ਅੰਗਹੀਣਾ ਲਈ ਕੈਂਪ

On: 22 January, 2008, By: Press Secretary, Location: Amritsar

ਅੰਮ੍ਰਿਤਸਰ ਜ਼ੋਨ ਦੇ ਪੱਟੀ ਖੇਤਰ ਵਲੋਂ ੧ ਦਸੰਬਰ ਨੂੰ ਸਰਕਾਰੀ ਸੀ:ਸੈ:ਸਕੂਲ, ਪੱਟੀ (ਲੜਕੇ) ਵਿਖੇ ਅਮਰਜੋਤੀ ਟਰੱਸਟ ਦਿੱਲੀ ਦੇ ਸਹਿਯੋਗ ਨਾਲ ਅੰਗਹੀਣਾਂ ਨੂੰ ਮੁਫ਼ਤ ਲੋੜੀਂਦਾ ਸਮਾਣ ਵੰਡਣ ਵਾਸਤੇ ਕੈਂਪ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਅਜ਼ੋਏ ਸ਼ਰਮਾ ਹੋਰਾਂ ਕਿਹਾ ਕਿ ਅੰਗਹੀਣ ਵਿਅਕਤੀਆਂ ਨੂੰ ਮਜ਼ਾਕ ਦਾ ਪਾਤਰ ਨਹੀਂ ਬਨਾਉਣਾ ਚਾਹੀਦਾ ਕਿਉਂਕਿ ਇਕ ਅੰਗਹੀਣ ਵਿਅਕਤੀਆਂ ਨੂੰ ਮਜ਼ਾਕ ਦਾ ਪਾਤਰ ਨਹੀਂ ਬਨਾਉਣਾ ਚਾਹੀਦਾ ਕਿਉਂਕਿ ਇਕ ਅੰਗਹੀਣ ਵਿਅਕਤੀ ਪਹਿਲਾਂ ਹੀ ਹੀਣ-ਭਾਵਨਾ ਦਾ ਸ਼ਿਕਾਰ ਹੁੰਦਾ ਹੈ ਅਤੇ ਉਸ ਦੀ ਮਾਨਸਿਕਤਾ ਸਦਾ ਪਿਆਰ ਦੀ ਭਾਲ ਵਿੱਚ ਹੁੰਦੀ ਹੈ। ਸ੍ਰੀਮਤੀ ਅੰਮ੍ਰਿਤ ਕੌਰ ਸਿਵਲ ਸਰਜਨ ਤਰਨਤਾਰਨ ਨੇ ਅੰਗਹੀਣ ਸਮਾਜ ਦੀ ਦੁਰਦਸ਼ਾ ਸੁਧਾਰਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸ੍ਰ: ਖੁਸ਼ਵਿੰਦਰ ਸਿੰਘ ਮੈਂਬਰ, ਸ਼੍ਰੋਮਣੀ ਕਮੇਟੀ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਲਗਭਗ ੫੦ ਵਿਅਕਤੀਆਂ ਨੂੰ ਟਰਾਈ ਸਾਈਕਲ, ੨੦ ਨੂੰ ਵੀਲ੍ਹ ਚੇਅਰ , ੩੫ ਵਿਅਕਤੀਆਂ ਨੂੰ ਵੈਸਾਖੀਆਂ ਅਤੇ ੧੭ ਵਿਅਕਤੀਆਂ ਨੂੰ ਨਕਲੀ ਅੰਗ ਲਗਾਏ ਗਏ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ: ਕਸ਼ਮੀਰ ਸਿੰਘ ਕੈਰੋਂ, ਸ੍ਰ: ਸੁਰਿੰਦਰ ਸਿੰਘ ਘਰਿਆਲਾ ਐਡਵੋਕੇਟ, ਸ੍ਰ: ਗੁਰਮੀਤ ਸਿੰਘ ਸਰਕਾਰੀ ਵਕੀਲ, ਸ੍ਰ: ਹਰਦਿੱਤ ਸਿੰਘ ਕੈਰੋਂ, ਸ੍ਰ: ਲੱਖਾ ਸਿੰਘ ਖਾਲਸਾ, ਸ੍ਰ: ਬਲਕਾਰ ਸਿੰਘ, ਸ੍ਰ: ਪਰਮਜੀਤ ਸਿੰਘ ਧਾਰੀਵਾਲ, ਸ੍ਰ: ਹਰਬੰਸ ਸਿੰਘ ਧਾਰੀਵਾਲ, ਸ੍ਰ: ਰਾਜ ਸਿੰਘ, ਸ੍ਰ: ਹਰਦੇਵ ਸਿੰਘ ਮਨਿਹਾਲਾ, ਸ੍ਰ: ਜਸਪ੍ਰੀਤ ਸਿੰਘ, ਸ੍ਰ: ਅੰਗਰੇਜ਼ ਸਿੰਘ, ਮਾ: ਸਤਿੰਦਰਪਾਲ ਸਿੰਘ, ਸਰਪੰਚ ਛੀਨਾ, ਬਾਬਾ ਗੁਰਦਿਆਲ ਸਿੰਘ, ਗੁਰਪ੍ਰੀਤ ਸਿੰਘ ਰਿੰਕਾ, ਸ੍ਰ: ਕਮਲ ਸਿੰਘ, ਹਰਪਾਲ ਸਿੰਘ ਸ੍ਰ: ਗੁਰਚਰਨ ਸਿੰਘ ਜ਼ੋਨਲ ਸਕੱਤਰ, ਸ੍ਰ: ਗੁਰਦੇਵ ਸਿੰਘ ਅਮਰਕੋਟ ਹਾਜ਼ਰ ਸਨ। ਪ੍ਰਿੰ: ਨਰਿੰਦਰ ਕੁਮਾਰ ਬੀਰ ਨੇ ਆਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine