ਫਿਰੋਜ਼ਪੁਰ ਮੋਗਾ ਦੇ ਵਰਕਰਾਂ ਲਗਾਇਆ ਓਰੀਐਂਨਟੇਸ਼ਨ

On: 9 April, 2008, By: Press Secretary, Location: Ferozepur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਭਾਈ ਕਾਨ੍ਹ ਸਿੰਘ ਨਾਭਾ ਮਨੁੱਖੀ ਵਸੀਲੇ ਵਿਕਾਸ ਸੰਸਥਾ ਵਿਖੇ ਬੀਤੇਂ ਦਿਨੀਂ ਫਿਰੋਜ਼ਪੁਰ ਮੋਗਾ ਜ਼ੋਨ ਦੇ 40 ਵਰਕਰਾਂ ਦਾ ਦੋ ਰੋਜਾ ਓਰੀਐਂਨਟੇਸ਼ਨ ਕੋਰਸ ਲਗਾਇਆ ਗਇਆ। ਕੋਰਸ ਦੌਰਾਨ ਜਥੇਬੰਦੀ ਦੇ ਚੀਫ਼ ਸਕੱਤਰ ਡਾ: ਚਰਨ ਕਮਲ ਸਿੰਘ ਹੋਰਾਂ ਜਥੇਬੰਦਕ ਢਾਂਚਾ ਸਾਂਝਾ ਕਰਦਿਆਂ ਇਸ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਡੱਟਣ ਦਾ ਸੱਦਾ ਦਿੱਤਾ। ਡਿਪਟੀ ਚੀਫ਼ ਆਰਗੇਨਾਈਜ਼ਰ (ਯੋਜਨਾ ਤੇ ਵਿਕਾਸ) ਸ੍ਰ: ਪਿਰਥੀ ਸਿੰਘ ਖਾਲਸਾ ਹੋਰਾਂ ਜਥੇਬੰਦੀ ਦਾ ਇਤਿਹਾਸ ਉਦੇਸ਼, ਨੀਤੀਆਂ ਤੇ ਕਾਰਜਵਿਧੀ ਸਾਂਝੀ ਕਰਦਿਆਂ ਫਿਰੋਜ਼ਪੁਰ-ਮੋਗਾ ਜ਼ੋਨ ਦੇ ਵਰਕਰਾਂ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੀ ਮਿਹਨਤ ਸਦਕਾ ਇਹ ਜ਼ੋਨ ਹਰ ਵਰ੍ਹੇ ਪੰਜਾਬ ਦਾ ਦੂਜੇ ਨੰਬਰ ਤੇ ਸਰਵੋਤਮ ਜ਼ੋਨ ਐਲਾਨਿਆ ਜਾਂਦਾ ਹੈ। ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਨੇ "ਹੁੰਨਰ ਘਾੜਤ", "ਆਗੂ ਦੀ ਲੋੜ ਤੇ ਗੁਣ" ਅਤੇ "ਸਿੱਖ ਰਹਿਤ ਮਰਿਯਾਦਾ-ਪ੍ਰਚਲਿਤ ਭੁਲੇਖੇ" ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਗੂ ਦੇ ਗੁਣਾਂ ਦੀ ਗੱਲ ਕਰਦਿਆਂ ਕਾਰਜਕਰਤਾਵਾਂ ਨੂੰ ਕਿਹਾ ਕਿ ਬਹੁਤ ਸਾਰੇ ਲੋਕ ਸੇਵਾ ਦੇ ਪਿੜ ਅੰਦਰ ਜਦ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਮੈਂ ਪੰਥ ਲਈ ਆਪਣਾ ਸਭ ਕੁੱਝ ਵਾਰ ਦਿਆਂਗਾ ਪਰ ਥੋੜੀ ਦੇਰ ਬਾਅਦ ਪਤਾ ਨਹੀਂ ਕੀ ਹੋ ਜਾਂਦਾ ਹੈ ਫਿਰ ਉਹ ਕਹਿਣ ਲਗਦੇ ਹਨ ਕਿ ਮੈਂ ਕੁਰਸੀ ਲਈ ਪੰਥ ਵਾਰ ਦਿਆਂਗਾ। ਤੁਸੀਂ ਇਸ ਗੱਲੋਂ ਸੁਚੇਤ ਰਹਿਣਾ ਤੇ ਸੇਵਾਰਥੀ ਤੇ ਨਿਰਮਾਣ ਬਣ ਕੇ ਸੇਵਾ ਜਾਰੀ ਰੱਖਣੀ। ਭਾਸ਼ਾਵਾਂ ਸਾਹਿਤ ਤੇ ਸਭਿਆਚਾਰਕ ਮਾਮਲੇ ਦੇ ਡਾਇਰੈਕਟਰ ਪ੍ਰੋ: ਬਲਵਿੰਦਰਪਾਲ ਸਿੰਘ ਹੋਰਾਂ ਸੁਚੱਜਾ ਸਾਹਿਤਕ ਅਧਿਐਨ, ਪਬਲੀਕੇਸ਼ਨ ਡਾਇਰੈਕਟੋਰੇਟ ਦੇ ਜੁਆਇੰਟ ਡਾਇਰੈਕਟਰ ਸ੍ਰ: ਪਰਮਜੀਤ ਸਿੰਘ ਹੋਰਾਂ ਹਾਂ ਪੱਖੀ ਵਤੀਰਾਂ, ਟੀਮ ਬਿਲਡਿੰਗ ਤੇ ਟਾਈਮ ਮੈਨੇਜਮੈਂਟ ਬਾਰੇ ਵਿਚਾਰ ਰੱਖੇ। ਸਮਾਜਿਕ ਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਸ੍ਰ: ਪੁਸ਼ਪਇੰਦਰ ਸਿੰਘ ਹੋਰਾਂ ਪੰਜਾਬੀ ਸਭਿਆਚਾਰ ਤੇ ਸੋਸ਼ਲ ਇੰਪਾਵਰਮੈਂਟ ਦੇ ਡਾਇਰੈਕਟਰ ਸ੍ਰ: ਇਕਬਾਲ ਸਿੰਘ ਹੋਰਾਂ ਕੈਰੀਅਰ ਗਾਈਡੈਂਸ ਬਾਰੇ, ਡਾ: ਅਵੀਨਿੰਦਰਪਾਲ ਸਿੰਘ, ਕੋਟਕਪੁਰਾ ਨੇ ਜਥੇਬੰਦਕ ਸੇਧਾਂ, ਪੰਜਾਬ ਸਟੇਟ ਦੇ ਮੀਤ ਪ੍ਰਧਾਨ ਡਾ: ਲਖਵਿੰਦਰ ਸਿੰਘ ਹੋਰਾਂ ਜਥੇਬੰਦਕ ਸੋਚਾਂ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਕੀਤੀ। ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਸ੍ਰ: ਪਰਵਿੰਦਰ ਸਿੰਘ, ਮੀਤ ਪ੍ਰਧਾਨ ਜ਼ੋਨ ਮਾ: ਸੁਰਿੰਦਰਮੋਹਨ ਸਿੰਘ ਨੇ ਵੀ ਸੰਬੋਧਨ ਕੀਤਾ। ਪੰਜਾਬ ਸਟੇਟ ਦੇ ਮੀਤ ਪ੍ਰਧਾਨ ਸ੍ਰ: ਪ੍ਰੀਤਮ ਸਿੰਘ ਹੋਰਾਂ ਸਾਰੀ ਕਾਰਜਸ਼ਾਲਾ ਦਾ ਸੰਮਅਪ ਕੀਤਾ। ਜਥੇਬੰਦਕ ਵਿਕਾਸ ਦੇ ਜੁਆਇੰਟ ਡਾਇਰੈਕਟਰ ਸ੍ਰ: ਪ੍ਰਭਜੋਤ ਸਿੰਘ ਹੋਰਾਂ ਆਏ ਵਰਕਰਾਂ ਦਾ ਧੰਨਵਾਦ ਕੀਤਾ ਤੇ ਸਰਟੀਫਿਕੇਟ ਤਕਸੀਮ ਕੀਤੇ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine