ਸੰਗਰੂਰ ਜ਼ੋਨ ਵਲੋਂ ੧੬ ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਗੁਰਦੁਆਰਾ ਸਾਹਿਬ ਸੰਤ ਪੁਰਾ ਸੰਗਰੂਰ ਵਿਖੇ ਕਵੀ ਦਰਬਾਰ ਆਯੌਜਿਤ ਕੀਤਾ ਗਿਆ। ਇਸ ਮੌਕੇ ੧੫ ਸਕੂਲਾਂ ਨੇ ਸ਼ਮੂਲੀਅਤ ਕੀਤੀ। ਤਿੰਨ ਗਰੁੱਪਾਂ ਵਿੱਚ ਆਯੋਜਿਤ ਇਸ ਕਵੀ ਦਰਬਾਰ ਦੀ ਪ੍ਰਧਾਨ ਸ੍ਰ: ਹਰਜੀਤ ਿਸੰਘ (ਗੁਰੂ ਕ੍ਰਿਪਾ ਇੰਟਰਪ੍ਰਾਈਜ਼ਿਜ਼) ਅਤੇ ਸ੍ਰ: ਚਰਨ ਸਿੰਘ (ਸਵਰਨ ਗੈਰ ਸਰਵਿਸ) ਨੇ ਕੀਤੀ। ਯੂਨਿਟ ਸਕੱਤਰ ਸ੍ਰ: ਹਰਬੰਸ ਸਿੰਘ ਕੁਮਾਰ ਨੇ ਜੀ ਆਇਆਂ ਦੇ ਸ਼ਬਦ ਕਹੇ ਅਤੇ ਸਟੇਜ ਦੀ ਕਾਰਵਾਈ ਆਰੰਭੀ। ਨੰਨੇ ਮੁੰਨੇ ਬੱਚਿਆਂ ਤੇ ਸੀਨੀਅਰ ਵਰਗ ਦੇ ੫੦ ਤੋਂ ਵੱਧ ਵਿਦਿਆਰਥੀਆਂ/ਕਵੀਆਂ ਨੇ ਵੱਖ-ਵੱਖ ਰਚਨਾਵਾਂ ਵਿਸ਼ੇਸ਼ ਕਰਕੇ "ਤਵੀ ਤੱਤੀ ਤੇ ਉਤੋਂ ਗਰਮ ਰੇਤਾ ਸਹੀ ਜਾਂਦੇ ਗੁਰੂ ਅਰਜਨ ਤੇਰਾ ਭਾਣਾ ਮੀਠਾ ਲਾਗੈ ਕਹੀ ਜਾਂਦੇ ਗੁਰੂ ਅਰਜਨ, ਜੇਕਰ ਜੀਆਂਗੇ, ਜੀਆਂਗੇ ਅਣਖ ਦੇ ਨਾਲ, ਰੁਤਬਾ ਬੜਾ ਮਹਾਨ ਹੈ ਖਾਲਸੇ ਦਾ, ਸਿੱਖਾਂ ਨੂੰ ਹੁਕਮ ਗੁਰੂ ਗ੍ਰੰਥ ਮਾਨਿਓ" ਅਸੀਂ ਹਾਂ ਵਾਸੀ ਆਨੰਦਪੁਰ ਦੇ, ਸਾਰੇ ਇਸ ਤੇ ਮਾਣ ਕਰੋ, ਸਿੱਖੀ ਬੋਲਦੀ ਦਿਸੇ ਦਸਤਾਰ ਵਿਚੋਂ, ਉਠ ਹੋਸ਼ ਸੰਭਾਲ ਜਰਾ ਕੌਮ ਦਿਆ ਸਰਦਾਰਾ, ਤੂੰ ਭੁੱਲ ਕੇ ਵਿਰਸੇ ਨੂੰ ਚਲਾਇਆ ਆਪਣਾ ਪੰਥ ਨਿਆਰਾ ਆਦਿ ਕਵਿਤਾਵਾਂ ਰਾਹੀਂ ਜਿਥੇ ਗੁਰੂ ਸਾਹਿਬ ਦੇ ਸ਼ਹੀਦੀ ਪ੍ਰਸੰਗ, ਸਿੱਖ ਸਿਧਾਂਤਾਂ, ਸਿੱਖ ਸਭਿਆਚਾਰ ਨੂੰ ਦਰਸਾ ਕੇ ਪ੍ਰੇਰਣਾ ਲੈਣ ਦਾ ਸੰਦੇਸ਼ ਦਿੱਤਾ। ੳਥੇ ਸ਼ਬਦ ਗੁਰੂ ਦੀ ਮਹਿਮਾ ਦਾ ਵਰਨਣ ਕਰਕੇ ਨੌਜਵਾਨ ਨੂੰ ਅਖੌਤੀ ਗੁਰੂ ਡੰਮ ਤੋਂ ਸੁਚੇਤ ਹੋ ਕੇ ਆਪਣੇ ਵਿਰਸੇ ਨਾਲ ਜੁੜਣ ਦਾ ਹਲੂਣਾ ਦਿੱਤਾ। ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਵਿੱਚ ਭਰਪੂਰ ਦਾਦ ਦਿੱਤੀ ਗਈ। ਜ਼ੋਨਲ ਸਕੱਤਜ ਸ੍ਰ : ਸੁਰਿੰਦਰਪਾਲ ਸਿੰਘ ਸਿਦਕੀ ਅਜਿਹੇ ਪ੍ਰੋਗਰਾਮਾਂ ਦੇ ਮੰਤੳਬਾਰੇ ਦੱਸਿਆ ਤੇ ਪ੍ਰਤੀਯੋਗੀਆਂ, ਸਹਿਯੋਗੀਆਂ ਦਾ ਸਟੱਡੀ ਸਰਕਲ ਵਲੋਂ ਧੰਨਵਾਦ ਕੀਤਾ।