ਪਟਿਆਲਾ ਜ਼ੋਨ ਦੇ ਸਮਾਣਾ ਯੂਨਿਟ ਵਲੋਂ ਗਰਮੀ ਦੀਆਂ ਛੁੱਟੀਆਂ ਦੌਰਾਨ ਹਫ਼ਤਾਭਰ ਚੱਲਣ ਵਾਲੇ ਬੱਚਿਆਂ ਦੇ ਸਮਰ ਕੈਂਪ ਲਗਾਏ ਗਏ। ਗੁਰਸਿੱਖ ਫੁਲਵਾੜੀ ਸਕੂਲ, ਗੁਰਬਖ਼ਸ਼ ਕਲੋਨੀ, ਪਟਿਆਲਾ ਵਿਖੇ ਆਯੋਜਿਤ ਇਸ ਸਮਰ ਸਕੂਨ ਵਿੱਚ ਤਕਰੀਬਨ ੨੨੫ ਬੱਚਿਆਂ ਨੇ ਭਾਗ ਲਿਆ। ਭਾਈ ਸੁਖਬੀਰ ਸਿੰਘ ਖਾਲਸਾ ਸਕੂਲ, ਇੰਚਾਰਜ ਨੇ ਵਿਸ਼ੇਸ਼ ਦਿਲਚਸਪੀ ਲੈ ਕੇ ਵਿਦਿਆਰਥੀਆਂ ਦੇ ਸ਼ਖ਼ਸੀਅਤ ਉਸਾਰੀ ਸੰਬੰਧੀ ਲੈਕਚਰਾਂ ਦਾ ਆਯੌਜਨ ਕੀਤਾ। ਬੱਚਿਆਂ ਦੇ ਟੈਸਟ ਲੈ ਕੇ ਯੋਗਤਾ ਅਨੁਸਾਰ ਇਨਾਮ ਵੀ ਪ੍ਰਦਾਨ ਕੀਤੇ। ਸ੍ਰ: ਹਰਬੰਸ ਸਿੰਘ ਸਮਾਣਾ ਨੇ ਵਿਚਾਰ ਸਾਂਝੇ ਕੀਤੇ।