ਸੰਗਰੂਰ ਜ਼ੋਨ ਸਰਗਰਮੀਆਂ

On: 22 January, 2008, By: Press Secretary, Location: Sangrur

ਸੰਗਰੂਰ ਜ਼ੋਨ ਵਲੌਂ ਚਰਨੀ ਲੱਗੋ ਮੁਹਿੰਮ ਤਹਿਤ ਪਿੰਡ ਚੰਗਾਲ ਵਿਖੇ ੨੦ ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀਂ ਲਗਾ ਕੇ ਸਹਿਜ ਪਾਠ ਆਰੰਭ ਕੀਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾ ਗੁਰਗੱਦੀ ਨਸ਼ੀਨੀ ਪੁਰਬ ਨੂੰ ਸਮਰਪਿਤ ਇਸ ਸਮਾਗਮ ਵਿੱਚ ਗਿ: ਪਿਆਰਾ ਸਿੰਘ, ਕੋਆਰਡੀਨੇਟਰ, ਚਰਨੀਂ ਲੱਗੋ ਮੁਹਿੰਮ ਨੇ ਸ਼ਬਦ ਗੁਰੂ ਦੀ ਮਹਾਨਤਾ ਅਤੇ ਸਹਿਜ ਪਾਠ ਕਰਨ ਦੇ ਨੁਕਤੇ ਸਾਂਝੇ ਕੀਤੇ ਜਦੋਂ ਕਿ ਸ੍ਰ: ਲਾਭ ਸਿੰਘ, ਜ਼ੋਨਲ ਪ੍ਰਧਾਨ ਨੇ ਸਬੰਧਤ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਸਟੱਡੀ ਸਰਕਲ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਇਸ ਸਮਾਗਮ ਲਈ ਵਿਸ਼ੇਸ਼ ਸਹਿਯੋਗ ਦਿੱਤਾ ਅਤੇ ਸਟੱਡੀ ਸਰਕਲ ਦਾ ਧੰਨਵਾਦ ਕੀਤਾ। ਗੁਰਮਤਿ ਸਮਾਗਮ ਸੰਗਰੂਰ ਜ਼ੋਨ ਵਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਥਾਨਕ ਗੁਰੂ ਨਾਲਕ ਕਲੋਨੀ ਵਿਖੇ ੨੩ ਦਸਬੰਰ ਨੂੰ ਸ੍ਰ: ਲਾਭ ਸਿੰਘ ਜ਼ੋਨਲ ਪ੍ਰਧਾਨ ਹੋਰਾਂ ਦੇ ਗ੍ਰਹਿ ਵਿਖੇ ਗੁਰਮਤਿ ਸਮਾਗਮ ਆਯੋਜਤ ਕੀਤਾ ਗਿਆ। ਨਿਤਨੇਮ ਬਾਣੀਆਂ ਦੇ ਪਾਠ ਅਤੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਸੁਰਿੰਦਰਪਾਲ ਸਿੰਘ ਸਿਦਕੀ ਤੇ ਮਨਦੀਪ ਸਿੰਘ ਦੇ ਜੱਥੇ ਨੇ ਰਸਭਿੰਨਾ ਕੀਰਤਨ ਤੇ ਵਿਖਿਆਨ ਕੀਤਾ ਜਦੋ ਕਿ ਭਾਈ ਪਿਆਰਾ ਸਿੰਘ ਨੇ ਗੁਰਬਾਣੀ ਵੀਚਾਰ ਕੀਤੀ। ਇਸ ਮੌਕੇ ਸ੍ਰ:  ਹਰਮੀਤ ਸਿੰਘ (ਯੂ.ਕੇ.) ਅਤੇ ਸ੍ਰ: ਜਸਵਿੰਦਰ ਸਿੰਘ ਅਕੋਈ (ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ) ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਸਟੱਡੀ ਸਰਕਲ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ। ਪਿੰਡ ਭਿੰਡਰਾਂ ਵਿਖੇ ਯੂਨਿਟ ਦੀ ਸਥਾਪਨਾ ਸੰਗਰੂਰ ਜ਼ੋਨ ਵਲੋਂ ਪਿੰਡ ਭਿੰਡਰਾਂ ਵਿਚ ਪਬਿਲਕ ਵਿੰਗ ਦੀ ਨਵੀਂ ਯੂਨਿਟ ਸਥਾਪਤ ਕੀਤੀ ਗਈ। ਸ੍ਰ: ਜੁਝਾਰ ਸਿੰਘ ਅਤੇ ਸ੍ਰ: ਗੁਰਨਾਮ ਸਿੰਘ ਨੂੰ ਕ੍ਰਮਵਾਰ ਭਿੰਡਰਾਂ ਯੂਨਿਟ ਦਾ ਪ੍ਰਘਾਨ ਅਤੇ ਸਕੱਤਰ ਨਾਮਜ਼ਦ ਕੀਤਾ ਗਿਆ। ਇਨ੍ਹਾਂ ਦੇ ਨਾਲ ਗਿ: ਪ੍ਰੀਤਮ ਸਿੰਘ ਭਿੰਡਰ ਨੂੰ ਯੂਨਿਟ ਸਰਪ੍ਰਸਤ, ਸ੍ਰ: ਜਗਜੀਤ ਸਿੰਘ ਇੰਚਾਰਜ ਗੁਰਮਤਿ ਵਿਦਿਆਲਾ ਅਤੇ ਸ੍ਰ: ਜਸਵੰਤ ਸਿੰਘ ਫੌਜੀ ਨੂੰ ਮੁੱਖ ਸਲਾਹਕਾਰ ਸਮੇਤ ੨੧ ਮੈਂਬਰੀ ਕਾਰਜਕਾਰਨੀ ਬਣਾਈ ਗਈ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine