ਸੰਗਰੂਰ ਜ਼ੋਨ ਵਲੋਂ ੨੫ ਅਕਤੂਬਰ ਨੂੰ ਸੰਗਰੂਰ ਵਿਖੇ ਗੁਰੂ ਮਾਨਿਓ ਗ੍ਰੰਥ ਸੰਮੇਲਨ ਕਰਵਾਇਆ ਗਿਆ। ਜਿਸ ਭਾਈ ਜੈਵਿੰਦਰ ਸਿੰਘ ਚੀਮਾਂ ਸਾਹਿਬ, ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਜ਼ੋਨਲ ਸਕੱਤਰ ਅਤੇ ਗਿਆਨੀ ਪਿਆਰਾ ਸਿੰਘ ਹੋਰਾਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕੀਤੀ। ਜ਼ੋਨ ਵਲੋਂ ਅਕਾਲ ਅਕੈਡਮੀ, ਚੀਮਾਂ ਸਾਹਿਬ ਵਿਖੇ ਅਕੈਡਮੀਆਂ ਦੇ ਅੰਤਰ ਜ਼ੋਨਲ ਅਥਲੈਟਿਕਸ ਮੁਕਾਬਲਿਆਂ ਸਮੇਂ ੨੬ ਅਕੈਡਮੀਆਂ ਦੇ ਵਿਦਿਆਰਥੀਆਂ ਨੂੰ ਗੁਰੁ ਮਾਨਿਓ ਗਰੰਥ ਸੰਬੰਧੀ ਪ੍ਰਣ ਦਿ੍ੜ੍ਹ ਕਰਵਾਇਆ ਗਿਆ। ੯ ਨਵੰਬਰ ਨੂੰ ਬੰਦੀ ਛੋੜ ਦਿਵਸ ਦੀਵਾਲੀ ਤੇ ਵਿਸ਼ੇਸ਼ ਗੁਰਮਤਿ ਸਮਾਗਮ ਜ਼ੋਨਲ ਸਕੱਤਰ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਦੇ ਗ੍ਰਹਿ ਵਿਖੇ ਕੀਤਾ ਗਿਆ। ਕੀਰਤਨ ਦੀ ਸੇਵਾ ਭਾਈ ਸਤਨਾਮ ਸਿੰਘ ਤੇ ਹਰਭਜਨ ਸਿੰਘ ਵਲੋਂ ਕੀਤੀ ਗਈ। ੨੪ ਨਵੰਬਰ ਨੂੰ ਗੁਰਪੁਰਬ ਦੇ ਮੌਕੇ ਤੇ ਫਤਿਹਗੜ੍ਹ ਛੰਨਾ ਦੇ ਸ: ਅਜਮੇਰ ਸਿੰਘ ਤੇ ਸ੍ਰ: ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਸ੍ਰ: ਹਰਨੇਕ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ ਸੰਗਰੂਰ ਨੇ ਕੀਤਾ। ਉਨ੍ਹਾਂ ਦੇ ਨਾਲ ਸ੍ਰ: ਹਰਮੀਤ ਸਿੰਘ (ਯੂ.ਕੇ.), ਸ੍ਰ: ਕਰਤਾਰ ਸਿੰਘ, ਪ੍ਰਧਾਨ ਗੁਰਦੁਆਰਾ ਸਿੰਘ ਸਭਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜ਼ੋਨ ਵਲੋਂ ਸ੍ਰ: ਇਸ਼ਮੀਤ ਸਿੰਘ ਲੁਧਿਆਣਾ ਦੇ ਅਮੁਲ ਸਟਾਰ ਵਾਇਸ ਆਫ਼ ਇੰਡੀਆ ਬਨਣ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਲੱਡੂ ਵੰਡੇ ਗਏ।
ਸੰਗਰੂਰ ਜ਼ੋਨ ਵਲੋਂ ਮਾਤਾ ਭੌਲੀ ਕੌਰ ਜੀ (ਸੰਤ ਅਤਰ ਸਿੰਘ ਜੀ ਦੇ ਮਾਤਾ ਜੀ) ਦੇ ਜਨਮ ਦਿਨ ਸਮਾਗਮ ਸਮੇਂ ਪਿੰਡ ਚੀਮਾ ਸਾਹਿਬ (ਸੰਗਰੂਰ) ਵਿਖੇ ਕਰਵਾਏ ਦਸਤਾਰ ਮੁਕਾਬਲਿਆਂ ਸਮੇਂ ਭਾਈ ਜੈਵਿੰਦਰ ਸਿੰਘ, ਮੁੱਖ ਸੇਵਾਦਾਰ, ਚੀਮਾਂ ਸਾਹਿਬ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ। ਸ੍ਰ: ਲਾਭ ਸਿੰਘ ਜ਼ੋਨਲ ਪ੍ਰਧਾਨ, ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਅਤੇ ਹੋਰ ਪ੍ਰਤੀਨਿੱਧ ਨਾਲ ਦਿਖਾਈ ਦੇ ਰਹੇ ਹਨ। (ਹੇਠਾਂ) ਮੁਕਾਬਲੇ ਵਿੱਚ ਭਾਗ ਲੈਣ ਵਾਲੇ ਨੌਜਵਾਨ।