ਈਸਟਰਨ ਰੀਜਨ

On: 15 September, 2007, By: Press Secretary, Location: West Bengal

ਮਾ: ਰਜਿੰਦਰ ਸਿੰਘ ਆਸਨਸੋਲ ਵਲੋਂ ਦਿੱਤੀ ਸੂਚਨਾ ਅਨੁਸਾਰ ਸਟੱਡੀ ਸਰਕਲ ਦੇ ਈਸਟਰਨ ਰੀਜ਼ਨ (ਬੰਗਾਲ-ਬਿਹਾਰ-ਝਾਰਖੰਡ ਤੇ ਉੜੀਸਾ ਵਲੋਂ ਗੁ: ਪ੍ਰਬੰਧਕ ਕਮੇਟੀ ਪੰਜਾਬੀ ਮੋੜ ਰਾਨੀਗੰਜ ਬੰਗਾਲ ਦੇ ਸਹਿਯੋਗ ਨਾਲ ੨੨ ਜੁਲਾਈ ਨੂੰ ਬੱਚਿਆਂ ਦੇ ਵੱਖ-ਵੱਖ ਵਿਸ਼ਿਆਂ ਤੇ ਲੈਕਚਰ ਕਰਵਾਏ ਗਏ। ਜਿਸ ਵਿੱਚ ੫੦ ਬੱਚਿਆਂ ਨੇ ਹਿੱਸਾ ਲਿਆ। ਦਸਤਾਰ ਮੁਕਾਬਲੇ ਵਿੱਚ ੧੨ ਬੱਚਿਆਂ ਨੇ ਹਿੱਸਾ ਲਿਆ। ਗੁ: ਕਮੇਟੀ ਵਲੋਂ ਬੱਚਿਆਂ ਨੂੰ ਤਿੰਨ ਸੈਕਸ਼ਨਾਂ ਵਿੱਚ ਵੰਡਿਆ ਗਿਆ। ਪਹਿਲਾ ਸੈਕਸ਼ਨ ੧੩ ਸਾਲ ਤੋਂ ਘੱਟ, ਦੂਜਾ ੧੩ ਸਾਲ ਤੋਂ ੨੦ ਸਾਲ ਤੱਕ, ਤੀਜਾ ੨੦ ਤੋਂ ਵੱਧ ਉਮਰ ਵਾਲੇ। ਇਸ ਸਮਾਰੋਹ ਨੂੰ ਸਫਲ ਬਨਾਉਣ ਵਿੱਚ ਜਿਨ੍ਹਾਂ ਸ਼ਖ਼ਸੀਅਤਾਂ ਨੇ ਭਰਵਾਂ ਸਹਿਯੋਗ ਦਿੱਤਾ ਉਨ੍ਹਾਂ ਵਿੱਚ ਸ੍ਰ: ਤਰਸੇਮ ਸਿੰਘ ਪ੍ਰਧਾਨ ਸਟੱਡੀ ਸਰਕਲ ਬੰਗਾਲ, ਜਨਰਲ ਸਕੱਤਰ ਸ੍ਰ ਪਰਮਿੰਦਰ ਸਿੰਘ ਅਤੇ ਹੋਰ ਸ਼ਾਮਲ ਸਨ। ਗੁ: ਕਮੇਟੀ ਵਲੋਂ ਵੀ ਅੱਗੋਂ ਵੀ ਏਹੋ ਜਿਹੇ ਸਮਾਰੋਹਾਂ ਵਿੱਚ ਸਟੱਡੀ ਸਰਕਲ ਨੂੰ ਭਰਪੂਰ ਸਹਿਯੋਗ ਦੇਵੇਗੀ ਤੇ ਹਰ ਤਰ੍ਹਾਂ ਦੀ ਮੱਦਦ ਕਰੇਗੀ। ਵਾਅਦਾ ਕੀਤਾ ਗਿਆ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine