ਨੈਤਿਕ ਸਿਖਿਆ ਇਮਤਿਹਾਨ

On: 25 December, 2008, By: Press Secretary, Location: Sangrur

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ੩੦੦ ਸਾਲਾ ਗੁਰਤਾ ਦਿਵਸ ਨੂੰ ਸਮਰਪਿਤ ਅਧੀਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਾਲਜ ਪੱਧਰ ਦਾ ਨੈਤਿਕ ਸਿਖਿਆ ਇਮਤਿਹਾਨ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਕਰਵਾਇਆ ਗਿਆ।

ਪ੍ਰੋ: ਗੁਰਵੀਰ ਸਿੰਘ ਤੇ ਪ੍ਰੋ: ਬਲਵਿੰਦਰ ਕੌਰ ਦੀ ਨਿਗਰਾਨੀ ਹੇਠ ਇਸ ਇਮਤਿਹਾਨ ਵਿੱਚ ਸਥਾਨਕ ਕਾਲਜ ਤੇ ਸੰਤ ਅਤਰ ਸਿੰਘ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਜ਼ੋਨਲ ਸਕੱਤਰ ਨੇ ਦੱਸਿਆ ਇਸ ਇਮਤਿਹਾਨ ਲਈ ਜ਼ੋਨ ਦੇ ਵੱਖ-ਵੱਖ ਕਾਲਜਾਂ ਬੁਢਲਾਡਾ, ਟੱਲੇਵਾਲ, ਸੰਦੌੜ, ਮਲੇਰਕੋਟਲਾ, ਸੰਘੇੜਾ, ਫਤਹਿਗੜ੍ਹ ਛੰਨਾਂ ਤੋਂ ਬਿਨਾ ਅਕਾਲ ਕਾਲਜ ਵੂਮੈਨ ਤੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਇਮਤਿਹਾਨ ਦੇ ਕੋਆਰਡੀਨੇਟਰ ਸ੍ਰ: ਹਰਬੰਸ ਸਿੰਘ ਅਨੁਸਾਰ "ਓਪਨ ਬੁੱਕ ਟੈਸਟ" (ਖੁੱਲੀ ਕਿਤਾਬ ਵਿਦਿਆਰਥੀ ਸ਼ਾਮਲ ਹੋਏ। ਇਸ ਇਮਤਿਹਾਨ ਦੇ ੫੦੦ ਤੋਂ ਵੱਧ ਜ਼ੋਨ ਦੀ ਵਿਦਿਆਰਥੀ ਕਾਰਜਕਾਰਨੀ ਦੇ ਪ੍ਰਧਾਨ ਸ੍ਰ: ਜਸਵੀਰ ਸਿੰਘ ਲੌਂਗੋਵਾਲ ਵਿਦਿਆਰਥੀ ਸੁਖਜਿੰਦਰ ਸਿੰਘ, ਸੰਦੀਪ ਸਿੰਘ ਹੇੜੀਕੇ, ਹਰਪ੍ਰੀਤ ਸਿੰਘ ਹੈਪੀ, ਰੁਪਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ ਦੇ ਗੁਰਮੀਤ ਕੌਰ, ਸਮੇਤ ਸਟੱਡੀ ਸਰਕਲ ਦੇ ਜਿਲਾ ਪ੍ਰਧਾਨ ਸ੍ਰ: ਹਰਭਜਨ ਸਿੰਘ ਤੇ ਯੂਨਿਟ ਪ੍ਰਧਾਨ ਸ੍ਰ: ਗੁਰਦਿਆਲ ਸਿੰਘ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਹ ਜਿਕਰਯੋਗ ਹੈ ਕਿ ਸਟੱਡੀ ਸਰਕਲ ਵਲੋਂ ਇਹ ਸਾਲਾਨਾ ਇਮਤਿਹਾਨ ਜ਼ੋਨ ਪੱਧਰ ਤੇ ਦੇਸ਼ ਭਰ ਵਿੱਚ ਕਰਵਾ ਕੇ ਜੇਤੂਆਂ ਨੂੰ ਨਗਦ ਪੁਰਸਕਾਰ ਤੇ ਉਤਸ਼ਾਹ ਵਧਾਊ ਇਨਾਮ ਦਿੱਤੇ ਜਾਂਦੇ ਹਨ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine