ਦਸਤਾਰ ਸਜਾਉਣ "ਚ ਮਨਪ੍ਰੀਤ ਸਿੰਘ ਅੱਵਲ

On: 10 July, 2007, By: Press Secretary, Location: Faridkot

ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਦੇ ਕੋਟਕਪੂਰਾ ਯੂਨਿਟ ਵਲੋਂ ਸਵਰਗੀ ਮਹਿੰਦਰ ਸਿੰਘ ਸੇਠੀ ਫੈਮਿਲੀ ਟਰੱਸਟ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਅਰਜਨ ਦੇੳਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ "ਵਿਸ਼ੇਸ਼ ਗੁਰਮਤਿ ਸਮਾਗਮ" ਦਸਮੇਸ਼ ਪਬਲਿਕ ਸਕੂਲ ਵਿਖੇ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਮੇਂ ਰਜਵੰਤ ਕੌਰ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਨੂਰ ਸਿੰਘ ਵਲੋਂ ਕਵਿਤਾਵਾਂ ਰਾਹੀਂ ਗੁਰ ਇਤਿਹਾਸ ਸੰਗਤਾਂ ਸਾਹਮਣੇ ਪੇਸ਼ ਕੀਤਾ ਗਿਆ। ਗੁਰਵਿੰਦਰ ਸਿੰਘ ਸਿਵੀਆ ਨੇ "ਅਸਾਂ ਛੱਡਣਾ ਨਹੀਂ ਸਿੱਖੀ ਵਾਲਾ ਰਾਹ ਆਰਿਆ ਤੂੰ ਚੀਰੀ ਜਾਵੀਂ ਵੇ" ਕਵਿਤਾ ਪੇਸ਼ ਕੀਤੀ। ਇਸ ਗੁਰਮਤਿ ਸਮਾਗਮ ਵਿੱਚ ਬੱਚਿਆਂ ਦੇ ਦਸਤਾਰ ਸਜਾਉਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ੧੧੫ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਦੇ ਨਤੀਜੇ ਇਸ ਤਰ੍ਹਾਂ ਰਹੇ : ਦਸਤਾਰ ਸਜਾਉਣ ਦੇ ਸੀਨੀਅਰ ਵਰਗ ਮੁਕਾਬਲੇ "ਚ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਜਸਵਿੰਦਰ ਸਿੰਘ ਨੇ ਦੂਜਾ ਅਤੇ ਸੁਖਦੇੳਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਇਜ਼ ਵਿੱਚ ਗਗਨਦੀਪ ਸਿੰਘ, ਹਰਨੂਰ ਸਿੰਘ ਪਹਿਲੇ ਸਥਾਨ, ਮਨਜੋਤ ਸਿੰਘ, ਕਰਨਵੀਰ ਸਿੰਘ ਦੂਜੇ ਸਥਾਨ ਅਤੇ ਅਮਨਦੀਪ ਸਿੰਘ, ਕੁਲਦੀਪ ਸਿੰਘ ਤੀਜੇ ਸਥਾਨ ਤੇ ਰਹੇ। ਖ਼ਾਲਸਾਈ ਫੈਂਸੀ ਡਰੈੱਸ ਮੁਕਾਬਲੇ ਵਿੱਚ ਸਰਬਜੀਤ ਸਿੰਘ ਪਹਿਲੇ ਸਥਾਨ, ਬਿਕਰਮਜੀਤ ਸਿੰਘ ਦੂਜੇ ਸਥਾਨ ਅਤੇ ਪ੍ਰਭਜੋਤ ਸਿੰਘ ਤੀਜੇ ਸਥਾਨ ਤੇ ਰਹੇ। ਪੁਜ਼ੀਸ਼ਨਾਂ ਲੈਣ ਵਾਲਿਆਂ ਨੂੰ ਇਨਾਮ ਜ਼ੋਨਲ ਪ੍ਰਧਾਨ ਬਲਵਿੰਦਰ ਸਿੰਘ ਜੇ.ਈ.ਕੰਵਰਜੀਤ ਸਿੰਘ ਅਤੇ ਮਾ: ਮਹਿੰਦਰ ਸਿੰਘ ਨੇ ਤਕਸੀਮ ਕੀਤੇ। ਗੁਰਵਿੰਦਰ ਸਿੰਘ ਫਰੀਦਕਟੋਟ ਨੂੰ "ਸਿੱਖ ਐਚੀਵਰ ਐਵਾਰਡ" ਨਾਲ ਸਨਮਾਨਤ ਕੀਤਾ ਗਿਆ। ਪਿਛਲੇ ਸਾਲ ਕੇਸ ਰੱਖਣ ਵਾਲੇ ਬੱਚਿਆਂ, ਜਿਨ੍ਹਾਂ ਨੇ ਸਾਬਤ ਸੂਰਤ ਹੋਣ ਦਾ ਪ੍ਰਣ ਕੀਤਾ, ਵਿਚੋਂ ੨੫ ਸਾਬਤ ਸੂਰਤ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਇਕ ਇਤਿਹਾਸਕ ਫ਼ਿਲਮ "ਅਮਰ ਖਾਲਸਾ" ਵੀ ਵਿਖਾਈ ਗਈ।  

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine