ਕੇਸ ਰੱਖਣ ਦਾ ਪ੍ਰਣ ਕੀਤਾ

On: 25 December, 2008, By: Press Secretary, Location: Sangrur

ਸੰਗਰੂਰ ਜ਼ੋਨ ਵਲੋਂ ਪੰਡ ਮਹਿਲਾਂ ਦੇ ਗੁ: ਮੰਜੀ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ੧੩-੧੧-੨੦੦੮ ਨੂੰ ਵਿਸ਼ੇਸ਼ ਸਮਾਗਮ ਕੀਤਾ।

ਜਿਸ ਵਿੱਚ ਸ੍ਰ: ਲਾਭ ਸਿੰਘ, ਜ਼ੋਨਲ ਪ੍ਰਧਾਨ, ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਜ਼ੋਨਲ ਸਕੱਤਰ ਅਤੇ ਸ੍ਰ: ਹਰਬੰਸ ਸਿੰਘ ਕੁਮਾਰ ਜਨਰਲ ਸਕੱਤਰ ਸੰਗਰੂਰ ਨੇ ਸ਼ਮੂਲੀਅਤ ਕੀਤੀ। ਦਸਤਾਰ ਸਜਾਓ ਮੁਹਿੰਮ ਤਹਿਤ ਦਸਤਾਰ ਸਿਖਲਾਈ ਕੇਂਦਰ ਸੰਗਰੂਰ ਦੇ ਮੈਂਬਰ ਸ੍ਰ: ਸੁਖਦਰਸ਼ਨਪਾਲ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪਾਂ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਕਵਿਸ਼ਰੀ ਮੁਕਾਬਲੇ ਹੋਏ ਅਤੇ ਛੋਟੇ ਛੋਟੇ ਬੱਚਿਆਂ ਨੇ ਗਤਕੇ ਦੇ ਵੀ ਕਰਤਵ ਦਿਖਾਏ। ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੋਂ ਮਿਲਦੀਅਂ ਪ੍ਰੇਰਨਾਵਾਂ ਦਾ ਜ਼ਿਕਰ ਕੀਤਾ। ਇਸ ਮੌਕੇ ਤੇ ੭ ਪਤਿਤ ਵਿਦਿਆਰਥੀਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ । ਇਸ ਸਮੇਂ ਗੁ: ਸਾਹਿਬ ਦੇ ਪ੍ਰਧਾਨ ਸ੍ਰ: ਵੈਦ ਸਿੰਘ ਸਮੇਤ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਅਤੇ ਨਗਰ ਨਿਵਾਸੀਆਂ ਨੇ ਸਟੱਡੀ ਸਰਦਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਵੱਖ-ਵੱਖ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine