ਕੈਲੇਫੋਰਨੀਆਂ ਦੀ ਵਿਲੱਖਣ ਵਿਸਾਖੀ

On: 22 April, 2008, By: Press Secretary, Location: USA

ਗੁ: ਸਿੱਖ ਸੈਂਟਰ ਰੈਡਿੰਗ ਕੈਲੇਫੋਰਨੀਆਂ ਵਿਖੇ ਖਾਲਸਾ ਸਾਜਨ ਦਿਵਸ ਵੈਸਾਖੀ ਦੇ ਸੰਬੰਧ ਵਿੱਚ ਜਿੱਥੇ ਸੁਕਰਵਾਰ ਨੂੰ ਗੁਰਬਾਣੀ ਦਾ ਅਖੰਡ ਪਾਠ ਅਰੰਭ ਕੀਤਾ ਗਿਆ, ਗੁਰਦੁਆਰੇ ਨੂੰ ਖੂਬਸੂਰਤ ਸਜਾਇਆ ਗਿਆ, ਲੰਗਰ ਅਤੁੱਟ ਵਰਤੇ, ਸ਼ਨੀਵਾਰ ਨੂੰ ਬੀਬੀ ਸਰਬਜੀਤ ਕੌਰ ਚੀਮਾ ਦੇ ਜੱਥੇ ਨੇ ਗੱਤਕੇ ਦੇ ਖੂਬਸੂਰਤ ਜੌਹਰ ਦਿਖਾਏ ਓਥੇ ਪਹਿਲੇ ਕਾਨਫਰੰਸ ਮੀਟਿੰਗ ਕੀਤੀ ਗਈ ਜਿਸ ਵਿੱਚ ਅਮਰੀਕਨ ਗੋਰਿਆਂ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ। ਸਾਡੇ ਮਿਸ਼ਨਰੀ ਜਥੇ ਨੂੰ ਵੀ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਤੇ ਬੁਲਾਇਆ ਸੀ। ਕਾਨਫਰੰਸ ਮੀਟਿੰਗ ਵਿਖੇ ਸਭ ਬੁਲਾਰਿਆ ਨੇ ਆਪਣੇ ਵਿਚਾਰ ਪੇਸ਼ ਕੀਤੇ। ਗਿ: ਅਮਰਜੀਤ ਸਿੰਘ, ਡਾ: ਹਰਵਿੰਦਰ ਸਿੰਘ ਬਿਰਕ, ਸੈਕਟਰੀ ਲੈਹਬਰ ਸਿੰਘ ਦੁਸਾਂਝ, ਸ੍ਰ: ਗੁਰਮੇਲ ਸਿੰਘ, ਸ੍ਰ: ਮੋਹਨ ਸਿੰਘ, ਬੀਬੀ ਸਰਬਜੀਤ ਕੌਰ, ਬੀਬੀ ਹਰਸਿਮਰਤ ਕੌਰ, ਬੀਬੀ ਹਰਸਿਮਰਤ ਕੌਰ ਖਾਲਸਾ, ਸਿਟੀ ਮੇਹਰ ਮਿ: ਕੀਤ ੳਬਸਟਰ, ਚਰਚ ਮੁਖੀ ਟੌਮ ਮਾਰਾ ਅਤੇ ਮਿਸ ਲੀਨ ਫੈਰਿਕ ਪਾਦਰੀ ਆਦਿਕ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ਼ USA ਵਲੋਂ ਧਾਰਮਿਕ ਲਿਟਰੇਚਰ ਦੀ ਸਟਾਲ ਲਗਾਈ ਗਈ। ਬਾਬਾ ਗੁਰਚਰਨ ਸਿੰਘ ਅਖੰਡ ਕੀਰਤਨੀ ਨੇ ੳ ਅਖੰਡ ਪਾਠ ਦੀ ਸੇੳ ਕਰਦਿਆਂ ਸਰੋਤਿਆਂ ਨੂੰ ਸਿੱਖੀ ਬਾਰੇ ਪ੍ਰੇਰਨਾ ਦਿੱਤੀ। ਗੋਰੇ-ਗੋਰੀਆਂ ਨੇ ਦਸਤਾਰ ਸਜਾ ਅਤੇ ਪੰਜਾਬੀ ਸੂਟ ਪਾ ਕੇ ਬਹੁਤ ਸੋਹਣੇ ਲੱਗ ਰਹੇ ਸਨ। ਬਾਕੀ ਗੁਰਦਾਅਰਿਆਂ ਨੂੰ ਵੀ ਅਜਿਹੀ ਵਿਸ਼ਾਲਤਾ ਦਿਖਾਉਣੀ ਚਾਹੀਦੀ ਹੈ ਅਤੇ ਸੁੱਚ ਭਿੱਟ ਜਾਤ ਪਾਤ ਤੇ ਕੱਟੜਪੁਣੇ ਦਾ ਤਿਆਗ ਕਰਨਾ ਚਾਹੀਦਾ ਹੈ। ਸਿੱਖ ਧਰਮ ਸਰਬਸਾਂਝਾ ਧਰਮ ਹੈ ਜਿਸ ਦਾ ਜ਼ਿਕਰ ਗੁਰੂ ਗੰਰਥ ਸਾਹਿਬ ਵਿਖੇ ਕਈ ਵਾਰ ਆ ਚੁੱਕਾ ਹੈ। ਸਭੇ ਸਾਂਝੀਵਾਨ ਸਦਾਇਨਿ ਅਤੇ ਅਵਲ ਅਲਾਹ ਨੂਰ ਉਪਾਇਆ ਕੁਦਰਤਿ ਕੇ ਸਭਿ ਬੰਦੇ। ਐਤਵਾਰ ਨੂੰ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਪੰਜਾਂ ਸਿੰਘਾਂ ਦੀ ਰਹਿਨਮਾਈ ਹੇਠ ਕੀਤੀ ਗਈ। ਅਖੰਡ ਪਾਠ ਦੀ ਸਮਾਪਤੀ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਪਹਿਲਾਂ ਗੁਰੂ ਘਰ ਦੇ ਮੁੱਖ ਗਰੰਥੀ ਭਾਈ ਅਮਰਜੀਤ ਸਿੰਘ ਅਤੇ ਸਾਥੀ ਬਲਰਾਮ ਸਿੰਘ ਜੀ ਨੇ ਕੀਰਤਨ ਕੀਤਾ, ਡਾ: ਬਿਰਕ ਜੀ ਦੇ ਮਾਮਾ ਜੀ ਨੇ ਕੱਚੀ ਬਾਣੀਆਂ ਧਾਰਨਾਂ ਵੀ ਲਾਈਆਂ। ਇੱਕ ਟਰੱਕ ਡਰਾਈਵਰ ਹਰਦੇਵ ਸਿੰਘ ਨੇ ਖਾਲਸੇ ਦੀ ਸ਼ਾਨ ਵਿੱਜ ਕਵਿਤਾ ਗਾਈ। ਸ੍ਰ: ਮੋਹਨ ਸਿੰਘ ਨੇ ਸ਼ਬਦ ਕੀਰਤਨ ਨਾਲ ਹਾਜਰੀ ਲਵਾਈ। ਇਹ ਸਾਰਾ ਉਪਰਾਲਾ ਗੁਰੂ ਘਰ ਦੇ ਮੁੱਖ ਗਰੰਥੀ ਭਾਈ ਅਮਰਜੀਤ ਸਿੰਘ ਅਤੇ ਗੁਰਦੁਆਰੇ ਦੇ ਫਾੳਡਰ ਪ੍ਰਧਾਨ ਸ੍ਰ: ਹਰਵਿੰਦਰ ਸਿੰਘ ਬਿਰਕ ਅਤੇ ਹੋਰ ਪਤਵੰਤੇ ਸੱਜਣਾਂ ਦਾ ਸੀ। ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਖੂਬਸੂਰਤ ਗੁਰਦੁਆਰਾ ਤਿਆਰ ਕੀਤਾ ਹੈ। ਸ੍ਰ: ਸੁਖਮਿੰਦਰ ਸਿੰਘ (ਸੁੱਖ ਧਾਲੀਵਾਲ) ਐਮ.ਪੀ.ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਮੈਂ ਇਸ ਸਮਾਗਮ ਵਿੱਚ ਆ ਕੇ ਮਾਣ ਮਹਿਸੂਸ ਕਰਦਾ ਹਾਂ। ਸ੍ਰ: ਜਗਰੂਪ ਸਿੰਘ ਬਰਾੜ ਐਮ.ਐਲ.ਏ. ਨੇ ਬੋਲਦਿਆਂ ਕਿਹਾ ਕਿ ਪੰਜਾਬੀਆਂ ਨੇ ਸੰਸਾਰ ਦੇ ਹਰ ਕੋਨੇ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ। ਇਸ ਸਮੇਂ ਮਨਜੀਤ ਸਿੰਘ, ਡਾ: ਸਵਰਨਦੀਪ ਸਿੰਘ ਹੁੰਦਲ, ਲੈਫ.ਕਰਨਲ ਸ੍ਰ: ਸ.ਸ.ਨਿਸ਼ਾਨ ਨੇ ਵੀ ਵਿਚਾਰਾਂ ਦੀ ਸਾਂਝ ਕੀਤੀ। ਸ੍ਰ:  ਲੱਖਜੀਤ ਸਿੰਘ ਹੋਰਾਂ ਬਾਖੂਬੀ ਢੰਗ ਨਾਲ ਸਟੇਜ ਦਾ ਸੰਚਾਲਨ ਕੀਤਾ। ਸ੍ਰ: ਅੰਤਰ ਸਿੰਘ ਹੋਰਾਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸ੍ਰ: ਗੁਰਲਾਲ ਸਿੰਘ ਹੋਰਾਂ ਧੰਨਵਾਦ ਕਰਦਿਆਂ ਜਥੇਬੰਦੀ ਦੀ ਮਜਬੂਰੀ ਲਈ ਸਹਿਯੋਗ ਕਰਨ ਲਈ ਕਿਹਾ। ਪ੍ਰੋਗਰਾਮ ਦੀ ਸਫਲਤਾ ਲਈ ਸ੍ਰ: ਸੁਖਦੇਵ ਸਿੰਘ, ਸ੍ਰ: ਵਰਿੰਦਰ ਸਿੰਘ, ਸ੍ਰ: ਦਵਿੰਦਰ ਸੰਘ ਦੂਲੇ, ਸ੍ਰ: ਹਰਕੀਰਤਲ ਸਿੰਘ ਨੇ ਵੱਖ-ਵੱਖ ਗੁ: ਕਮੇਟੀਆਂ ਨੇ ਸਹਿਯੋਗ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine