ਧਾਰਮਿਕ ਫ਼ਿਲਮਾਂ ਦਾ ਪ੍ਰਦਰਸ਼ਨ

On: 22 January, 2008, By: Press Secretary, Location: Ropar

ਰੋਪੜ ਜ਼ੋਨ ਵਲੋਂ ਮਹੀਨਾ ਦਸੰਬਰ ਦੌਰਾਨ ਜ਼ੋਨ ਵਿੱਚ ਵੱਖ-ਵੱਖ ਥਾਵਾਂ ਤੇ ਲੰਗਣ ਵਲੇ ਸ਼ਹੀਦੀ ਜੋੜ ਮੇਲਿਆਂ ਵਿੱਚ ਸ਼ਮੂਲੀਅਤ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਧਾਰਮਿਕ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਗਿਆ। ੧੨ ਦਸੰਬਰ ਨੂੰ ਪੀ.ਐਨ.ਐਫ.ਐਲ ਕਲੋਨੀ ਨਵਾਂ ਨੰਗਲ ਵਿਖੇ ਅਮਰ ਖਾਲਸਾ ਫ਼ਿਲਮ ਦਿਖਾਈ ਗਈ। ੨੧ ਦਸਬੰਰ ਨੂੰ ਪਿੰਡ ਘਨੋਲਾ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਫ਼ਿਲਮ ਦਿਖਾਈ ਗਈ ੨੫ ਦਸੰਬਰ ਨੂੰ ਸਰਕਾਰੀ ਕਾਲਜ ਰੋਪੜ ਵਿਖੇ ਐਨ.ਐਸ.ਐਸ.ਕੈਂਪ ਦੌਰਾਨ ਖਾਲਸਾ ਮੇਰੇ ਰੂਪ ਹੈ ਖਾਸ ਫ਼ਿਲਮ ਦਾ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਵਲੋਂ ਪਾਏ ਪੂਰਨਿਆਂ ਤੇ ਚੱਲਣ ਦੀ ਬੇਨਤੀ ਕੀਤੀ। ਸੰਗਤਾਂ ਨੂੰ ਨਸ਼ੇ ਅਤੇ ਪਤਤਿਪੁਣਾ ਛੱਡਣ ਦੀ ਬੇਨਤੀ ਕਰਦਿਆਂ ਸਬੰਧਤ ਲਿਟਰੇਚਰ ਵੀ ਵੰਡਿਆ ਗਿਆ। ਇਨ੍ਹਾਂ ਸਮਾਗਮਾਂ ਦੌਰਾਨ ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਜ਼ੋਨਲ ਸਕੱਤਰ, ਪ੍ਰੋ: ਜਸਬੀਰ ਕੌਰ ਯੂਨਿਟ ਇੰਚਾਰਜ, ਬੀਬੀ ਰਜਿੰਦਰ ਕੌਰ, ਪ੍ਰੋ: ਜਤਿੰਦਰ ਸਿੰਘ, ਐਨ.ਐਸ.ਐਸ. ਅਫਸਰ, ਸ੍ਰ: ਬਸੰਤ ਸਿੰਘ ਆਦਿ ਹਾਜ਼ਰ ਸਨ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine