ਸੈਮੀਨਾਰ

On: 22 December, 2007, By: Press Secretary, Location: Amritsar

ਨੌਜਵਾਨਾਂ ਅੰਦਰ ਵੱਧ ਰਹੇ ਨਿਘਾਰ ਦੇ ਵਿਸ਼ੇ ਤੇ ਸੈਮੀਨਾਰ ਨੌਜਵਾਨ ਪੀੜ੍ਹੀ ਅੰਦਰ ਵੱਧ ਰਹੇ ਨਿਘਾਰ ਦੀ ਨਾਜ਼ਾਕਤ ਨੰ ਪਛਾਣਦੇ ਹੋਏ ਅੰਮਿ੍ਤਸਰ ਜ਼ੋਨ ਦੇ ਪੱਟੀ ਖੇਤਰ ਵਲੋਂ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਵਸ ਨੰ ਸਮਰਪਿਤ ਨੌਜਵਾਨ ਵਰਗ ਚ ਨਿਘਾਰ-ਸਮੱਸਿਆ ਤੇ ਸਮਾਧਾਨ ਵਿਸ਼ੇ ਤੇ ਇਕ ਸੈਮੀਨਰ ਸ੍ਰੀ ਗੁਰੂ ਹਰਿਕਿਸ਼ਨ ਸੀ: ਸੈ: ਸਕੂਲ, ਪੱਟੀ ਵਿਖੇ ਕਰਵਾਇਆ ਗਿਆ। ਜ਼ਿਲਾ ਸਿਖਿਆ ਅਫਸਰ(ਐਲੀ) ਸ੍ਰ: ਗੁਰਸ਼ਰਨਜੀਤ ਸਿੰਘ ਮਾਨ ਨੇ ਬਤੌਰ ਮੁੱਖ ਮਹਿਮਾਨ ਸ਼ਿਕਰਤ ਕੀਤੀ। ਉਘੇ ਸਿੱਖ ਚਿੰਤਕ ਅਤੇ ਬੁੱਧੀਜੀਵੀ ਬੀਬੀ ਕੁਲਦੀਪ ਕੌਰ ਸੇਵਾਮੁਕਤ ਪ੍ਰਿੰਸੀਪਲ ਮਾਸਟਰ ਤਾਰਾ ਸਿੰਘ ਕਾਲਜ ਲੁਧਿਆਣਾ, ਸ੍ਰ ਬਲਵਿੰਦਰ ਸਿੰਘ ਪ੍ਰਿੰਸੀਪਲ ਖਾਲਸਾ ਪਬਲਿਕ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਪੋ੍: ਅਭੈ ਸਿੰਘ ਪੰਜਾਬੀ ਵਿਭਾਗ ਸਰਕਾਰੀ ਕਾਲਜ ਰੋਪੜ, ਸ੍ਰ: ਮਹਿਲ ਸਿੰਘ ਪਿ੍ਸੀਪਲ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸਰਹਾਲੀ ਸਾਹਿਬ ਅਤੇ ਗਿਆਨੀ ਜਸਵਿੰਦਰ ਸਿੰਘ ਸ਼੍ਰੋਮਣੀ ਕਮੇਟੀ ਵਲੋਂ ਨੌਜਵਾਨ ਪੀੜ੍ਹੀ ਚੋਂ ਆ ਰਹੀ ਗਿਰਾਵਟ ਦੇ ਕਾਰਨਾ ਤੇ ਉਨ੍ਹਾਂ ਦੇ ਹੱਲ ਤੇ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ ਗਏ।         ਇਸ ਮੌਕੇ ਸ੍ਰ: ਖੁਸ਼ਵਿੰਦਰ ਸਿੰਘ, ਮੈਂਬਰ ਸ਼੍ਰੋਮਣੀ ਕਮੇਟੀ ਨੇ ਸਟੱਡੀ ਸਰਕਲ ਵਲੋਂ ਨਸ਼ਿਆਂ, ਫੈਸ਼ਨਪ੍ਰਸਤੀ ਤੇ ਪੱਛਮੀ ਸਭਿਆਚਾਰ ਹੇਠ ਕੁਰਾਹੇ ਪੈ ਰਹੇ ਨੌਜਵਾਨ ਸਿੱਖ ਪੀੜ੍ਹੀ ਦੀ ਘਰ ਵਾਪਸੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪੁਰਜ਼ੋਰ ਪ੍ਰਸੰਸਾ ਕੀਤਾ। ਸੈਮੀਨਾਰ ਦੌਰਾਨ ਪ੍ਰਿੰ: ਸਰਵਜੀਤ ਸਿੰਘ, ਪ੍ਰਿੰ: ਹਰਦੀਪ ਸਿੰਘ, ਸੁਰਿੰਦਰ ਸਿੰਘ ਘਰਿਆਲਾ ਐਡਵੋਕੇਟ, ਸ੍ਰ: ਹਰਦਿੱਤ ਸਿੰਘ ਮੈਨੇਜਰ ਹਰਿਕ੍ਰਿਸ਼ਨ ਸਕੂਲ ਪੱਟੀ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਸਮਾਗਮ ਵਿੱਚ ਸ੍ਰ: ਗੁਰਿੰਦਰ ਸਿੰਘ ਲੋਹੇਵਾਲੇ ਤਰਨਤਾਰਨ, ਸ੍ਰ: ਹਰੀ ਸਿੰਘ ਪ੍ਰਚਾਰਕ (ਅੰਮ੍ਰਤਸਰ), ਪ੍ਰਿੰ: ਵੱਸਣ ਸਿੰਘ, ਸ੍ਰ: ਪਿ੍ਥੀਪਾਲ ਸਿੰਘ ਏ.ਟੀ.ਓ., ਸ੍ਰ: ਹਰਬੰਸ ਸਿੰਘ, ਸ੍ਰ: ਹਰਗੁਰਪ੍ਰੀਤ ਸਿੰਘ ਹਰੀਕੇ, ਸ੍ਰੀ ਮਤੀ ਕੁਲਦੀਪ ਦੇਵਗਨ, ਸ੍ਰ: ਮੁਖਵਿੰਦਰ ਸਿੰਘ, ਸ੍ਰ: ਬਖਸ਼ੀਸ਼ ਸਿੰਘ ਬੋਪਾਰਾਏ, ਸ੍ਰ: ਕਰਮ ਸਿੰਘ ਦਿਆਲਪੁਰ, ਸ੍ਰ: ਬਲਵਿੰਦਰ ਸਿੰਘ ਯੂ.ਕੇ., ਸ੍ਰ: ਗੁਰਚਰਨ ਸਿੰਘ, ਲੱਖਾ ਸਿੰਘ ਖਾਲਸਾ, ਸ੍ਰ: ਗੁਰਦੇਵ ਸਿੰਘ ਵਲਟੋਹਾ, ਸ੍ਰ: ਪਰਮਜੀਤ ਸਿੰਘ, ਸ੍ਰ: ਸਤਿੰਦਰਪਾਲ ਸਿੰਘ, ਮੈਡਮ ਸਵਿੰਦਰ ਕੌਰ ਬੋਪਾਰਾਏ, ਸ੍ਰ: ਗੁਰਦੇਵ ਸਿੰਘ ਦੁੱਬਲੀ, ਮਾ: ਦਰਬਾਰਾ ਸਿੰਘ ਪੱਟੀ, ਸ੍ਰ: ਸਤਨਾਮ ਸਿੰਘ ਅਮੀਸ਼ਾਹ, ਸ੍ਰ: ਜਸਬੀਰ ਸਿੰਘ ਪੱਧਰੀ ਖਾਲੜਾ ਮਿਸ਼ਨ ਕਮੇਟੀ, ਸ੍ਰ: ਜਰਨੈਲ ਸਿੰਘ ਧਾਰੀਵਾਲ, ਪਿ: ਸ਼ਬਨਪ੍ਰੀਤ ਕੌਰ ਹਰਿਕ੍ਰਿਸ਼ਨ ਸਕੂਲ ਮਰਹਾਣਾ, ਸ੍ਰ: ਜਸਵਿੰਦਰ ਸਿੰਘ ਘੜਿਆਲਾ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ ਕੱਚਾ ਪੱਕਾ, ਕਰਨਜੀਤ ਸਿੰਘ ਮਾਨਕਪੁਰਾ, ਹਰਪਾਲ ਸਿੰਘ, ਰਜਿੰਦਰ ਕੁਮਾਰ ਪੱਟੀ, ਪ੍ਰਮਿੰਦਰ ਸਿੰਘ ਜੌਲੀ ਆਦਿ ਹਾਜ਼ਰ ਸਨ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine