ਅੰਤਰ ਸਕੂਲ ਧਾਰਮਿਕ ਮੁਕਾਬਲੇ

On: 15 September, 2007, By: Press Secretary, Location: Sangrur

ਸੰਗਰੂਰ ਜ਼ੋਨ ਵਲੋਂ ੫ ਜੁਲਾਈ ਨੂੰ ਗੁਰਦੁਆਰਾ ਸਾਹਿਬ ਹਰਿਗੋਬਿੰਦਪੁਰਾ ਵਿਖੇ ਅੰਤਰ ਸਕੂਲ ਧਾਰਮਿਕ ਮੁਕਾਬਲੇ ਆਯੋਜਿਤ ਕੀਤੇ ਗਏ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਕਰਵਾਏ ਗਏ ਦਸਤਾਰ ਸਜਾਉਣ ਅਤੇ ਸ਼ੁਧ ਗੁਰਬਾਣੀ ਉਚਾਰਨ ਮੁਕਾਬਲਿਆਂ ਵਿੱਚ ੧੫ ਸਕੂਲਾਂ ਤੋਂ ੮੦ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਜੂਨੀਅਰ ਅਤੇ ਸੀਨੀਅਰ ਗਰੁੱਪ ਦੇ ਆਧਾਰ ਤੇ ਹੋਏ ਦਸਤਾਰ ਸਜਾਉਣ ਮੁਕਾਬਲਿਆਂ ਵਿਚੋਂ ਅਕਾਲ ਸੀ:ਸੈ:ਸਕੂਲ, ਮਸਤੂਆਣਾ ਦੀ ਸਰਦਾਰੀ ਰਹੀ ਜਿਸ ਲਈ ਸ੍ਰ: ਮਨਪ੍ਰੀਤ ਸਿੰਘ ਗੋਲਡੀ, ਸ੍ਰ: ਗੁਰਮੀਤ ਸਿੰਘ ਨੇ ਸੁੰਦਰ ਦਸਤਾਰਾਂ ਦਾ ਨਿਰੀਖਣ ਕਰਕੇ ਜੱਜ ਸਾਹਿਬਾਨ ਦੀ ਸੇਵਾ ਨਿਭਾਈ। ਪ੍ਰਾਇਮਰੀਮਿਡਲਸੀ:ਸੈ: ਗਰੁੱਪਾਂ ਵਿਚੋਂ ਵੰਡ ਕੇ ਬਣਾਏ ਗਰੁੱਪਾਂ ਵਿੱਚ ਪ੍ਰਤੀਯੋਗੀਆਂ ਨੇ ਨਿਤਨੇਮ ਬਾਣੀ ਦੇ ਆਧਾਰ ਸਲੇਬਸ ਵਿਚੋਂ ਗੁਰਬਾਣੀ ਦਾ ਲੈਅ ਬੱਧ ਸ਼ੁਧ ਉਚਾਰਨ ਕਰਕੇ ਸੰਗਤਾਂ ਨੂੰ ਪ੍ਰਭਾਵਿਤ ਕੀਤਾ। ਇਸ ਮੁਕਾਬਲੇ ਲਈ ਸ੍ਰ: ਪ੍ਰੀਤਮ ਸਿੰਘ, ਗਿ: ਪਿਆਰਾ ਸਿੰਘ ਤੇ ਸ੍ਰ: ਗੁਰਮੀਤ ਸਿੰਘ ਨੇ ਜੱਜਮੈਂਟ ਕੀਤੀ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇਣ ਦੀ ਰਸਮ ਸ੍ਰ: ਜਗਤਾਰ ਸਿੰਘ, ਪ੍ਰਧਾਨ, ਗੁ: ਸਾਹਿਬ ਅਤੇ ਹੋਰ ਪਤਵੰਤਿਆਂ ਨੇ ਨਿਭਾਈ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine