ਗੁਰਮਤਿ ਸਿਖਲਾਈ ਕੈਂਪ

On: 22 December, 2007, By: Press Secretary, Location: West Bengal

ਦੁਰਗਾਪੁਰ (ਬੰਗਾਲ) ਵਿਖੇ ਗੁਰਮਤਿ ਸਿਖਲਾਈ ਕੈਂਪ ਈਸਟਰਨ ਰੀਜ਼ਨ ਵਲੋਂ ਗੁ: ਪ੍ਰੰ: ਕਮੇਟੀ ਦੇ ਸਹਿਯੋਗ ਨਾਲ ੨੬ ਤੋਂ ੨੮ ਅਕਤੂਬਰ ਤੱਕ ਗੁ: ਜਗਤ ਸੁਧਾਰ ਦੁਰਗਾਪੁਰ (ਬੰਗਾਲ) ਵਿਖੇ ਇਕ ਵਿਸ਼ੇਸ਼ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ੧੨੦ ਬੱਚਿਆਂ ਨੇ ਭਾਗ ਲਿਆ। ਇਸ ਕੈਂਪ ਦੌਰਾਨ ਗੁਰਮਤਿ ਵਿਚਾਰਾਂ ਦੇ ਨਾਲ-ਨਾਲ ਅਰਦਾਸ ਮੁਕਾਬਲੇ, ਸਾਖੀ, ਲੈਕਚਰ, ਕਵਿਤਾ, ਗੀਤਾ, ਪੰਜਾਬੀ ਲਿਖਤ, ਦਸਤਾਰ, ਕੇਸਰੀ ਅਤੇ ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਹੋਏ। ਗੁ: ਪ੍ਰੰ: ਕਮੇਟੀ ਨੇ ਬੱਚਿਆਂ ਨੂੰ ਕੀਮਤੀ ਇਨਾਮ ਦੇ ਕੇ ਸਨਮਾਨਿਤ ਕੀਤਾ। ਕੈਂਪ ਨੂੰ ਸਫਲ ਬਨਾਉਣ ਵਾਸਤੇ ਗੁਰਮਤਿ ਗਿਆਨ ਮਿਸ਼ਨਰੀ ਦੇ ਵੀਰ ਸ੍ਰ: ਸਤਵਿੰਦਰ ਸਿੰਘ, ਸ੍ਰ: ਹਰਦੀਪ ਸਿੰਘ, ਸਿੱਖ ਮਿਸ਼ਨਰੀ ਦੇ ਵੀਰ ਸ੍ਰ: ਪ੍ਰਗਟ ਸਿੰਘ ਅਤੇ ਬੀਬੀ ਪਰਵੀਨ ਕੌਰ, ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਇਲਾਕੇ ਵਿੱਚ ਗੁਰਮਤਿ ਪ੍ਰਚਾਰ ਕਰ ਰਹੇ ਭਾਈ ਅਜੀਤ ਸਿੰਘ ਅਤੇ ਸ੍ਰ: ਪਰਮਿੰਦਰ ਸਿੰਘ, ਜਗਧਰ ਸਿੰਘ, ਸ੍ਰ: ਅਰਜਨ ਸਿੰਘ, ਸ੍ਰ: ਤਰਸੇਮ ਸਿੰਘ, ਸ੍ਰ: ਚੈਂਚਲ ਸਿੰਘ, ਸ੍ਰ: ਰਜਿੰਦਰ ਸਿੰਘ, ਸ੍ਰ: ਗੁਰਵਿੰਦਰ ਸਿੰਘ, ਭਾਈ ਸਰਵਨ ਸਿੰਘ, ਬੀਬੀ ਜਸਵੰਤ ਕੌਰ, ਬੀਬੀ ਅਮਨ ਕੌਰ, ਭਾਈ ਸਾਹਿਬ ਭਾਈ ਪ੍ਰਭਜੋਤ ਸਿੰਘ, ਚਰਨਜੀਤ ਸਿੰਘ, ਗਿਆਨੀ ਰਵਿੰਦਰ ਸਿੰਘ ਨੇ ਭਾਗ ਲਿਆ। ਗੁ: ਪ੍ਰੰ: ਕਮੇਟੀ ਦੇ ਪ੍ਰਧਾਨ ਸ੍ਰ: ਦਇਆ ਸਿੰਘ ਅਤੇ ਹੋਰ ਮੈਂਬਰਾਂ ਨੇ ਪ੍ਰਚਾਰਕ ਵੀਰਾਂ ਨੂੰ ਸਿਰੋਪੇ ਰਾਹੀਂ ਮਾਨ ਬਖਸ਼ਿਆ ਅਤੇ ਹਰ ਸਾਲ ਗੁਰਮਤਿ ਟ੍ਰੇਨਿੰਗ ਕੈਂਪ ਲਗਾਉਣ ਦਾ ਵਿਸ਼ਵਾਸ ਦਿਵਾਇਆ। ਰੀਜਨ ਵਲੋਂ ਗੁ: ਸਿੰਘ ਸਭਾ, ਗਾਏਘਾਟਾ (ਬੰਗਾਲਾ) ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਗੁਰਗੱਦੀ ਦਿਵਸ ਨੂੰ ਸਮਰਪਿਤ ੧੪ ਤੋਂ ੧੫ ਅਕਤੂਬਰ ਤੱਕ ਗੁਰਮਤਿ ਬਾਲ ਕਿਆਰੀ ਵੀ ਲਗਾਈ ਗਈ।  ਕਮੇਟੀ ਨੇ ਬੱਚਿਆਂ ਨੂੰ ਕੀਮਤੀ ਇਨਾਮਾਂ ਨਾਲ ਸਨਮਾਨਿਤ ਕੀਤਾ ਅਤੇ ਪ੍ਰਚਾਰਕ ਵੀਰਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine