ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ੧੦ ਤੋਂ ੧੩ ਮਈ ਨੂੰ ਗੁ੍: ਸਾਹਿਬ ਰੋੜੀਕਪੂਰਾ ਵਿਖੇ ਸਕੂਲ ਵਿਦਿਆਰਥੀਆਂ ਦਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ ਜਿਸ ਵਿੱਚ ੧੨ ਸਕੂਲਾਂ ਦੇ ੧੧੦ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੌਰਾਨ ਜ਼ੋਨਲ ਪ੍ਰਧਾਨ, ਸ੍ਰ: ਗੁਰਬਚਨ ਸਿੰਘ, ਮੀਤ ਪ੍ਰਧਾਨ ਸ੍ਰ: ਜਗਦੀਪ ਸਿੰਘ, ਫਰੀਦਕੋਟ ਸ੍ਰ: ਮਨਧੀਰ ਸਿੰਘ, ਸ੍ਰ: ਸ਼ਿਵਰਾਜ ਸਿੰਘ, ਐਡੀ: ਜ਼ੋਨਲ ਸਕੱਤਰ, ਸ੍ਰ: ਰਣਜੀਤ ਸਿੰਘ ਖੇਤਰ ਸਕੱਤਰ ਅਤੇ ਸ੍ਰ: ਗੁਰਵਿੰਦਰ ਸਿੰਘ ਸਿਵੀਆ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਵਿਦਿਆਰਥੀਆਂ ਨਾਲ ਪਾਈ। ਕੈਂਪਰਜ਼ ਨੂੰ ਇਤਿਹਾਸਿਕ ਫਿਲਮ, ਸਾਹਿਬਜ਼ਾਦੇ, ਅਰਦਾਸ ਅਤੇ ਨਸ਼ਿਆਂ ਨਾਲ ਸਬੰਧਤ ਸਲਾਈਡ ਸ਼ੋਅ, ਗੱਤਕਾ ਸ਼ੋਅ ਵੀ ਦਿਖਾਏ ਗਏ। ਕੈਂਪ ਦੌਰਾਨ ੧੦ ਵਿਦਿਆਰਥੀਆਂ ਨੇ ਕੇਸ ਨਾ ਕੱਟਣ ਦਾ ਪ੍ਰਣ ਕੀਤਾ।