ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ ਦੇ ਪ੍ਰੇਰਣਾਵਾਕ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸੱਟਡੀ ਸਰਕਲ ਦੇ 36ਵੇਂ ਸਾਲਾਨਾ ਕੇਂਦਰੀ ਸਮਾਗਮ ਦਾ ਉਦਘਾਟਨ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਰਪੁਰ ਸਾਹਿਬ ਨੇ ਨਿਸ਼ਾਨ ਸਾਹਿਬ ਲਹਿਰਾ ਕੇ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ। ਉਨ੍ਹਾਂ ਜਥੇਬੰਦੀ ਦੇ ਸਮੁੱਚੇ ਕੈਡਰ ਨੂੰ ਕਿਹਾ ਕਿ ਕੌਮ ਨੂੰ ਤੁਹਾਡੇ ਵੱਲੋਂ ਕੀਤੇ ਜਾ ਰਹੇ ਯਤਨਾਂ ਤੇ ਮਾਣ ਹੈ।
ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਮਾਨ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਸ੍ਰ: ਅਜਮੇਰ ਸਿੰਘ ਲੱਖੋਵਾਲ ਲੇ ਬੇਲਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਤੇ ਪਤਿਤਪੁਣੇ ਵਿੱਚ ਗਰਕ ਹੋ ਰਹੀ ਹੈ, ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਜਿਨ੍ਹਾ ਕੂ ਬਚਾਓ ਹੈ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਰਗੀਆਂ ਸੰਸਥਾਵਾਂ ਦੇ ਉਦਮਾਂ ਸਦਕਾ ਹੀ ਹੈ। ਸਕੱਤਰ ਕਾਰਜਯੋਜਨਾ ਹੋਰਾਂ 2008-09 ਕਾਰਜਯੋਜਨਾ ਅਤੇ ਪ੍ਰਾਥਮਿਕਤਾ ਜਾਰੀ ਕਰਦਿਆਂ ਕਿਹਾ ਕਿ ਇਸ ਵਾਰ @ਵਿਦਿਅਕ ਖੇਤਰ ਵਿੱਚ ਨੈਤਿਕਤਾ ਦੀ ਪ੍ਰਫੁੱਲਤਾ# ਨੂੰ ਜਥੇਬੰਦੀ ਦੀ ਪ੍ਰਾਥਮਿਕਤਾ ਬਣਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੁੱਖ ਬੁਲਾਰੇ ਤੇ ਡਿਪਟੀ ਚੀਫ਼ ਆਰਗੇਨਾਈਜ਼ਰ (ਜਨ ਸੰਪਰਕ) ਸ੍ਰ: ਇੰਦਰਪਾਲ ਸਿੰਘ ਹੋਰਾਂ ਦੱਸਿਆ ਕਿ ਜਥੇਬੰਦੀ ਦਾ 36ਵਾਂ ਸਾਲਾਨਾ ਕੇਂਦਰੀ ਸਮਾਗਮ ਚੜ੍ਹਦੀ ਕਲਾ ਵਿੱਚ ਸਮਾਪਤ ਹੋਇਆ। ਵਿਦਾਇਗੀ ਸੁਨੇਹਾ ਦਿੰਦਿਆ ਜਥੇਬੰਦੀ ਦੇ ਮੁਖੀ ਪ੍ਰਿੰ: ਰਾਮ ਸਿੰਘ ਹੋਰਾਂ ਸਮੂੰਹ ਡੈਲੀਗੇਟਾਂ ਨੂੰ ਕਿਹਾ ਕਿ ਸਮੁੱਚਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਤੀਜੀ ਗੁਰਗੱਦੀ ਸ਼ਤਾਬਦੀ ਮਨਾ ਰਿਹਾ ਹੈ ਤੇ ਗੁਰਬਾਣੀ ਮਨੁੱਖੀ ਭਾਈਚਾਰਾ ਤੇ ਸਾਂਝੀਵਾਲਤਾ ਦੀ ਗੱਲ ਕਰਦੀ ਹੈ। ਆਓ ਇਸ ਨੂੰ ਅਪਨਾਉਂਦਿਆਂ ਆਪਸੀ ਪਿਆਰ ਇਤਫ਼ਾਕ ਤੇ ਮਿਲਵਰਤਨ ਨਾਲ ਜਥੇਬੰਦੀ ਵੱਲੋਂ ਤੋਰੇ ਸਰਬੱਤ ਦੇ ਭਲੇ ਦੇ ਕਾਰਜ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹੋਈਏ। ਉਨ੍ਹਾਂ ਸਫ਼ਲ ਸਾਲਾਨਾ ਸਮਾਗਮ ਦੀ ਵਧਾਈ ਦੇਂਦਿਆ ਸਮੂੰਹ ਡੈਲੀਗੇਟਾਂ$ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਗੁਰਦੁਆਰਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ.ਕੇ.) ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਤੇ ਹਰ ਤਰ੍ਹਾਂ ਦੇ ਨਿੱਘੇ ਸਹਿਯੋਗ ਲਈ ਧੰਨਵਾਦ ਕੀਤਾ।