ਸਮਾਣਾ ਯੂਨਿਟ ਵਲੋਂ ਗੁ: ਸ੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਏ ਕਵਿਤਾ ਉਚਾਰਣ ਅਤੇ ਦਸਤਾਰ ਸਜਾਓ ਮੁਕਾਬਲੇ ਵਿੱਚ ਗਿਆਨ ਅੰਜਨ ਪਬਿਲਕ ਸਕੂਲ ਨੇ ਆਪਣੀ ਸਰਦਾਰੀ ਕਾਇਮ ਕੀਤੀ। ੨੧ ਅਪੈ੍ਲ ਨੂੰ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚ ੭ ਸਕੂਲਾਂ ਦੇ ੧੫੦ ਦੇ ਕਰੀਬ ਵਿਦਿਆਰਥੀ ਸ਼ਾਮਲ ਹੋਏ। ਸਕੂਲ ਨੇ ਦਸਤਾਰ ਸਜਾਓ ਦੇ ਦੂਸਰੇ ਗਰੁੱਪ ੳ ਵਿੱਚ ਸਾਰੇ ਇਨਾਮ ਅਤੇ ਪਹਿਲੇ ਗਰੁੱਪ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ। ਦਸਤਾਰ ਸਚਾਓ ਦੇ ਪਹਿਲੇ ਗਰੁੱਪ ਵਿੱਚ ਗਿਆਨ ਅੰਜਨ ਪਬ: ਸਕੂਲ ਦੇ ਵਰਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਗਰੁੱਪ ਵਿਚੇਂ ਪ੍ਰਭਜੋਤ ਸਿੰਘ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ੇ ਇਨਾਮਾਂ ਨਾਲ ਸਨਮਾਨਿਆਂ ਗਿਆ।