ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ

On: 15 September, 2007, By: Press Secretary, Location: Ropar

ਰੋਪੜ ਜ਼ੋਨ ਵਲੋਂ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਰੋਪੜ ਜ਼ੋਨ ਵਲੋਂ ਗੁ: ਸਿੰਘ ਸਭਾ, ਸੈਕਟਰ-੨, ਨਵਾਂ ਨੰਗਲ ਦੇ ਸਹਿਯੋਗ ਨਾਲ ੧੭ ਤੋਂ ੧੯ ਅਗਸਤ ਤੱਕ ਲਗਾਏ ਗਏ ਖੇਤਰੀ ਵਿਦਿਆਰਥੀ ਸਖ਼ਸੀਅਤ ਉਸਾਰੀ ਕੈਂਪ ਵਿੱਚ ਖੇਤਰੀ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਵਿੱਚ ਖੇਤਰ ਦੇ ੧੫ ਸਕੂਲਾਂ ਦੇ ੧੭੦ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਂਪ ਦੌਰਾਨ ਜ਼ਕੇਦਾਰ ਸੁਖਦੇਵ ਸਿੰਘ ਭੌਰ, ਜਨਰਲ ਸਕੱਤਰ, ਸ਼ਰੋਮਣੀ ਕਮੇਟੀ ਨੇ ਵਿਚਾਰ ਸਾਂਝੇ ਕਰਦਿਆਂ ਗੁਰਬਾਣੀ ਤੋਂ ਸੇਧ ਲੈ ਕੇ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ। ਇਸ ਸਮੇਂ ਸਮੂਹ ਕੈਂਪਰਾਂ ਨੇ ਚੀਫ਼ ਕੈਂਪ ਕਮਾਂਡਰ ਸ੍ਰ: ਅਮਨਦੀਪ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ ਆਨਰ ਪੇਸ਼ ਕੀਤਾ। ਕੈਂਪ ਦੌਰਾਨ ਪ੍ਰਿੰਸੀਪਲ ਸੁੱਚਾ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰ: ਲਖਵਿੰਦਰ ਸਿੰਘ ਨੇ ਸਿੱਖ ਧਰਮ ਦੇ ਮੁੱਢਲੇ  ਸਿਧਾਂਤ, ਸ੍ਰ: ਅਮਰੀਕ ਸਿੰਘ ਨੇ ਸਿਹਤ ਸੰਭਾਲ, ਨਸ਼ੇ ਅਤੇ ਖੇਡਾਂ, ਸ੍ਰ: ਸੋਮ ਸਿੰਘ ਨੇ ਚੋਣਵੇਂ ਸਿੱਖ ਸ਼ਹੀਦਾਂ, ਡਾ: ਗੁਲਜ਼ਾਰ ਸਿੰਘ ਨੇ ਸਵੈ ਵਿਸ਼ਵਾਸ਼ ਕਿਵੇਂ ਪੈਦਾ ਕੀਤਾ ਜਾਵੇ, ਸ੍ਰ: ਕੰਵਲਜੀਤ ਸਿੰਘ, ਜ਼ੋਨਲ ਪ੍ਰਧਾਨ ਨੇ ਸਟੱਡੀ ਸਰਕਲ ਦਾ ਇਤਿਹਾਸ ਅਤੇ ਕਾਰਜਪ੍ਰਣਾਲੀ, ਪ੍ਰਿੰ: ਸੁਖਦੇਵ ਸਿੰਘ ਨੇ ਭਾਰਤ ਦੀ ਆਜ਼ਾਦੀ ਦੀ ਜੰਗ ਅਤੇ ਪੰਜਾਬੀਆਂ ਦਾ ਯੋਗਦਾਨ, ਸ੍ਰੀ ਵਿਜੈ ਕੁਮਾਰ ਲੈਕਚਰਾਰ ਨੇ ਵਿਦਿਆਰਥੀ-ਅਧਿਆਪਕ ਰਿਸ਼ਤੇ ਵਿੱਚ ਤਨਾਓ ਦੇ ਕਾਰਨ ਅਤੇ ਹੱਲ, ਸ੍ਰ: ਹਰਮੋਹਿੰਦਰ ਸਿੰਘ ਐਡੀਸ਼ਨਲ ਜ਼ੋਨਲ ਸਕੱਤਰ ਨੇ ਸ਼ਖਸ਼ੀਅਤ ਸਰਵਪੱਖੀ ਵਿਕਾਸ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ।  

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine