜੂਨ ਨੂੰ ਪਹੁੰਚ ਰਹੇ ਹਨ।
  6. ਲੰਗਰ ਰਿਹਾਇਸ਼ ਦੇ ਯੋਗ ਪ੍ਰਬੰਧ ਕੀਤੇ ਗਏ ਹਨ। ਸਾਬਨ, ਪੇਸਟ ਅਤੇ ਲੋੜੀਂਦੇ ਕਪੜੇ ਕੈਂਪਰਜ਼ ਨਾਲ ਲੈ ਕੇ ਆਉਣ ਜੀ।
  7. 20/- ਪ੍ਰਤੀ ਕੈਂਪਰ ਕੈਂਪ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਹੈ, ਜੋ ਕੈਂਪ ਸਥਾਨ ਤੇ ਪਹੁੰਚ ਕੇ ਜਮ੍ਹਾਂ ਕਰਵਾਉਣੀ ਹੋਵੇਗੀ। ਰਜਿਸਟ੍ਰੇਸ਼ਨ ਫੀਸ ਦਾਖਲਾ ਫਾਰਮ ਦੇ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨਾਮ ਚੈੱਕ ਜਾਂ ਡਰਾਫਟ ਦੁਆਰਾ ਪਹਿਲਾਂ ਵੀ ਭੇਜ ਸਕਦੇ ਹੋ।
  8. ਹੋਰ ਜਾਣਕਾਰੀ ਲਈ ਆਪ ਜੀ ਫੋਨ ਨੰ: 98884-66680 'ਤੇ ਨਿਮਨ ਹਸਤਾਖ਼ਰੀ ਨਾਲ ਸੰਪਰਕ ਕਰ ਸਕਦੇ ਹੋ। ਆਪ ਪਾਸੋਂ ਸ਼ੀਘਰ ਅਤੇ ਉਤਸ਼ਾਹ ਭਰਪੂਰ ਹੁੰਗਾਰੇ ਦੀ ਉਤਸੁਕਤਾ ਨਾਲ ਉਡੀਕ ਕਰਾਂਗੇ।

Download Registration Form

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine