ਪ੍ਰਚਾਰਕਾਂ ਦਾ ਲਗਾਇਆ ਕੋਰਸ

On: 24 December, 2008, By: Press Secretary, Location: Global

ਭਾਈ ਕਾਨ੍ਹ ਸਿੰਘ ਨਾਭਾ ਮਨੁੱਖੀ ਵਸੀਲੇ ਵਿਕਾਸ ਸੰਸਥਾ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਵੱਲੋਂ ਬੀਤੇ ਦਿਨੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਦਾ ਬਹੁ ਦਿਸ਼ਾਵੀ ਗਿਆਨ ਰਮਜਾਂ ਦੀ ਵਿਧੀਵਤ ਪਹੁੰਚ ਦ੍ਰਿੜ ਕਰਵਾਉਣ ਲਈ ਕੋਰਸ ਲਗਾਇਆ ਗਿਆ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚਾਲੀ ਸੈਂਟਰਾਂ ਵਿੱਚ ਨਿਯੂਕਤ ਚਾਲੀ ਪ੍ਰਚਾਰਕਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਹੋਰਾਂ ਆਏ ਪ੍ਰਚਾਰਕਾਂ ਨੂੰ ਜੀ ਆਇਆਂ ਨੂੰ ਕਿਹਾ।

ਸਟੱਡੀ ਸਰਕਲ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਤੇ ਭਾਈ ਕਾਨ੍ਹ ਸਿੰਘ ਨਾਭਾ ਸੰਸਥਾ ਦੇ ਕੋਆਰਡੀਨੇਟਰ ਹੋਰਾਂ ਇਸ ਕੋਰਸ ਦੌਰਾਨ ਇੱਕ ਚੰਗੇ ਬੁਲਾਰੇ ਦੇ ਗੁਣ, ਸਫ਼ਲ ਸਟੇਜ ਸਕੱਤਰ ਲਈ ਜ਼ਰੂਰੀ ਨੁਕਤੇ ਸਾਂਝੇ ਕੀਤੇ, ਉਥੇ ਉਨ੍ਹਾਂ ਸਮਕਾਲੀ ਜਥੇਬੰਦੀਆਂ ਦੀ ਗੱਲ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਪੱਲੇ ਕੁੱਝ ਨਹੀਂ ਉਹ ਦੁਨੀਆਂ ਵਿੱਚ ਫੈਲ ਗਏ ਤੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਜੋ ਦੁਨੀਆਂ ਨੂੰ ਸੇਧ ਦੇਣ ਦੇ ਸਮਰੱਥ ਹੈ ਕੈਡਰ ਵਿਊਂਤ ਦੀ ਘਾਟ ਕਰਕੇ ਆਪਣਿਆਂ ਤੱਕ ਵੀ ਨਹੀਂ ਪਹੁੰਚਾ ਸਕੇ। ਇਸ ਤੋਂ ਇਲਾਵਾ ਸ੍ਰ: ਸਲ੍ਹੋਪੁਰੀ ਹੋਰਾਂ ਸਿੱਖ ਪਰੰਪਰਾਵਾਂ ਤੇ ਆਧੁਨਿਕਤਾ ਦੀ ਗੱਲ ਕਾਰਟੂਨ ਸਲਾਈਡ ਸ਼ੋਅ ਰਾਹੀਂ ਪਿੰਡਾਂ ਵਿੱਚ ਕਿਵੇਂ ਸਮਝਾਉਣੀ ਹੈ ਬਾਰੇ ਨੁਕਤੇ ਦੱਸੇ। ਜਿਨ੍ਹਾਂ ਪ੍ਰਚਾਰਕਾਂ ਕੋਲ ਲੈਪਟੋਪ ਤੇ ਪ੍ਰੋਜੈਕਟਰ ਹਨ, ਉਨ੍ਹਾਂ ਨੂੰ ਕਾਰਟੂਨ ਸਲਾਈਡ ਸ਼ੋਅ ਦੀਆਂ ਸੀਡੀਆਂ ਮੁਹੱਈਆ ਕੀਤੀਆ ਗਈਆਂ। ਬੀਬੀ ਬਲਦੇਵ ਕੌਰ ਨੇ ਸਮੂੰਹ ਪ੍ਰਚਾਰਕਾਂ ਨੂੰ ਸੇਵਾ ਖੇਤਰ ਵਿੱਚ ਪੂਰੀ ਤਨਦੇਹੀ ਨਾਲ ਡਟੇ ਰਹਿਣ ਦੀ ਪ੍ਰੇਰਣਾ ਕੀਤੀ। ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਡਿਪਟੀ ਚੀਫ਼ ਇੰਜੀ: ਸ੍ਰ: ਜੁਗਿੰਦਰ ਸਿੰਘ ਹੋਰਾਂ ਆਦਰਸ਼ਕ ਪ੍ਰਚਾਰਕ ਨੂੰ ਪਰਿਭਾਸ਼ਤ ਕਰਦਿਆਂ ਸਮੂੰਹ ਪ੍ਰਚਾਰਕਾਂ ਤੇ ਸਟੱਡੀ ਸਰਕਲ ਦੇ ਪ੍ਰਤੀਨਿੱਧਾਂ ਦਾ ਧੰਨਵਾਦ ਕੀਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine