ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹਰ ਸਾਲ ਦੀ ਤਰ੍ਹਾਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਵੱਖ-ਵੱਖ ਗੁਰਦਾਵਾਰਾ ਸਾਹਿਬਾਨ ਵਿੱਚ ਗਿਆਨ ਅੰਜਨ ਸਮਰ ਸਕੂਲ ਕਲਾਸਾਂ ਲਗਾਈਆਂ।
ਗੁਰਦੁਵਾਰਾ ਸ੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ ਵਿਖੇ ਗੁਰਦੁਆਰਾ ਸਾਹਿਬ ਦੇ ਨਿੱਘੇ ਸਹਿਯੋਗ ਨਾਲ ਬੀਬੀ ਰਵਿੰਦਰ ਕੌਰ, ਸਰਾਭਾ ਨਗਰ ਦੀ ਅਗਵਾਈ ਵਿੱਚ ਬੀਬੀ ਚੰਨਦੀਪ ਕੌਰ ਤੇ ਸ੍ਰ: ਪ੍ਰਭਜੋਤ ਸਿੰਘ ਸਮਰ ਸਕੂਲ ਦੀਆਂ ਕਲਾਸਾਂ ਲਗਈਆਂ, ਗੁਰਦੁਆਰਾ ਸੁਖਮਨੀ ਸਾਹਿਬ, ਫੇਜ਼-II, ਦੁੱਗਰੀ ਵਿਖੇ ਸ੍ਰ: ਇਕਬਾਲ ਸਿੰਘ, ਖੇਤਰੀ ਨਿਗਰਾਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਈ ਬਲਾਕ, ਭਾਈ ਰਣਧੀਰ ਸਿੰਘ ਨਗਰ ਵਿਖੇ ਖੇਤਰੀ ਨਿਗਰਾਨ ਸ੍ਰ ਦਿਲਬਾਗ ਸਿੰਘ, ਗੁਰਦੁਆਰਾ ਧੰਨ ਪੋਠੋਹਾਰ, ਨਿਊ ਮਾਡਲ ਟਾਊਨ ਵਿਖੇ ਖੇਤਰੀ ਨਿਗਰਾਨ ਸ੍ਰ: ਗੁਰਸ਼ਰਨ ਸਿੰਘ, ਸ੍ਰ: ਜਤਿੰਦਰਪਾਲ ਸਿੰਘ, ਗੁਰਦੁਆਰਾ ਮਾਡਲ ਹਾਊਸ ਵਿਖੇ ਬੀਬੀ ਹਰਵਿੰਦਰ ਕੌਰ, ਬੀਬੀ ਜੋਗਿੰਦਰ ਕੌਰ ਕਲਾਸਾਂ ਦਾ ਸੰਚਾਲਨ ਕਿੱਤਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਜੇ. ਬਲਾਕ ਵਿਖੇ ਸ੍ਰ: ਪਰਮਜੀਤ ਸਿੰਘ ਦੀ ਅਗਵਾਈ ਵਿੱਚ ਸਮਰ ਸਕੂਲ ਲਗੇਆ ਹੈ।
ਸਿੱਖ ਇਤਿਹਾਸ, ਸਿੱਖ ਸਿਧਾਂਤ, ਸਿੱਖ ਪਰੰਪਰਾਵਾਂ, ਸਿੱਖ ਸਭਿਆਚਾਰ, ਸਿੱਖ ਮਰਿਆਦਾ, ਸ਼ਖਸੀਅਤ ਉਸਾਰੀ ਤੇ ਹੋਰ ਵਿਸ਼ਿਆਂ ਬਾਰੇ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ, ਸ੍ਰ: ਰਵਿੰਦਰ ਸਿੰਘ, ਸ੍ਰ: ਹਰਜਿੰਦਰ ਸਿੰਘ, ਸ੍ਰ: ਜਸਵੰਤ ਸਿੰਘ ਅਮਨ, ਪ੍ਰੋ: ਬਲਵਿੰਦਰਪਾਲ ਸਿੰਘ, ਡਾ: ਪੁਸ਼ਪਇੰਦਰ ਸਿੰਘ, ਬੀਬੀ ਮਨਜੀਤ ਕੌਰ, ਗੁਰ ਗਿਆਨ ਵਿਹਾਰ, ਮੈਡਮ ਦਵਿੰਦਰ ਕੌਰ ਸੈਣੀ, ਪ੍ਰੋ: ਸਰਬਜੋਤ ਕੌਰ, ਸ੍ਰ: ਸੁਰਜੀਤ ਸਿੰਘ, ਸ੍ਰ: ਜਸਬੀਰ ਸਿੰਘ, ਸ੍ਰ: ਜਸਵਿੰਦਰ ਸਿੰਘ, ਸ੍ਰ: ਸੁਖਦੇਵ ਸਿੰਘ, ਮਾ: ਗੁਰਨਾਮ ਸਿੰਘ, ਸ੍ਰ: ਅਮਰਜੀਤ ਸਿੰਘ ਟੈਕਸਲਾ, ਬੀਬੀ ਹਰਮੀਤ ਕੌਰ, ਮੈਂਬਰ ਸੁਪਰੀਮ ਕੌਂਸਲ ਸ੍ਰ: ਜਤਿੰਦਰਪਾਲ ਸਿੰਘ, ਸ੍ਰ: ਗੁਰਮੀਤ ਸਿੰਘ ਹੋਰੀਂ ਤੇ ਹੋਰ ਬੁਲਾਰੇਆਂ ਨੇ ਲੈਕਚਰ ਦਿੱਤੇ।
ਸਮਰ ਸਕੂਲ ਕਲਾਸਾਂ ਵਿੱਚ ਹਰੇਕ ਥਾਂ ਤੇ ਗੁਰਮਤਿ ਕਲਾਸਾਂ ਦੇ ਨਾਲ-ਨਾਲ ਕੀਰਤਨ, ਤਬਲਾ, ਗਤਕਾ, ਕੁਕਿੰਗ, ਪੇਂਟਿੰਗ ਤੇ ਦਸਤਾਰ ਸਿਖਲਾਈ ਦਿੱਤੀਆਂ ਗਈਆਂ