ਹੁਸ਼ਿਆਰਪੁਰ ਵਿਖੇ ਵਿਦਾਇਗੀ ਸਮਾਗਮ

On: 19 June, 2007, By: Press Secretary, Location: Hoshiarpur

ਆਸ ਕਿਰਨ ਨਸ਼ਾ ਛੁਡਾਊ ਕੇਂਦਰ, ਹੁਸ਼ਿਆਰਪੁਰ ਵਿਖੇ ੨੮ ਰੋਜ਼ਾ ਇਲਾਜ ਕੋਰਸ ਪੂਰਾ ਕਰਕੇ ਜਾਣ ਵਾਲੇ ਨੌਜਵਾਨਾਂ ਨੂੰ ਵਿਦਾਇਗੀ ਦੇਣ ਲਈ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਨਾਰਕੈਟਿਕ ਸੈੱਲ ਹੁਸ਼ਿਆਰਪੁਰ ਦੇ ਇੰਚਾਰਜ ਰਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਇਨ੍ਹਾਂ ਨੌਜਵਾਨਾਂ ਨੂੰ ਕੇਂਦਰ ਦੇ ਅਹੁੱਦੇਦਾਰਾਂ ਵਲੋਂ ਮਿਆਰੀ ਸਾਹਿਤ ਸੈੱਟ ਭੇਂਟ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ: ਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਮਨੁੱਖ ਕੋਈ ਵੀ ਨਿਸ਼ਚੇ ਕਰ ਲਵੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਉਸ ਨੂੰ ਉਸ ਕੰਮ ਤੋਂ ਰੋਕ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਠੀਕ ਢੰਗ ਨਾਲ ਵਧੀਆ ਜ਼ਿੰਦਗੀ ਜਿਉਣ, ਦਿ੍ੜ੍ਹ ਇੱਛਾ ਸ਼ਕਤੀ ਪੈਦਾ ਕਰਨ ਅਤੇ ਗੁਰਬਾਣੀ ਪੜ੍ਹਨ ਲਈ ਪ੍ਰੇਰਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਵਿੱਚ ਪ੍ਰਸਾਸ਼ਨ ਦਾ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਸ੍ਰ: ਗੁਰਸ਼ਰਨ ਸਿੰਘ ਸਿੰਗੜੀਵਾਲਾਂ ਨੇ ਮੁੱਖ ਮਹਿਮਾਨ ਅਤੇ ਸਮਾਗਮ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine