ਗੁਰਮਤਿ ਸੰਗੀਤ ਸਿਖਲਾਈ ਕੈਂਪ

On: 10 July, 2007, By: Press Secretary, Location: Hoshiarpur

ਸਟੱਡੀ ਸਰਕਲ ਦੇ ਅਦਾਰੇ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ, ਰੇਲਵੇ ਰੋਡ, ਹੁਸ਼ਿਆਰਪੁਰ ਵਲੋਂ ੧੯ ਮਈ ਤੋਂ ੩ ਜੂਨ ਤੱਕ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਦੁਆਰਾ ਤੀਸਰਾ ਗੁਰਮਤਿ ਸੰਗੀਤ ਸਿਲਖਾਈ ਕੈਂਪ ਲਗਾਇਆ ਗਿਆ। ਕੈਂਪ ਦੇ ਆਖ਼ਰੀ ਦਿਨ ੩ ਜੂਨ ਨੂੰ ਵਿਸ਼ੇਸ਼ ਸਮਾਪਤੀ ਸਮਾਗਮ ਆਯੋਜਿਤ ਕੀਤਾ ਗਿਆ। ਪਹਿਲੇ ਸੈਸ਼ਨ ਵਿੱਚ ਕੈਂਪ ਪ੍ਰਿੰ: ਪ੍ਰੋ: ਵਰਿੰਦਰਪਾਲ ਕੌਰ, ਕੈਂਪ ਕੋਆਰਡੀਨੇਟਰ ਸ੍ਰ: ਸਤਵੀਰ ਸਿੰਘ, ਸ੍ਰ: ਨਰਿੰਦਰ ਸਿੰਘ, ਪ੍ਰੋ: ਤੇਜ ਬਹਾਦਰ ਹੋਰਾਂ ਨੇ ਨਿਰਧਾਰਿਤ ਰਾਗਾਂ ਵਿੱਚ ਸ਼ਬਦ ਪੜ੍ਹੇ। ਇਸ ਉਪਰੰਤ ਪ੍ਰੋ: ਵਰਿੰਦਰਪਾਲ ਕੌਰ ਨੇ ਕੈਂਪ ਰਿਪੋਰਟ ਪੜ੍ਹਦਿਆਂ ਦੱਸਿਆ ਕਿ ਕੈਂਪ ਵਿੱਚ ਕੁੱਲ ੯੩ ਸਿੱਖਿਆਰਥੀ, ਜਿਹਨਾਂ ਵਿੱਚੋਂ ੭੩  ਹਰਮੋਨੀਅਮ ਤੇ ੨੦ ਤਬਲੇ ਦੇ ਸਿਖਿਆਰਥੀਆਂ ਨੇ ਸਿਖਲਾਈ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਰਾਗ ਆਸਾ, ਰਾਗ ਭੈਰਵ, ਰਾਗ ਕਲਿਆਣ, ਰਾਗ ਬਿਲਾਵਲ ਅਤੇ ਰਾਗ ਟੋਡੀ ਦੇ ਸ਼ਬਦਾਂ ਦੀ ਸਿਖਲਾਈ ਦਿੱਤੀ ਗਈ। ਬਹੁਤੇ ਸਿਖਿਆਰਥੀਆਂ ਜਿਨ੍ਹਾਂ ਕੋਲ ਸੰਗੀਤ ਦੀ ਮੁੱਢਲੀ ਜਾਣਕਾਰੀ ਨਹੀਂ ਸੀ, ਉਨ੍ਹਾਂ ਨੂੰ ਸਰਗਮ ਤੇ ਅਲੰਕਾਰਾਂ ਦੇ ਅਭਿਆਸ ਨਾਲ ਨੋਟੇਸ਼ਨ ਪਕੜਨ ਦੀ ਜੁਗਤੀ ਵੀ ਦਰਸਾਈ ਗਈ। ਕੈਂਪ ਦੌਰਾਨ ਉਚੇਚੇ ਤੌਰ ਤੇ ਸ੍ਰ: ਬਲਪ੍ਰੀਤ ਸਿੰਘ ਤੇ ਹੁਸ਼ਿਆਰਪੁਰ ਤੋਂ ਪ੍ਰੋ: ਤੇਜ ਬਹਾਦਰ ਹੋਰਾਂ ਸੰਗੀਤ ਵਿਦਿਆ ਪ੍ਰਤੀ ਅਰਥ ਭਰਪੂਰ ਜਾਣਕਾਰੀ ਦਿੱਤੀ। ਕੈਂਪ ਦੇ ਸਮਾਪਤੀ ਸਮਾਗਮ ਵਿੱਚ ਸਿਖਿਆਰਥੀਆਂ ਨੇ ਨਿਰਧਾਰਤ ਰਾਗਾਂ ਵਿੱਚ ਸ਼ਬਦ ਪੜ੍ਹ ਕੇ ਸਿਖਲਾਈ ਦਾ ਪ੍ਰਦਰਸ਼ਨ ਪੇਸ਼ ਕੀਤਾ। ਤਬਲੇ ਦੇ ਸਿਖਿਆਰਥੀਆਂ ਨੇ ਤੀਨ ਤਾਲ, ਦਾਦਰਾ ਤੇ ਕਹਿਰਵਾ ਤਾਲ ਦੀ ਪੇਸ਼ਕਾਰੀ ਕੀਤੀ। ਇਸ ਉਪਰੰਤ ਅਸੀਸ ਤੇ ਸ਼ੁਕਰਾਨਾ ਸਮਾਗਮ ਵਿੱਚ ਕੇਂਪ ਦੀ ਸਫ਼ਲਤਾ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਗੁਰਸਿੰਖ ਵਿਦਵਾਨਾਂ ਤੇ ਸਹਿਯੋਗੀਆਂ ਨੇ ਕੈਂਪ ਦੀ ਸਫ਼ਲਤਾ ਪ੍ਰਤੀ ਵਿਚਾਰ ਰੱਖੇ। ਸਮਾਗਮ ਵਿੱਚ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਪ੍ਰਮੁੱਖ ਸੇਵਾਦਾਰ ਸ੍ਰ: ਹਰਚਰਨ ਸਿੰਘ ਵੀ ਪੁੱਜੇ। ਸਟੇਜ ਸੰਚਾਲਨ ਡਾ: ਭੁਪਿੰਦਰ ਕੌਰ ਕਵਿਤਾ ਤੇ ਮਾ: ਸਤਨਾਮ ਸਿੰਘ ਨੇ ਕੀਤਾ। ਸ੍ਰ: ਗੁਰਮੀਤ ਸਿੰਘ ਨੇ ਸੰਗਤਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।  

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine