ਪ੍ਰਕਾਸ਼ ਉਤਸਵ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ

On: 22 December, 2007, By: Press Secretary, Location: Gurdaspur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਬਰਨਾਲਾ ਵਲੋਂ ਗੁ: ਬਾਬਾ ਨਾਮਦੇਵ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੩੯ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਲਿਖਤੀ ਟੈਸਟ, ਜਪੁਜੀ ਦਾ ਸ਼ੁੱਧ ਉਚਾਰਨ ਦੇ ਦਸਤਾਰ ਸਜਾਓ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ੧੯ ਸਕੂਲਾਂ ਦੇ ੪੩੫ ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਮਹਿਮਾਨ ਸ੍ਰ: ਕੇਵਲ ਸਿੰਘ ਵੀਨਸ ਟੇਲਰਜ਼ ਤੇ ਵਿਸ਼ੇਸ਼ ਮਹਿਮਾਨ ਯਾਦਵਿੰਦਰ ਸਿੰਘ ਸਨ। ਇਨ੍ਹਾ ਮੁਕਾਬਲਿਆਂ ਦੀ ਪਰਖ ਪ੍ਰੋ: ਤਰਸਪਾਲ ਕੌਰ, ਡਾ: ਜਸਵੰਤ ਸਿੰਘ, ਮੈਡਮ ਹਰਮੀਤ ਕੌਰ ਬੰਮਰਾਹ, ਮੈਡਮ ਕਿਰਨਜੀਤ ਕੌਰ, ਮਾਸਟਰ ਸੁਤੰਤਰ ਦਾਨੀਆਂ, ਨੇ ਨਿਭਾਈ। ਇਸ ਮੌਕੇ ਤੇ ਸ੍ਰ: ਪਰਮਜੀਤ ਸਿੰਘ ਐਸ.ਐਸ.ਪੀ.ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੈ੍ਫਿਕ ਨਿਯਮਾਂ ਬਾਰੇ ਸਕੂਲਾਂ ਤੇ ਕਾਲਜਾਂ ਵਿੱਚ ਸੈਮੀਨਾਰ ਕਰਨ ਅਤੇ ਸ਼ਹਿਰ ਵਲੋਂ ਟੈ੍ਫਿਕ ਦੀ ਸਮੱਸਿਆ ਨੂੰ ਹੱਲ ਕਰਨ ਵਾਲੇ ਉੱਦਮੀ ਏ.ਐਸ.ਆਈ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਕੇਵਲ ਸਿੰਘ ਵੀਨਸ ਟੇਲਰਜ਼, ਪ੍ਰਮਿੰਦਰ ਸਿੰਘ ਏ.ਐਸ.ਆਈ, ਪ੍ਰਧਾਨ ਗੁ: ਪ੍ਰਬੰਧਕ ਕਮੇਟੀ ਜੋਗਿੰਦਰ ਸਿੰਘ ਕੈਂਥ, ਖਜ਼ਾਨਚੀ ਰਵਿੰਦਰ ਸਿੰਘ ਵਰਨ, ਸਟੱਡੀ ਸਰਕਲ ਦੇ ਜਨਰਲ ਸਕੱਤਰ ਡਾ: ਜਸਵੰਤ ਸਿੰਘ, ਪ੍ਰਧਾਨ ਪ੍ਰਿੰ: ਕਰਮ ਸਿੰਘ ਭੰਡਾਰੀ ਆਦਿ ਨੇ ਇਨਾਮਾਂ ਦੀ ਵੰਡ ਕੀਤੀ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine