ਸ਼ਖ਼ਸੀਅਤ ਉਸਾਰੀ ਕੈਂਪ

On: 22 December, 2007, By: Press Secretary, Location: Ropar

ਰੋਪੜ ਜ਼ੋਨ ਵਲੋਂ ੨੬ ਤੋਂ ੨੮ ਅਕਤੂਬਰ ਤੱਕ ਗੁਰਦੁਆਰਾ ਝਿੜੀ ਸਾਹਿਬ (ਪਾਤਸ਼ਾਹੀ ੧੦) ਪਿੰਡ ਬਸਾਲੀ ਵਿਖੇ ਲਗਾਏ ਗਏ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਵਿੱਚ ਨੂਰਪੁਰ ਬੇਦੀ ਖੇਤਰ ਦੇ ਵੱਖ-ਵੱਖ ਸਕੂਲਾਂ ਦੇ ੨੦੦ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੌਰਾਨ ਸਮੂੰਹ ਕੈਂਪਰਾਂ ਨੇ ਚੀਫ਼ ਕੈਂਪ ਕਮਾਂਡਰ ਸ੍ਰ: ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ। ਇਸ ਸਮੇਂ ਹਲਕਾ ਵਿਧਾਇਕ ਸੰਤ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲਿਆਂ ਨੇ ਗੁਰਬਾਣੀ ਗੁਰੂ ਤੋਂ ਸੇਧ ਲੈ ਕੇ ਨਿੱਜ ਨੂੰ ਸੁਚੱਜਾ ਬਨਾਉਣ ਦੀ ਲੌੜ ਤੇ ਜ਼ੋਰ ਦਿੱਤਾ। ਉਨ੍ਹਾਂ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਕੈਂਪ ਦੌਰਾਲ ਪ੍ਰੋ: ਜਸਵਿੰਦਰ ਸਿੰਘ ਚਬਰੇਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰ: ਮਹਿੰਦਰ ਸਿੰਘ ਨੇ ਨਸ਼ਿਆਂ ਦੇ ਮਾਰੂ ਪ੍ਰਭਾਵ, ਸ੍ਰ: ਕੰਵਲਜੀਤ ਸਿੰਘ ਜ਼ੋਨਲ ਪ੍ਰਧਾਨ ਨੇ ਨਰੋਈ ਸਿਹਤ, ਸ੍ਰ: ਤੇਜਿੰਦਰ ਸਿੰਘ ਖਿਜ਼ਰਾਬਾਦੀ ਜ਼ੋਨਲ ਸਕੱਤਰ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਜਾਣਾਕਰੀ, ਪ੍ਰਿੰ: ਡਾ: ਊਸ਼ਾ ਭਾਟੀਆ ਅਤੇ ਬੀਬੀ ਇੰਦਰਪ੍ਰੀਤ ਕੌਰ ਨੇ ਸਮਾਜ ਵਿੱਚ ਔਰਤ ਦੀ ਭੂਮਿਕਾ, ਸ੍ਰ: ਲਖਵਿੰਦਰ ਸਿੰਘ ਨੇ ਸਿੱਖ ਧਰਮ ਦੇ ਮੁੱਢਲੇ ਸਿਧਾਂਤ, ਸ੍ਰ: ਮਹਿੰਦਰ ਸਿੰਘ ਨੇ ਵਿਦਿਆਰਥੀ ਅਧਿਆਪਕ ਰਿਸ਼ਤੇ ਵਿੱਚ ਤਨਾਓ ਦੇ ਕਾਰਨ ਤੇ ਹੱਲ ਅਤੇ ਸ੍ਰ: ਹਰਮੋਹਿੰਦਰ ਸਿੰਘ ਐਡੀਸ਼ਨਲ ਜ਼ੋਨਲ ਸਕੱਤਰ ਨੇ ਸ਼ਖਸੀਅਤ ਦਾ ਸਰਬਪੱਖੀ ਵਿਕਾਸ ਵਿਸ਼ਿਆਂ ਤੇ ਵਿਚਾਰਾਂ ਦੀ ਸਾਂਝ ਕੀਤੀ। ਕੈਂਪ ਦੌਰਾਨ ਮਾ: ਵੀਰ ਸਿੰਘ, ਸ੍ਰ: ਜੋਗਿੰਦਰ ਸਿੰਘ, ਗਿ: ਕਾਬਲ ਸਿੰਘ, ਸ੍ਰ:ਸਰਵਣ ਸਿੰਘ, ਸ੍ਰ: ਸੋਮ ਸਿੰਘ, ਸ੍ਰ: ਅਮਰਿੰਦਰ ਸਿੰਘ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ। ਕੈਂਪ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਤ ਮੈਨੇਜ਼ਰ ਸ੍ਰ: ਰਣਬੀਰ ਸਿੰਘ, ਭਾਈ ਅਵਤਾਰ ਸਿੰਘ, ਸ੍ਰ: ਜਗਤਾਰ ਸਿੰਘ ਭੈਣੀ, ਸ੍ਰ: ਹਰਭਜਨ ਸਿੰਘ ਰਿਟਾਇਰਡ ਡੀ.ਐਸ.ਪੀ., ਸ੍ਰ: ਮੁਕੇਸ਼ ਸਿੰਘ ਆਦਿ ਨੇ ਉਚੇਚੇ ਤੌਰ ਤੇ ਹਾਜ਼ਰੀਆਂ ਭਰਕੇ ਪ੍ਰਬੰਧਕਾਂ ਦੇ ਹੌਂਸਲੇ ਬੁਲੰਦ ਕੀਤੇ।  

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine