ਅੰਤਰਰਾਸ਼ਟਰੀ ਸਿੱਖ ਸੰਗਠਨ

On: 19 June, 2007, By: Press Secretary, Location: Ludhiana

ਅੰਤਰਰਾਸ਼ਟਰੀ ਸਿੱਖ ਸੰਗਠਨ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਸਟੱਡੀ ਸਰਕਲ ਪ੍ਰਤੀਨਿੱਧਾਂ ਦੀ ਸ਼ਮੂਲੀਅਤ ਸਿੱਖਾਂ ਦੇ ਕੌਮਾਂਤਰੀ ਮਸਲਿਆਂ ਦੇ ਹੱਲ ਅਤੇ ਉਨ੍ਹਾਂ ਨੂੰ ਇੱਕਜੁੱਟ ਕਰਨ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ, ਉੱਘੇ ਸਿੱਖ ਵਿਦਵਾਨਾਂ ਅਤੇ ਮਾਹਿਰਾਂ ਦੀ ਅਗਵਾਈ ਵਿੱਚ ਕੌਮਾਂਤਰੀ ਪੱਧਰ ਤੇ "ਅੰਤਰਰਾਸ਼ਟਰੀ ਸਿੱਖ ਸੰਗਠਨ" (ਇੰਟਰਨੈਸ਼ਨਲ ਸਿੱਖ ਕਾਨਫੈਡਰੇਸ਼ਨ) ਸੰਸਥਾ ਦੀ ਸਥਾਪਨਾ ਕੀਤੀ ਗਈ ਹੈ। ਸੰਸਥਾ ਦੇ ਉਦੇਸ਼ਾਂ ਦੀ ਪੂਰਤੀ ਤੇ ਸਮੂੰਹ ਕਾਰਜਾਂ ਦੀ ਦੇਖ-ਰੇਖ ਤੇ ਸੰਚਾਰ ਲਈ ਸੰਸਾਰ ਪੱਧਰ ਤੇ ੬ ਅਡਵਾਈਜਰੀ ਕੌਂਸਲਾਂ ਦੀ ਸਥਾਪਨਾ ਇਨ੍ਹਾਂ ਦੀ ਅਗਵਾਈ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੌਂਪੀ ਗਈ ਹੈ। ਇਸ ਸੰਸਥਾ ਦੀ ਮੀਡੀਆ ਸੰਬੰਧੀ ਸਥਾਪਤ ਕੌਂਸਲ ਦੇ ਮੁੱਖੀ ਦੀ ਸੇਵਾ ਡਾ: ਚਰਨ ਕਮਲ ਸਿੰਘ, ਚੀਫ਼ ਸਕੱਤਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਿਭਾਅ ਰਹੇ ਹਨ, ਜਿਨ੍ਹਾਂ ਦਾ ਪਿਹਲਾ ਹੀ ਅੰਤਰਰਾਸ਼ਟਰੀ ਪੱਧਰ ਤੇ ਧਾਰਮਿਕ, ਸਮਾਜਿਕ ਅਤੇ ਹੋਰਨਾਂ ਖੇਤਰਾਂ ਵਿੱਚ ਭਰਪੂਰ ਯੋਗਦਾਨ ਹੈ। ੫ ਮਈ ਨੂੰ ਮੁਹਾਲੀ ਵਿਖੇ ਇਸ ਸਿੱਖ ਸੰਗਠਨ ਦੇ ਸਾਲਾਨਾ ਜਨਰਲ ਇਜਲਾਸ ਵਿੱਚ ਜਿਥੇ ਅਡਵਾਈਜਰੀ ਕੌਂਸਲਾਂ ਦੇ ਵੱਖ-ਵੱਖ ਮੁੱਖੀਆਂ ਨੇ ਸੰਬੋਧਨ ਕੀਤਾ। ਉਥੇ ਡਾ: ਚਰਨ ਕਮਲ ਸਿੰਘ ਹੋਰਾਂ ਮੀਡੀਆ ਕੌਂਸਲ ਦੇ ਮੁਖੀ ਵਜੋਂ ਆਪਣ. ਰਿਪੋਰਟ ਪੇਲ਼ ਕੀਤੀ। ਉਹਨਾਂ ਇਸ ਮੌਕੇ ਨੌਜਵਾਨਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਪ੍ਰਫੁੱਲਤਾ ਅਤੇ ਵਿਰਸੇ ਪ੍ਰਤੀ ਚੇਤਨਤਾ ਲਈ ਉਸਾਰੂ ਸੁਝਾਅ ਵੀ ਦਿੱਤੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਹਿਤਕਾਰ ਸਦਨ ਦੇ ਜਨਰਲ ਸਕੱਤਰ ਪ੍ਰੋ: ਬਲਵਿੰਦਰਪਾਲ ਸਿੰਘ ਅਤੇ ਗੁਰਬਾਣੀ ਖੋਜ-ਵਿਚਾਰ ਤੇ ਸੰਚਾਰ ਕੇਂਦਰ ਤੇ ਸ੍ਰ: ਜੋਗਿੰਦਰ ਸਿੰਘ ਹੋਰਾਂ ਇਸ ਇਕੱਤਰਤਾ ਵਿੱਚ ਹੋਰਨਾਂ ਸਾਹਿਤ ਭਾਗ ਲਿਆ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine