100 ਪ੍ਰਾਣੀਆਂ ਵਲੋਂ ਸਹਿਜ ਪਾਠਾਂ ਦੀ ਆਰੰਭਤਾ ਸ੍ਰੀ ਗੁਰੂ ਅਰਜਨ ਦੇੳਜੀ ਦੇ ਪਾਵਨ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਸੰਤ ਪੁਰਾ ਸੰਗਰੂਰ ਵਿਖੇ ੨ ਮਈ ਨੂੰ ਅੰਮ੍ਰਿੰਤ ਵੇਲੇ ੩ ਵਜੇ ਤੋਂ ੯ ਵਜੇ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਕੀਤਾ ਗਿਆ। ਗੁ: ਸਾਹਿਬ ਦੇ ਪ੍ਰਧਾਨ ਸ੍ਰ : ਸੁਰਿੰਦਰਪਾਲ ਸਿੰਘ ਸਿਦਕੀ ਅਤੇ ਸ੍ਰ: ਹਰਬੰਸ ਸਿੰਘ ਕੁਮਾਰ (ਪ੍ਰੋਗਰਾਮ ਕੋਆਰਡੀਨੇਟਰ) ਦੀ ਦੇਖ ਰੇਖ ਹੋਏ ਇਸ ਸਮਾਗਮ ਦੀ ਵਿਲੱਖਣਤਾ ਇਹ ਰਹੀ ਕਿ ਇਸ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾ ਗੁਰਤਾ-ਗੱਦੀ ਨੂੰ ਸਮਰਪਿਤ ਲੜੀ ਅਧੀਨ ਕਲਗੀਧਰ ਟਰੱਸਟ ਬੜੂ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੀਤੀ ਪ੍ਰੇਰਨਾ ਸਦਕਾ ਸ਼ਹਿਰੀ ਸੰਗਤਾਂ ਨੇ ੧੦੦ ਸਹਿਜ ਪਾਠ ਆਰੰਭ ਕੀਤੇ। ਸਹਿਜ ਪਾਠ ਕਰਨ ਵਾਲੇ ਪ੍ਰਾਣੀਆਂ ਨੂੰ ਸਟੱਡੀ ਸਰਕਲ ਵਲੋਂ ਸਹਿਜ ਪਾਠ ਡਾਇਰੀ ਅਤੇ ਕਲਗੀਧਰ ਟਰੱਸਟ ਵਲੋਂ ਲੋੜਵੰਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਦਿੱਤੀਆਂ ਗਈਆਂ।