ਮੁਕਤਸਰ ਕਾਲਜ ਵਿਖੇ ਆਯੋਜਤ ਸੈਮੀਨਾਰ

On: 19 June, 2007, By: Press Secretary, Location: Muktsar

ਸਿੱਖ ਵਿਰਸੇ ਦੇ ਵਿਸ਼ਵੀਕਰਨ ਨੂੰ ਦਰਪੇਸ਼ ਮਸਲੇ ਤੇ ਉਨ੍ਹਾਂ ਦਾ ਹੱਲ ਵਿਸ਼ੇ ਤੇ ਸੈਮੀਨਾਰ ਨਸ਼ਿਆਂ, ਆਰਥਿਕ ਥੁੜਾਂ ਤੇ ਹੋਰ ਪ੍ਰੇਸ਼ਾਨੀਆਂ ਤੋਂ ਘਬਰਾ ਕੇ ਸਿੱਖ ਨੌਜਵਾਨਾਂ ਦਾ ਵਿਦੇਸ਼ੀ ਨੱਸ ਜਾਣ ਅਤੇ ਸਿੱਖ ਧਰਮ ਤੋਂ ਬੇਮਾਨਾ ਹੋਣਾ ਸਿੱਖੀ ਲਈ ਅੱਜ ਦੇ ਸਮੇਂ ਸਭ ਤੋਂ ਵੱਡੀ ਸਮੱਸਿਆ ਹੈ। ਚਮਕ ਦਮਕ ਦੇ ਬਣਾਵਟੀ ਛਲਾਵੇ ਵਿੱਚ ਆ ਕੇ ਸਿੱਖ ਨੌਜਵਾਨ ਆਪਣੇ ਅਮੀਰ ਵਿਰਸੇ ਨੂੰ ਤਿਆਗ ਕੇ ਪੱਛਮੀ ਤਰਜ਼ ਦੀ ਜ਼ਿੰਦਗੀ ਅਪਨਾਉਣ ਲਈ ਤਰਲੇ ਲੈ ਰਹੇ ਹਨ। ਜੋ ਚਿੰਤਾ ਤੇ ਚਿੰਤਨ ਦੀ ਗੱਲ ਹੈ। ਦੁਨੀਆਂ ਗਾਹੁਣੀ, ਦੂਸਰੀਆਂ ਕੌਮਾਂ ਦੇ ਸਭਿਆਚਾਰ ਨੂੰ ਸਮਝਣਾ ਤੇ ਵਿਦੇਸ਼ਾਂ ਚ ਜਾ ਕੇ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇਸ ਵਾਸਤੇ ਆਪਣੇ ਵਿਰਸੇ ਅਤੇ ਧਰਮ ਨੂੰ ਵਿਸਾਰ ਦੇਣਾ ਚਿੰਤਾ ਵਾਲੀ ਗੱਲ ਹੈ। ਇਸ ਵਾਸਤੇ ਸਿੱਖ ਨੌਜਵਾਨਾਂ ਨੂੰ ਮਾਨਸਿਕ ਤੋਰ ਤੇ ਮਜ਼ਬੂਤ ਅਤੇ ਧਰਮ ਤੋਂ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ।

ਇਹ ਵਿਚਾਰ ਸੈਮੀਨਾਰ ਦੌਰਾਨ ਵਿਦਵਾਨਾਂ ਵਲੋਂ ਕੀਤੀਆਂ ਤਕਰੀਰਾਂ ਚੋਂ ਸਾਹਮਣੇ ਆਇਆ। ੧੫ ਅਪੈ੍ਲ ਨੂੰ ਭਾਈ ਮਹਾਂ ਸਿੰਘ ਕਾਲਜ ਆਫ਼ ਇੰਜੀ: ਮੁਕਤਸਰ ਵਿਖੇ ਸਿੱਖ ਵਿਸ਼ਵੀਕਰਨ ਦੇ ਦਰਪੇਸ਼ ਮਸਲਿਆਂ ਤੇ ਉਨ੍ਹਾਂ ਦੇ ਹੱਲ ਵਿਸ਼ੇ ਉਪਰ ਆਯੋਜਿਤ ਸੈਮੀਨਾਰ ਦੇ ਆਰੰਭ ਚ ਆਦੇਸ਼ ਫਾਊਂਡੇਸ਼ਨ ਦੇ ਚੇਅਰਮੈਨ ਡਾ: ਹਰਿੰਦਰ ਸਿੰਘ ਅਤੇ ਪ੍ਰਿੰ: ਕਰਨਲ ਦਵਿੰਦਰ ਸਿੰਘ ਹੋਰਾਂ ਆਏ ਬੁਲਾਰਿਆਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ। ਸੈਮੀਨਾਰ ਦੌਰਾਨ ਪ੍ਰਿੰ: ਰਾਮ ਸਿੰਘ, ਪੋ੍: ਬਲਵਿੰਦਰਪਾਲ ਸਿੰਘ, ਡਾ: ਗੁਰਬਚਨ ਸਿੰਘ, ਡਾ: ਗੁਰਨੇਕ ਸਿੰਘ, ਡਾ: ਜਸਬੀਰ ਸਿੰਘ ਖਾਲਸਾ ਆਦਿ ਵਿਚਾਰ ਰੱਖੇ। ੪੦੦ ਦੇ ਲਗਭਗ ਵਿਦਿਆਰਥੀ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਡੇਰੇਵਾਦ ਵਲੋਂ ਸਿੱਖ ਕਦਰਾਂ ਕੀਮਤਾਂ ਨੂੰ ਲਾਈ ਢਾਅ ਨੂੰ ਵੀ ਠੱਲ੍ਹ ਪਾਉਣ ਦੀ ਲੋੜ ਹੈ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine