ਰੋਪੜ ਜ਼ੋਨ ਸਰਗਰਮੀਆਂ (June 07)

On: 10 July, 2007, By: Press Secretary, Location: Ropar

ਬੇਬੇ ਨਾਨਕੀ ਸਿਲਾਈ ਕਢਾਈ ਕੇਂਦਰ ਦੀ ਆਰੰਭਤਾ ੩ ਜੂਨ ਨੂੰ ਨੰਗਲ ਯੂਨਿਟ ਵਲੋਂ ਪਿੰਡ ਢਾਹਾਂ ਵਿਖੇ ਸਿਲਾਈ ਕਢਾਈ ਕੇਂਦਰ ਦੀ ਆਰੰਭਤਾ ਮਾ: ਵੀਰ ਸਿੰਘ ਜ਼ੋਨਲ ਪ੍ਰਚਾਰ ਸਕੱਤਰ ਵਲੋਂ ਅਰਦਾਸ ਨਾਲ ਹੋਈ। ਇਸ ਤੋਂ ਪਹਿਲਾਂ ਹੋਏ ਸੰਖੇਪ ਸਮਾਗਮ ਵਿੱਚ ਪਹਿਲਾ ਸ਼ਬਦ ਗਾਇਣ ਹੋਇਆ। ਜ਼ੋਨਲ ਪ੍ਰਧਾਨ ਸ੍ਰ: ਕੰਵਲਜੀਤ ਸਿੰਘ ਨੇ ਜਥੇਬੰਦੀ ਬਾਰੇ ਅਤੇ ਸਿਲਾਈ ਕੇਂਦਰ ਦੀ ਲੋੜ ਬਾਰੇ ਜਾਣਕਾਰੀ ਦਿੱਤੀ। ਸ੍ਰ: ਸਰਵਣ ਸਿੰਘ ਯੂਨਿਟ ਪ੍ਰਧਾਨ ਆਨੰਦਪੁਰ ਸਾਹਿਬ ਨੇ ਵਿਦਿਆਰਥਣਾਂ ਨੂੰ ਚੰਗੀ ਸਿੱਖਿਆ ਗ੍ਰਹਿਣ ਕਰਨ ਦੀ ਪ੍ਰੇਰਨਾ ਕੀਤੀ ਅਤੇ ਸਹਿਯੋਗ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਅਧਿਆਪਕ ਬੀਬੀ ਹਰਦੇੳਕੌਰ ਨੂੰ ਜਥੇਬੰਦੀ ਵਲੋਂ ਸਿਰੋਪਾਓ ਬਖ਼ਸ਼ਿਸ਼ ਕੀਤਾ ਗਿਆ। ਸ੍ਰ: ਦਲਬੀਰ ਸਿੰਘ ਨੂੰ ਯੂਨਿਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਸਮੇਂ ਸਿਲਾਈ ਕੇਂਦਰ ਦੀ ਸਥਾਪਨਾ ਪ੍ਰਬੰਧਕੀ ਕਮੇਟੀ ਮੈਂਬਰ ਕੈਪਟਨ ਮਹਿੰਦਰ ਸਿੰਘ, ਮਾਸਟਰ ਗੁਰਚੈਨ ਸਿੰਘ, ਸ੍ਰ: ਭੁਪਿੰਦਰ ਸਿੰਘ, ਸ੍ਰ: ਮਲਕੀਅਤ ਸਿੰਘ ਹਾਜ਼ਰ ਸਨ। ਵਿਸ਼ੇਸ਼ ਸਰਗਰਮੀਆਂ ੧੬ ਜੂਨ ਨੂੰ ਪਿੰਡ ਮੀਰਪੁਰ ਨੇੜੇ ਨੂਰਪੁਰਬੇਦੀ ਵਿੱਚ ਧਾਰਮਿਕ ਫਿਲਮਾਂ "ਸਦਾ ਚਿਰੁ ਜੀਵਹੁ" ਅਤੇ "ਬਾਬਾ ਬੰਦਾ ਸਿੰਘ ਬਹਾਦਰ" ਵਿਖਾਈ ਗਈ। ਇਸ ਮੌਕੇ ਜ਼ੋਨਲ ਪ੍ਰਤੀਨਿਧ ਸ੍ਰ: ਸਰਵਣ ਸਿੰਘ, ਮਾਸਟਰ ਵੀਰ ਸਿੰਘ, ਡਾ: ਅਵਤਾਰ ਸਿੰਘ, ਸ੍ਰ: ਜੋਗਿੰਦਰ ਸਿੰਘ ਹਾਜ਼ਰ ਸਨ। ਸਥਾਨਕ ਪ੍ਰਬੰਧਕਾਂ ਮਾਸਟਰ ਜਸਵਿੰਦਰ ਸਿੰਘ ਅਤੇ ਸ੍ਰ: ਚੈਨ ਸਿੰਘ ਜੇ.ਈ.ਨੇ ਅਜਿਹੇ ਪ੍ਰੋਗਰਾਮ ਹੋਰ ਪਿੰਡਾਂ ਵਿੱਚ ਦਿਖਾਉਣ ਦੀ ਵੀ ਬੇਨਤੀ ਕੀਤੀ। ੧੯ ਜੂਨ ਨੂੰ ਵੀ.ਆਈ.ਵੀ.ਪਾਰਕਿੰਗ ਪਲੇਸ, ਅਨੰਦਪੁਰ ਸਾਹਿਬ ਵਿਖੇ ਧਾਰਮਿਕ ਫ਼ਿਲਮ ਵਿਖਾਈਆਂ। ਜ਼ੋਨਲ ਪ੍ਰਤੀਨਿੱਧ ਇਸ ਮੌਕੇ ਹਾਜ਼ਰ ਸਨ। ੨੧ ਤੋਂ ੨ ਜੂਨ ਤੱਕ ਹੁਸ਼ਿਆਰਪੁਰ-ਨਵਾਂ ਸ਼ਹਿਰ ਜ਼ੋਨ ਵਲੋਂ ਗੁ: ਬਿਭੋਰ ਸਾਹਿਬ ਵਿਖੇ ਲੱਗੇ ਨੈਤਿਕ ਸਿੱਖਿਆ ਕੈਂਪ ਵਿੱਚ ਨੰਗਲ ਯੂਨਿਟ ਦੇ ਪ੍ਰਤੀਨਿੱਧਾਂ ਸ੍ਰ: ਹਰਜੀਤ ਸਿੰਘ, ਸ੍ਰ: ਹਰਮਿੰਦਰ ਸਿੰਘ ਅਤੇ ਸ੍ਰ: ਹਰਚਰਨ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ੨੪ ਜੂਨ ਨੂੰ ਪਿੰਡ ਟਪਰੀਆਂ ਵਿਖੇ ਅਨੰਦਪੁਰ ਸਾਹਿਬ ਯੂਨਿਟ ਵਲੋਂ ਧਾਰਮਿਕ ਫ਼ਿਲਮ "ਸਦਾ ਚਿਰੁ ਜੀਵਹੁ" ਦਿਖਾਈ ਗਈ।  ਅਤੇ ਕਾਰਜਸ਼ਾਲਾ ਲਗਾਈ ਗਈ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine