ਨਿਊਯਾਰਕ ਵਿਖੇ ਖਾਲਸਾ ਪੰਥ ਦੇ ਸਾਜਣਾ ਦਿਵਸ ਨੂੰ ਸਮਰਪਿਤ ਦਸਤਾਰ ਸਜਾਉਣ ਤੇ ਸ਼ਖਸੀਅਤ ਉਸਾਰੀ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ੧੬੦ ਬੱਚਿਆਂ ਨੇ ਭਾਗ ਲਿਆ।
ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਦੀ ਉਮਰ ਅਨੁਸਾਰ ਪੰਜ ਭਾਗਾਂ ਵਿੱਚ ਵੰਡਿਆ ਗਿਆ। ਪਹਿਲੇ ਭਾਗਾਂ ਵਿਚੋਂ ਕ੍ਰਮਵਾਰ ਸ੍ਰ: ਗੁਰਮੇਹਰ ਸਿੰਘ, ਸ੍ਰ: ਸੰਗਤ ਸਿੰਘ, ਸ੍ਰ: ਅਤੀਤੋਜ ਸਿੰਘ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਸਰੇ ਭਾਗ ਵਿਚੋਂ ਸ੍ਰ: ਬਚਿੱਤਰ ਸਿੰਘ, ਸ੍ਰ: ਗੁਰਵਿੰਦਰ ਸਿੰਘ ਤੇ ਸ੍ਰ: ਪ੍ਰਤਾਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਤੀਸਰੇ ਭਾਗ ਵਿਚੋਂ ਸ੍ਰ: ਜਗਰਾਜ ਸਿੰਘ, ਸ੍ਰ: ਗੁਰਵਿੰਦਰ ਸੰਘ, ਸ੍ਰ: ਬਘੇਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਚੋਥੇ ਭਾਗ ਵਿਚੋਂ ਸ੍ਰ: ਵਰਿੰਦਰ ਸਿੰਘ, ਸ੍ਰ; ਰਾਜਵਿੰਦਰ ਸੰਘ ਤੇ ਸ੍ਰ: ਵੁਂਕਾਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੰਜਵੇਂ ਭਾਗ ਵਿੱਚੋਂ ਸ੍ਰ: ਮਨਜੀਤ ਸਿੰਘ, ਸ੍ਰ: ਬਲਾਕਾ ਸਿੰਘ ਤੇ ਸ੍ਰ: ਪਰਮਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੁਰਦੁਆਰਾ ਮੱਖਣ ਸਾਹ ਲੁਬਾਣਾ ਦੇ ਸੈਕਟਰੀ ਸ੍ਰ: ਗੁਰਮੇਜ ਸਿੰਘ ਹੋਰਾਂ ਨੇ ਆਈਆਂ ਸੰਗਤਾਂ ਤੇ ਭਾਗ ਲੈਣ ਵਾਲਿਆਂ ਨੂੰ ਜੀ ਆਇਆਂ ਨੂੰ ਕਿਹਾ। ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਸਾਹਿਬ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਜਥੇਬੰਦੀ ਵਲੋਂ ਜਾਣਕਾਰੀ ਦਿੱਤੀ। ਸ੍ਰ: ਬਲਦੇਵ ਸਿੰਘ, ਸ੍ਰ: ਗੁਰਨਾਮ ਸਿੰਘ ਸ੍ਰ: ਜਤਿੰਦਰ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਸਟੇਜ ਦਾ ਸੰਚਾਲਨ ਕੀਤਾ । ਸ੍ਰ: ਕਰਮਜੀਤ ਸਿੰਘ ਕੋਆਰਡੀਨੇਟਰ ਨਿਊਜਰਸੀ ਯੂਨਿਟ, ਸ੍ਰ: ਅਵਤਾਰ ਸੰਘ ਪਨੂੰ, ਸ੍ਰ: ਕੁਲਦੀਪ ਸਿੰਘ ਖਾਲਸਾ, ਸ੍ਰ: ਗੁਰਮੇਜ ਸਿੰਘ, ਮਾ: ਮਹਿੰਦਰ ਸੰਘ ਤੇ ਹੋਰ ਸ਼ਖਸੀਅਤਾਂ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ। ਇਸ ਸਮੇਂ ਵੱਖ-ਵੱਖ ਗੁ: ਪ੍ਰ: ਕਮੇਟੀਆਂ ਦੇ ਅਹੁੱਦੇਦਾਰ ਅਤੇ ਸ੍ਰ: ਸਤਹਰੀ ਸਿੰਘ ਜੋ ਯੁਨਾਇਟਡ ਸਟੇਟਸ ਵਿੱਚ ਦਸਤਾਰ ਲਈ ਸੰਘਰਸ਼ ਨੂੰ ਸਨਮਾਨਿਤ ਕੀਤਾ ਗਿਆ। ਸ੍ਰ: ਹਰਮੀਤ ਸਿੰਘ, ਸ੍ਰ: ਪਰਮਜੀਤ ਸਿੰਘ, ਬੀਬੀ ਨਵਜੋਤ ਕੌਰ, ਸ੍ਰ: ਪਰਮਿੰਦਰ ਸਿੰਘ, ਡਾ: ਰਣਜੀਤ ਰ ਅਤੇ ਸਮੂਹ ਨਿਰਨਾਇਕਾ ਤੇ ਸੇਵਾਦਾਰ ਵੀਰਾਂ ਭੈਣਾਂ ਉਦਮ ਸਦਕਾ ਇਹ ਮੁਕਾਬਲਾ ਸਫਲ ਕਿਹਾ। ਸਿੱਖ ਕਲਚਰ ਸੁਸਾਇਟੀ, ਬਾਬਾ ਬੁੱਢਾ ਸਾਹਿਬ ਸੁਸਾਇਟੀ ਸਿੱਖ ਯੂਥ ਔਫ ਅਮਰੀਕਾ, ਬਾਬਾ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਅਤੇ ਸ੍ਰ: ਹਰਦੀਪ ਸਿੰਘ ਹੋਰਾਂ ਨੇ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ।