ਜੰਮੂ-ਕਸ਼ਮੀਰ ਸਟੇਟ ਸਰਗਰਮੀਆਂ

On: 22 January, 2008, By: Press Secretary, Location: Jammu & Kashmir

ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸਲਾਈਡ ਸ਼ੋਅ : ਜੰਮੂ-ਕਸ਼ਮੀਰ ਸਟੇਟ ਦੇ ਜੰਮੂ ਜ਼ੋਨ ਵਲੋਂ ੨੫ ਤੋਂ ੨੮ ਦਸੰਬਰ ਤੱਕ ਗੁ: ਸਿੰਘ ਸਭਾ ਪਿੰਡ ਕਠੂਆ (ਜੰਮੂ), ਗੁਰਦੁਆਰਾ ਬਾਬਾ ਫਤਹਿ ਸਿੰਘ ਗਾਂਧੀ ਨਗਰ ਜੰਮੂ, ਗੁਰਦੁਆਰਾ ਮੱਖਣਸ਼ਾਹ ਪਿੰਡ ਕੀਰ (ਜੰਮੂ) ਅਤੇ ਗੁ: ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ਵਿਖੇ ਸਿੱਖ ਅਰਦਾਸ ਵਿਸ਼ੇ ਤੇ ਸਲਾਈਡ ਸ਼ੋਅਕੀਤੇ ਗਏ। ਇਨ੍ਹਾਂ ਸਲਾਈਡ ਸ਼ੋਅ ਪ੍ਰੋਗਰਾਮਾਂ ਵਿੱਚ ਐਲ.ਸੀ.ਡੀ. ਪ੍ਰੋਜੈਕਟ ਦੀ ਸਹਾਇਤਾ ਨਾਲ ਰੰਗੀਨ ਤਸਵੀਰਾਂ ਦੁਆਰਾ ਸਿੱਖ ਅਰਦਾਸ ਦੇ ਅਰਥ ਲੁਧਿਆਣਾ ਤੋਂ ਪੁੱਜੇ ਜਥੇਬੰਦੀ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਨੇ ਕੀਤੇ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਜਥੇਬੰਦਕ ਵਿਕਾਸ ਦੇ ਜੁਆਇੰਟ ਡਾਇਰੈਕਟਰ ਸ੍ਰ: ਪ੍ਰਭਜੋਤ ਸਿੰਘ ਹੋਰਾਂ ਕਿਹਾ ਕਿ ਸਿੱਖ ਕੌਮ ਦੀ ਤਿੰਨ ਮਿੰਟ ਦੀ ਅਰਦਾਸ ਦੇ ਵਿੱਚ ਸਾਡਾ ਸਮੁੱਚਾ ਇਤਿਹਾਸ, ਸਾਡੇ ਸਿਧਾਂਤ, ਸਾਡੀਆਂ ਪ੍ਰੰਪਰਾਵਾਂ ਤੇ ਸਾਡਾ ਸਭਿਆਚਾਰ ਸੰਭਾਲਿਆ ਪਿਆ ਹੈ। ਜਥੇਬੰਦਕ ਕਾਰਜਸ਼ਾਲਾ : ਜੰਮੂ ਜ਼ੋਨ ਵਲੋਂ ੨੭ ਦਸੰਬਰ ਨੂੰ ਗੁਰੂ ਨਾਨਕ ਦੇਵ ਜੀ ਕਾਲਜ ਆਫ਼ ਐਜੂਕੇਸ਼ਨ, ਜੰਮੂ ਵਿਖੇ ਜੰਮੂ ਦੇ ਕਾਰਜਕਰਤਾਵਾਂ ਦੀ ਜਥੇਬੰਦਕ ਕਾਰਜਸ਼ਾਲਾ ਲਗਾਈ ਗਈ। ਇਸ ਵਿੱਚ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਮਕਾਲੀ ਜਥੇਬੰਦੀਆਂ ਦੇ ਕੰਮ ਕਰਨ ਦੇ ਢੰਗ ਤਰੀਿਕਆਂ ਬਾਰੇ ਵਿਚਾਰਾਂ ਦੀ ਸਾਂਝ ਕੀਤੀ। ਜਥੇਬੰਦਕ ਵਿਕਾਸ ਡਾਇਰੈਕਟੋਰੇਟ ਦੇ ਜੁਆਇੰਟ ਡਾਇਰੈਕਟਰ ਸ੍ਰ: ਪ੍ਰਭਜੋਤ ਸਿੰਘ ਹੋਰਾਂ ਗੁਰ ਇਤਿਹਾਸ ਵਿਚੋਂ ਜਥੇਬੰਦਕ ਪ੍ਰੇਰਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਬਿਨਾਂ ਨਿੱਜੀ ਸੁੱਖ ਤਿਆਗਿਆਂ ਲੋਕਾਈ ਦਾ ਭਲਾ ਸੰਭਵ ਨਹੀਂ ਹੈ। ਇਸ ਸਮੇਂ ਬੀਬੀ ਚੰਨਦੀਪ ਕੌਰ, ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜ਼ਮੈਂਟ ਐਂਡ ਟੈਕਨਾਲੋਜੀ ਲੁਧਿਆਣਾ ਦੇ ਸ੍ਰ: ਕੋਮਲਜੀਤ ਸਿੰਘ ਤੇ ਸ੍ਰ: ਨਾਨਕ ਸਿੰਘ ਨੇ ਵੀ ਸੰਬੋਧਲ ਕੀਤਾ। ਕਾਲਜ ਦੇ ਚੇਅਰਮੈਨ ਪ੍ਰੋ: ਹਰਬੰਸ ਸਿੰਘ ਹੋਰਾਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine