ਗੁਜਰਾਤ ਸਟੇਟ ਦੇ ਅਹਿਮਦਾਬਾਦ ਯੂਨਿਟ ਵਲੋਂ ੨੦ ਅਪੈ੍ਲ ਤੋਂ ੧੭ ਮਈ ਤੱਕ ਸਾਲਾਨਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਵਿਰਸੇ ਸੰਬੰਧੀ ਜਾਣਕਾਰੀ ਦੇ ਨਾਲ-ਨਾਲ ਕਰਾਫਟ, ਕਢਾਈ, ਡਰਾਇੰਗ, ਪੇਂਟਿੰਗ, ਅੰਗ੍ਰੇਜ਼ੀ ਅਤੇ ਪੰਜਾਬੀ ਬੋਲਣ ਦੀ ਸਿਖਲਾਈ ਦਿੱਤੀ ਗਈ। ੨੦ ਅਪੈ੍ਲ ਨੂੰ ਕੈਂਪ ਦੀ ਆਰੰਭਤਾ ਦੀ ਅਰਦਾਸ ਸ੍ਰ: ਜਗਜੀਤ ਸਿੰਘ ਹੋਰਾਂ ਕੀਤੀ। ੭੦ ਵਿਦਿਆਰਥੀਆਂ ਨੇ ਇਸ ਕੈਂਪ ਵਿੱਚ ਭਾਗ ਲਿਆ ਜਿਨ੍ਹਾਂ ਵਿੱਚ ੨੦ ਗੁਜਰਾਤੀ ਬੱਚੇ ਵੀ ਸ਼ਾਮਲ ਸਨ। ਹੋਰਨਾਂ ਤੋਂ ਇਲਾਵਾ ਕੈਂਪ ਦੌਰਾਨ ਬੀਬੀ ਸਤਨਾਮ ਕੌਰ ਮੁੰਬਈ, ਸ੍ਰ: ਰਾਜਵੰਤ ਸਿੰਘ ਪੂਨਾ ਨੇ ਵਿਸ਼ੇਸ਼ ਲੈਕਚਰ ਅਤੇ ਪ੍ਰੋਜੈਕਟਰ ਰਾਹੀਂ ਜਾਣਕਾਰੀ ਸਾਂਝੀ ਕੀਤੀ। ਸਥਾਨਕ ਯੂਨਿਟ ਇੰਚਾਰਜਾਂ ਨੇ ਵੀ ਬੱਚਿਆਂ ਨਾਲ ਵਿਚਾਰਾਂ ਵਿੱਚ ਹਿੱਸਾ ਲਿਆ। ਵੱਖ-ਵੱਖ ਦਿਨਾਂ ਵਿੱਚ ਵਿਰਸਾ ਡੇ, ਖਾਲਸਾ ਡੇ ਆਦਿ ਵਿੱਚ ਮਨਾਏ। ੧੭ ਮਈ ਨੂੰ ਕੈਂਪ ਦੀ ਸਮਾਪਤੀ ਮੌਕੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ੮ ਬੱਚੇ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਚਰਨੀਂ ਲੱਗੇ। ਸ੍ਰ: ਸਤਨਾਮ ਸਿੰਘ ਸਟੇਟ ਸਕੱਤਰ ਹੁਰਾਂ ਕੈਂਪ ਦੇ ਵੱਖ-ਵੱਖ ਦਿਨਾਂ ਦੀ ਰਿਪੋਰਟ ਪੇਸ਼ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ।