ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ

On: 22 December, 2007, By: Press Secretary, Location: Muktsar

ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਸਰਗਰਮੀਆਂ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਦੀ ਸਾਲਾਨਾ ਜਥੇਬੰਦਕ ਵਿਚਾਰ ਵਿਕਾਸ ਕਾਰਜਸ਼ਾਲਾ ਬੀਤੇ ਦਿਨੀਂ ਮਾਡਲ ਜਿਊਲਰਜ਼ ਦੇ ਫਾਰਮ ਹਾਊਸ, ਮੁਕਤਸਰ ਰੋਡ, ਕੋਟਕਪੂਰਾ ਵਿਖੇ ਆਯੋਜਿਤ ਹੋਈ। ਇਸ ਕਾਰਜਸ਼ਾਲਾ ਦੇ ਮੁੱਖ ਮਹਿਮਾਨ ਸ੍ਰ: ਸਤਨਾਮ ਸਿੰਘ ਡਾਇਰੈਕਟਰ ਯੁਵਕ ਸੇਵਾਵਾਂ ਕੇਂਦਰੀ ਦਫ਼ਤਰ ਲੁਧਿਆਣਾ, ਸ੍ਰ: ਪ੍ਰਭਜੋਤ ਸਿੰਘ ਜੁਆਇੰਟ ਡਾਇਰੈਕਟੋਰੇਟ ਜਥੇਬੰਦਕ ਵਿਕਾਸ, ਸ੍ਰ: ਬਲਵਿੰਦਰ ਸਿੰਘ ਜੇ.ਈ.ਜ਼ੋਨਲ ਪ੍ਰਧਾਨ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ, ਮੀਤ ਪ੍ਰਧਾਨ ਗੁਰਬਚਨ ਸਿੰਘ ਰੋਮਾਣਾ, ਪ੍ਰਿੰ: ਮਨਿੰਦਰ ਸਿੰਘ ਜ਼ੋਨਲ ਕੋਆਰਡੀਨੇਟਰ ਵਿਦਿਆਰਥੀ ਵਿੰਗ ਸਨ। ਇਸ ਕਾਰਜਸ਼ਾਲਾ ਦਾ ਆਰੰਭ ਭਾਈ ਚਰਨਜੀਤ ਸਿੰਘ ਅਤੇ ਜਸਵਿੰਦਰ ਸਿੰਘ ਦੁਆਰਾ ਕੀਰਤਨ ਰਾਹੀਂ ਕੀਤਾ ਗਿਆ। ਸ੍ਰ: ਬਲਵਿੰਦਰ ਸਿੰਘ ਜੇ.ਈ.ਜ਼ੋਨਲ ਪ੍ਰਧਾਨ ਹੋਰਾਂ ਜੀ ਆਇਆਂ ਆਖਦਿਆਂ ਸ੍ਰੀ ਆਨੰਦਪੁਰ ਦੇ ਪੰਜ ਕਿਲਿਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਜ਼ੋਨ ਦੀ ਸਥਾਪਨਾ ਦੇ ਇਕ ਦਹਾਕਾ ਪੂਰਾ ਹੋਣ ਤੇ ਹੁਣ ਤੱਕ ਹੋਈ ਵਿਸ਼ੇਸ਼ ਪ੍ਰਾਪਤੀਆਂ ਬਾਰੇ ਦੱਸਿਆ। ਵਾੜਾਦੁਰਾਕਾ ਵਿਖੇ ਧਾਰਮਿਕ ਮੁਕਾਬਲੇ           ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਦੇ ਕੋਟਕਪੂਰਾਖੇਤਰ ਵਲੋਂ ਵਿਦਿਆਰਥੀਆਂ ਦੀ ਸ਼ਖਸੀਅਤ ਨਿਖਾਰਨ ਅਤੇ ਉਨ੍ਹਾਂ ਵਿੱਚ ਨੈਤਿਕ ਗੁਣਾ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਵਿਦਿਆਰਥੀਆਂ ਦੇ ਵਿਦਿਅਕ ਤੇ ਧਾਰਮਿਕ ਮੁਕਾਬਲੇ ਡੋਲੀਫਿਨ ਪਬਲਿਕ ਸਕੂਲ ਵਾੜਾਦੁਰਾਕਾ ਵਿਖੇ ਕਰਵਾਏ ਗਏ। ਇਸ ਤੀਜੇ ਵਿਦਿਅਕ ਅਤੇ ਧਾਰਮਿਕ ਮੁਕਾਬਲੇ ਦੀ ਸ਼ੁਰੂਆਤ ਸ਼ਬਦ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕੇ ਅੰਤਰਜਾਮੀ ਗਾਇਣ ਨਾਲ ਹੋਈ। ਪ੍ਰਿੰ: ਰਵਿੰਦਰ ਕੌਰ ਨੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਸਾਹਿਬਾਨ ਨੂੰ ਜੀ ਆਇਆਂ ਆਖਿਆ। ਇਸ ਵਿਦਿਅਕ ਅਤੇ ਧਾਰਮਿਕ ਮੁਕਾਬਲੇ ਵਿੱਚ ਵਿਦਿਆਰਥੀਆਂ ਦੇ ਕਵਿਤਾ ਉਚਾਰਣ, ਦਸਤਾਰ ਸਜਾਉਣ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ੧੫ ਸਕੂਲ ਦੇ ੧੨੮ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤਾ। ਨਤੀਜੇ ਅਨੁਸਾਰ ਕਵਿਤਾ ਮੁਕਾਬਲੇ ਦੇ ਜੂਨੀਅਰ ਵਰਗ ਚੋਂ ਧਰਮਿੰਦਰ ਸਿੰਘ ਸਰਕਾਰੀ ਐਲੀਮਂੈਟਰੀ ਸਕੂਲ ਠਾੜ੍ਹਾ ਨੇ ਪਹਿਲਾ ਸਥਾਨ, ਸ਼ਮਸ਼ੇਰ ਸਿੰਘ ਸਰਕਾਰੀ ਹਾਈ ਸਮੂਲ ਮੋੜ ਨੇ ਦੂਜਾ ਸਥਾਨ, ਸਿਮਰਨ ਕੌਰ ਡੋਲੀਫਿਨ ਪਬਲਿਕ ਸਕੂਲ ਵਾੜਾਦਰਾਕਾ ਨੇ ਤੀਜਾ ਸਥਾਨ ਅਤੇ ਗੁਰਮੀਤ ਸਿੰਘ ਸਰਕਾਰੀ ਐਲੀ: ਸਕੂਲ ਦਾ ਠਾੜ੍ਹਾ ਨੇ ਉਤਸ਼ਾਹ ਵਧਾਊ ਸਥਾਨ ਹਾਸਿਲ ਕੀਤਾ। ਦਸਤਾਰ ਸਜਾਉਣ ਸੀਨੀਅਰ ਵਰਗ ਚ ਰਮਨਦੀਪ ਸਿੰਘ ਸਰਕਾਰੀ ਸੀ:ਸੈ:ਸਕੂਲ ਵਾਂਦਰ ਜਟਾਣਾ ਨੇ ਪਹਿਲਾ ਸਥਾਨ, ਸੁਖਜਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੇ ਦੂਜਾ ਸਥਾਨ, ਇੰਦਰਜੀਤ ਸਿੰਘ ਸਰਕਾਰੀ ਹਾਈ ਸਕੂਲ ਜਲਾਲੇਆਣਾ ਨੇ ਤੀਜਾ ਸਥਾਨ ਅਤੇ ਕੁਲਵੀਰ ਸਿੰਘ ਦਸਮੇਸ਼ ਪਬਲਿਕ ਸਕੂਲ ਹਰੀ ਨੇ ਉਤਸ਼ਾਹ ਵਧਾਊ ਇਨਾਮ ਹਾਸਲ ਕੀਤਾ। ਗਿੱਦੜਬਾਹਾ ਵਿਖੇ ਦਸਤਾਰ ਸਜਾਉਣ ਮੁਕਾਬਲੇ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਗਿੱਦੜਬਾਹਾ ਵਿਖੇ ਇਕ ਦਸਤਾਰ ਸਜਾਉ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ: ਅਰਵਿੰਦਰ ਸਿੰਘ ਖੇਤਰ ਇੰਚਾਰਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲਗਿੱਦੜਬਾਹਾ ਨੇ ਦੱਸਿਆ ਕਿ ਇਹ ਕੈਂਪ ੧੦ ਤੋ਼ ੨੩ ਨਵੰਬਰ ਤੱਕ ਲਗਾਇਆ ਗਿਆ। ਕੈਂਪ ਦੀ ਸਮਾਪਤੀ ੨੪ ਨਵੰਬਰ ਨੂੰ ਦਸਤਾਰ ਸਜਾਉ  ਮੁਕਾਬਲਾ ਕਰਵਾਇਆ ਗਿਆ। ਅਤੇ ਬੱਚਿਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ।  

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine