ਗੁਜਰਾਤ ਸਟੇਟ ਸਰਗਰਮੀਆਂ

On: 10 July, 2007, By: Press Secretary, Location: Gujarat

  ਗੁਜਰਾਤ ਸਟੇਟ ਦੇ ਅਹਿਮਦਾਬਾਦ ਜ਼ੋਨ ਵਲੋਂ ੨੭ ਮਈ ਨੂੰ ਤੀਸਰਾ "ਧੁਰ ਸੰਜੋਗ" ਸਮਾਗਮ ਕਰਵਾਇਆ ਗਿਆ, ਜਿਸ ਵਿੱਚ ੧੫੦ ਦੇ ਕਰੀਬ ਗੁਰਸਿੱਖ ਪਰਿਵਾਰਾਂ ਨੇ ਹਿੱਸਾ ਲਿਆ ਅਤੇ ਕਈ ਪਰਿਵਾਰਾਂ ਦੇ ਆਪਸੀ ਮੇਲ ਕਰਵਾਏ ਗਏ। ਇਸ ਨਿਵੇਕਲੇ ਉਦਮ ਨੂੰ ਸਥਾਨਕ ਸਿੱਖ ਪਰਿਵਾਰਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਕ ਹੋਰ ਸੂਚਨਾ ਅਨੁਸਾਰ ਜ਼ੋਨ ਵਲੋਂ ਬਚਿਆਂ ਲਈ ਪਹਿਲੀ ਵਾਰ ਉਦਮ ਕਰਕੇ ਵੱਡੇ ਅਕਾਰ ਵਿੱਚ The Rise of Khalsa ਦੇ ਸਿਰਲੇਖ ਹੇਠ ਨੋਟ ਬੁੱਕ ਤਿਆਰ ਕਰਵਾਈ ਗਈ ਹੈ, ਜਿਸਨੂੰ ਰੋਜ਼ਾਨਾ ਗੁਰਬਾਣੀ ਪੰਕਤੀਆਂ ਨੋਟ ਕਰਨ ਲਈ ਵਰਤੋਂ ਵਿੱਚ ਲਿਆਂਦਾ ਜਾ ਸਕੇਗਾ। ਇਸ ਨੋਟ ਬੁੱਕ ਦੇ ਟਾਈਟਲ ਉਪਰ ਮਹਾਨ ਸਿੱਖ ਜਰਨੈਲਾਂ ਦੀਆਂ ਤਸਵੀਰਾਂ ਤੋਂ ਇਲਾਵਾ ਅੰਦਰਲੇ ਪੰਨਿਆਂ ਉਪਰ ਸਿੱਖ ਦੀ ਪਰਿਭਾਸ਼ਾ, ਦਸ ਗੁਰੂ ਸਾਹਿਬਾਨ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਪੰਜ ਕਕਾਰ, ਚਾਰ ਕੁਰਹਿਤਾਂ, ਪੰਜ ਤਖ਼ਤਾਂ ਦੀ ਜਾਣਕਾਰੀ ਤੋਂ ਇਲਾਵਾ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਵੀ ਦਰਜ਼ ਕੀਤੀ ਗਈ ਹੈ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine