ਰੋਪੜ ਜ਼ੋਨ ਵਲੋਂ ੧ ਨਵੰਬਰ ਨੂੰ ਪਿੰਡ ਗੰਭੀਰਪੁਰ ਵਿਖੇ ਸ੍ਰ: ਸੋਮ ਸਿੰਘ ਵਲੋਂ ਸਿੱਖ ਅਰਦਾਸ ਨੂੰ ਪਰਦੇ ਤੇ ਦਰਸਾਉਂਦਾ ਸਲਾਈਡ ਸ਼ੋਅਪੇਲ਼ ਕੀਤਾ ਗਿਆ, ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਕੇ ਨਸ਼ਿਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਕੇ ਨਸ਼ਿਆਂ ਅਤੇ ਪਤਿਤਪੁਣਾ ਛੱਡਣ ਦੀ ਬੇਨਤੀ ਕੀਤੀ। ੨੪ ਨਵੰਬਰ ਨੂੰ ਪਿੰਡ ਮਾਂਗੇਵਾਲ ਵਿਖੇ ਹਕੀਮ ਖੁਸ਼ਹਾਲ ਸਿੰਘ ਯਾਦਗਾਰੀ ਸਾਲਾਨਾ ਮੈਡੀਕਲ ਕੈਂਪ ਦੌਰਾਨ "ਅਮਰ ਸ਼ਹੀਦ ਬਾਬਾ ਦੀਪ ਸਿੰਘ"ਅਤੇ "ਜ਼ਾਲਮ ਮੱਸਾ ਰੰਗੜ"ਫਿ਼ਲਮਾਂ ਦਿਖਾਈਆ ਗਈਆਂ। ਇਸ ਸਮੇਂ ਜ਼ੋਨਲ ਪ੍ਰਧਾਨ ਸ੍ਰ: ਕੰਵਲਜੀਤ ਸਿੰਘ, ਸ੍ਰ: ਸੋਮ ਸਿੰਘ, ਸ੍ਰ: ਬਲਵਿੰਦਰ ਸਿੰਘ ਆਦਿ ਨੇ ਵਿਚਾਰਾਂ ਦੀ ਸਾਂਝ ਕੀਤੀ ਅਤੇ ਕਵਿਤਾਵਾਂ/ਕਵੀਸ਼ਰੀ ਰਾਹੀਂ ਖੂਬ ਰੰਗ ਬੰਨਿਆਂ। ੨੩ ਨਵੰਬਰ ਨੂੰ ਪਿੰਡ ਭਿਉਰਾ ਵਿਖੇ ਐਡੀਸ਼ਨਲ ਜ਼ੋਨਲ ਸਕੱਤਰ ਸ੍ਰ: ਕੁਲਬੀਰ ਸਿੰਘ ਭਿਉਰਾ ਦੇ ਉੱਦਮ ਸਦਕਾ ਜ਼ੋਨਲ ਸਕੱਤਰ ਸ੍ਰ: ਤੇਜਿੰਦਰ ਸਿੰਘ ਖਿਜ਼ਰਾਬਾਦੀ ਨੇ ਸਿੱਖ ਅਰਦਾਸ ਤੇ ਸਲਾਈਡ ਸ਼ੋਅ ਪੇਸ਼ ਕੀਤਾ ਅਤੇ ਸਦਾ ਚਿਰੁ ਜੀਵਹੁ ਫਿਲਮ ਦਿਖਾਈ ਗਈ। ੨੫ ਨਵੰਬਰ ਨੂੰ ਸ੍ਰ: ਸੋਮ ਸਿੰਘ ਜੇ.ਈ.ਦੇ ਉਦਮ ਸਦਕਾ ਪਿੰਡ ਤਖ਼ਤਗੜ੍ਹ ਵਿਖੇ ਸਾਹਿਬਜ਼ਾਦੇ ਅਤੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਫਿਲਮਾਂ ਦੇ ਸ਼ੋਅਕੀਤੇ ਗਏ ਅਤੇ ਜ਼ੋਨਲ ਸਕੱਤਰ ਸ੍ਰ: ਖਿਜ਼ਰਾਬਾਦੀ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸ਼ਹੀਦਾਂ ਦੀ ਸਹਾਦਤਾਂ ਤੋਂ ਪ੍ਰੇਰਣਾ ਲੈ ਕੇ ਵਹਿਮ ਭਰਮ, ਨਸ਼ੇ ਅਤੇ ਪਤਿਤਪੁਣਾ ਛੱਡਣ ਦੀ ਬੇਨਤੀ ਕੀਤੀ। ਸਾਰੇ ਸਮਾਗਮਾਂ ਦੀ ਸਫਲਤਾ ਲਈ ਸ੍ਰ: ਜਸਪ੍ਰੀਤ ਸਿੰਘ, ਸ੍ਰ: ਜਗਤਾਰ ਸਿੰਘ, ਸ੍ਰ: ਹਰਦੀਪ ਸਿੰਘ ਆਦਿ ਨੇ ਭਰਪੂਰ ਸਹਿਯੋਗ ਦਿੱਤਾ।