ਗੁਰੂ ਨਾਨਕ ਕੰਨਿਆ ਮਹਾਂ ਵਿਦਿਆਲਾ, ਅਹਿਮਦਗੜ੍ਹ (ਸੰਗਰੂਰ) ਵਿਖੇ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਜਾਰੀ ਸਹਿਜ ਪਾਠ ਮੁਕਾਬਲਿਆਂ ਅਧੀਨ ਇਸ ਵਾਰ ਸੈਸ਼ਨ ੨੦੦੬-੦੭ ਦੌਰਾਨ ਸਕੂਲ ਦੇ ਵੱਖ-ਵੱਖ ਕਲਾਸਾਂ ਦੇ ੪੪ ਬੱਚਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਆਰੰਭ ਕੀਤੇ। ੧੭ ਅਪੈ੍ਲ ਨੂੰ ਸਕੂਲ ਵਿਖੇ ਸਹਿਜ ਪਾਠ ਮੁਕਾਬਲੇ ਦੀਆਂ ਦੋ ਪ੍ਰੀਖਿਆਵਾਂ, ਸ਼ੁਧ ਉਚਾਰਨ ਸੰਬੰਧੀ ਗੁਰਬਾਣੀ ਦੀਆਂ ਸੈਂਚੀਆਂ ਤੋਂ ਪਾਠ ਪੜ੍ਹਾਉਣ ਦੀ ਅਤੇ ਦੂਜੀ ਲਿਖਤੀ ਪ੍ਰੀਖਿਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨਿਰਧਾਰਤ ਕੀਤੀ ਗਈ । ਸਹਿਜ ਪਾਠ ਡਾਇਰੀ ਵਿਚੋਂ ਲਿਖਤੀ ਪੇਪਰ ਲਿਆ ਗਿਆ। ਇਸ ਤਰ੍ਹਾ ਦੋਹਾਂ ਪ੍ਰੀਖਿਆਵਾਂ ਦੇ ਸਾਂਝੇ ਨਤੀਜੇ ਅਨੁਸਾਰ ਗੁਰਪ੍ਰੀਤ ਕੌਰ ਸਪੁੱਤਰ ਸ੍ਰ: ਮਨਜੀਤ ਸਿੰਘ ਕਾਲਖ ਕਲਾਸ ਬਾਰ੍ਹਵੀਂ ਗੁਰੂ ਨਾਨਕ ਕੰਨਿਆ ਮਹਾਂ ਵਿਦਿਆਲਾ ਅਹਿਮਦਗੜ੍ਹ ਪਹਿਲੇ ਸਥਾਨ ਤੇ ਰਹੀ। ਸ੍ਰ: ਮਨਵੀਰ ਸਿੰਘ ਦੂਜੈ, ਰਾਜਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੀ। ਇਸ ਤਰ੍ਹਾਂ ਚੌਥੇ ਤੇ ਪੰਜਵੇਂ ਸਥਾਨ ਤੇ ਸੰਦੀਪ ਕੌਰ ਅਤੇ ਰੁਪਿੰਦਰ ਕੌਰ ਰਹੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਗਿਆ।