ਇਸਤਰੀ ਤੇ ਗੁਰਮਤਿ

On: 29 July, 2008, By: Press Secretary, Location: Nawanshehar

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਸਕੱਤਰ ਹੋਰਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂ ਨਾਨਕ ਮਿਸ਼ਨ ਕਾਲਜ ਆਫ਼ ਨਰਸਿੰਗ, ਢਾਹਾਂ ਕਲੇਰਾ, ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਇਸਤਰੀ ਤੇ ਗੁਰਮਤਿ ਵਿਸ਼ੇ ਤੇ ਸੈਮੀਨਾਰ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਬਾਬਾ ਬੁੱਧ ਸਿੰਘ ਜੀ, ਚੇਅਰਮੈਨ ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾਂ ਕਲੇਰਾ ਨੇ ਕੀਤੀ।

ਇਸ ਸਮੇਂ ਮੁੱਖ ਬੁਲਾਰੇ ਵਜੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਕਿਹਾ ਕਿ ਜਿੱਥੇ ਵੱਖ-ਵੱਖ ਫਿਲਾਸਫਰਾਂ ਦੀਆਂ ਨਜ਼ਰਾਂ ਤੇ ਵੱਖ-ਵੱਖ ਧਰਮਾਂ ਵਿੱਚ ਇਸਤਰੀ ਨੂੰ ਪੈਰ ਦੀ ਜੁੱਤੀ, ਬਘਿਆੜਨ, ਬੰਧਨ ਜਾਂ ਕਮਜ਼ੋਰੀ ਦਾ ਦੂਜਾ ਨਾਮ ਇਸਤਰੀ ਕਹਿ ਕੇ ਦੁਰਕਾਰਿਆ ਗਿਆ ਓਥੇ ਗੁਰਮਤਿ ਵਿੱਚ ਇਸਤਰੀ ਨੂੰ ਸੋ ਕਿਊ ਮੰਦਾ ਆਖੀਐ ਕਹਿ ਕੇ ਵਡਿਆਇਆ ਗਿਆ ਹੈ। ਪਤੀ ਮਰਨ ਤੇ ਸਤੀ ਧਰਮ ਦੇ ਨਾਮ ਤੇ ਅੱਗ ਵਿੱਚ ਸੜਨ ਵਾਲੀ ਮੁਟਿਆਰ ਨੂੰ ਜੀਉਣ ਦਾ ਹੱਕ ਤੇ ਮੁੜ੍ਹ ਵਿਆਹ ਕਰਵਾ ਕੇ ਗ੍ਰਹਿਸਤ ਜੀਵਨ ਬਤੀਤ ਕਰਨ ਦਾ ਹੱਕ ਦੇ ਕੇ ਗੁਰਮਤਿ ਵਿੱਚ ਮਰਦ ਦੇ ਬਰਾਬਰ ਸਥਾਨ ਦਿੱਤਾ ਗਿਆ। ਗੁਰਮਤਿ ਵਿੱਚ ਵੀ ਜੀਵਆਤਮਾ ਨੂੰ ਇਸਤਰੀ ਤੇ ਪਰਮਾਤਮਾ ਨੂੰ ਪਤੀ ਦਾ ਨਾਮ ਦੇ ਕੇ ਇਸਤਰੀ ਨੂੰ ਵਡਿਆਇਆ ਗਿਆ ਹੈ।

ਬਾਬਾ ਬੁੱਧ ਸਿੰਘ, ਢਾਹਾਂ ਕਲੇਰਾਂ ਹੋਰਾਂ ਪ੍ਰਧਾਨਗੀ ਭਾਸ਼ਣ ਦੇਂਦਿਆ ਕਿਹਾ ਕਿ ਸਿੱਖ ਇਤਿਹਾਸ ਵਿੱਚ ਵੀ ਸਿੰਖ ਇਸਤਰੀਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਅੱਜ ਦੀ ਇਸਤਰੀ ਅਪਣਾ ਵਿਰਸਾ ਭੁੱਲ ਰਹੀ ਹੈ। ਇਸਤਰੀ ਵਿੱਚ ਆਪਣੀਆਂ ਪਰੰਪਰਾਵਾਂ ਛੱਡ ਹੋਰ ਢੰਗਾਂ ਨਾਲ ਖੁਸ਼ੀ ਲੱਭਣ ਦਾ ਖਤਰਨਾਕ ਰੁਝਾਨ ਵੱਧ ਰਿਹਾ ਹੈ। ਇਸ ਸਮੇਂ ਸਟੱਡੀ ਸਰਕਲ ਦੀ ਕੇਂਦਰੀ ਵਿਦਿਆਰਥੀ ਕਮੇਟੀ ਦੀ ਜਨਰਲ ਸਕੱਤਰ ਬੀਬੀ ਤਰਜਿੰਦਰ ਕੌਰ ਖਾਲਸਾ ਨੇ ਕਿਹਾ ਕਿ ਜੇ ਕਿਸੇ ਕੌਮ ਨੂੰ ਉਨਤ ਕਰਨਾ ਹੋਵੇ ਤਾਂ ਉਸ ਕੌਮ ਦੀਆਂ ਖੂਬੀਆਂ ਉਸ ਕੌਮ ਦੀ ਇਸਤਰੀ ਵਿੱਚ ਭਰਨੀਆਂ ਚਾਹੀਦੀਆਂ ਹਨ। ""ਔਰਤ ਜਾਤ ਮਹਾਨ ਹੈ ਮਾਨਵਤਾ ਕੀ ਸ਼ਾਨ ਹੈ"", ਦਾ ਨਾਅਰਾ ਲਗਾ ਕੇ ਚੰਗੇ ਸਮਾਜ ਦੀ ਸਿਰਜਨਾ ਲਈ ਉਨ੍ਹਾਂ ਵਿਦਿਆਰਥਣਾਂ ਨੂੰ ਲਾਮਬੰਧ ਹੋਣ ਦਾ ਸੱਦਾ ਦਿੱਤਾ। ਬੀਬੀ ਜਸਪ੍ਰੀਤ ਕੌਰ ਦੁਗਰੀ, ਪ੍ਰਚਾਰ ਸਕੱਤਰ ਵਿਦਿਆਰਥੀ ਵਿੰਗ ਤੇ ਲਖਵਿੰਦਰ ਕੌਰ ਮੀਤ ਪ੍ਰਧਾਨ ਨੇ ਵੀ ਸੰਬੋਧਨ ਕੀਤਾ। ਸ੍ਰ: ਕੋਮਲਜੀਤ ਸਿੰਘ ਪ੍ਰਧਾਨ ਵਿਦਿਆਰਥੀ ਵਿੰਗ ਨੇ ਸਮੂੰਹ ਪਤਵੰਤਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine